Tuesday, January 24, 2017

ਕਾਂਗਰਸੀ ਉਮੀਦਵਾਰ ਗੁਰਕੀਰਤ ਕੋਟਲੀ ਵੱਲੋਂ ਹਲਕੇ ਦੇ ਪਿੰਡਾਂ ਵਿਚ ਨੁੱਕੜ ਮੀਟਿੰਗਾਂ

ਖੰਨਾ 24 ਜਨਵਰੀ - - ਹਲਕਾ ਖੰਨਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਵੱਲੋਂ ਹਲਕੇ ਦੇ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਉਹਨਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਬ ਪੱਖਾ ਵਿਕਾਸ ਅਤੇ ਪੰਜਾਬ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ ਲਈ ਸਿਰਫ ਕਾਂਗਰਸ ਪਾਰਟੀ ਦੀ
ਸਰਕਾਰ ਲੈ ਕੇ ਆਉਣੀ ਜ਼ਰੂਰੀ ਹੈ ਜਿਸ ਨਾਲ ਸਾਡਾ ਸੂਬਾ ਮੁੜ ਸਹੀ ਲੀਹ ਤੇ ਪੈ ਸਕੇ। ਕੋਟਲੀ ਨੇ ਅਕਾਲੀ ਭਾਪਜਾ ਗੱਠਜੋੜ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਵਰ੍ਹਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਸੂਬੇ ਨੂੰ ਪੰਜਾਹ ਸਾਲ ਪਿੱਛੇ ਧੱਕ ਦਿੱਤਾ ਹੈ। ਅੱਜ ਪੰਜਾਬ ਸਿਰ ਪੌਣੇ ਦੋ ਲੱਖ ਕਰੋੜ ਰੁਪਏ ਦਾ ਕਰਜਾ ਹੈ ਜਿਸਦਾ ਵਿਆਜ ਦੇਣ ਲਈ ਹੋਰ ਕਰਜਾ ਲਿਆ ਜਾ ਰਿਹਾ ਹੈ। ਬਾਦਲ ਸਰਕਾਰ ਵੱਲੋਂ ਵਿਕਾਸ ਦੇ ਝੂਠੇ ਲਾਰੇ ਅਤੇ ਦਿਖਾਵੇ ਕਰਕੇ ਸਿਰਫ ਵੋਟਾਂ ਦੀ ਜਾਰਨੀਤੀ ਕੀਤੀ ਜਾ ਰਹੀ ਹੈ। ਉਹਨਾ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ 4 ਫਰਵਰੀ ਨੂੰ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਮੁੜ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲੈ ਕੇ ਆਓ ਜਿਸ ਨਾਲ ਸੂਬਾ ਆਰਥਿਕ ਪੱਖੋਂ ਮਜਬੂਤ ਬਣ ਸਕੇ। ਉਹਨਾ ਆਪ ਬਾਰੇ ਬੋਲਦਿਆਂ ਕਿਹਾ ਕਿ ਲੋਕ ਹੁਣ ਇਹਨਾ ਦੇ ਮਨਸੂਬੇ ਸਮਝ ਚੁੱਕੇ ਹਨ ਕਿ ਕੇਜਰੀਵਾਲ ਸਿਰਫ ਕੁਰਸੀ ਦਾ ਭੁੱਖਾ ਹੈ ਉਸਨੂੰ ਪੰਜਾਬ ਜਾਂ ਪੰਜਾਬ ਦੇ ਲੋਕਾਂ ਨਾਲ ਕੋਈ ਹਮਦਰਦੀ ਨਹੀ ਹੈ। ਕੋਟਲੀ ਨੇ ਅੱਜ ਹਲਕੇ ਦੇ ਦਰਜਨਾ ਪਿੰਡਾਂ ਵਿਚ ਜਾ ਕੇ ਮੀਟਿੰਗਾਂ ਕੀਤੀਆਂ ਜਿਨਾ ਵਿਚ ਪ੍ਰਮੁੱਖ ਤੌਰ ਤੇ ਮੋਹਨਪੁਰ, ਦਹਿੜੂ, ਭੁਮੱਦੀ, ਘੁੰਗਰਾਲੀ ਰਾਜਪੂਤਾਂ,ਗਾਜੀਪੁਰ,ਫਤਿਹਪੁਰ, ਨਸਰਾਲੀ,ਜਲਾਜਣ,ਤੁਰਮਰੀ,ਬੌਪੁਰ, ਬੀਬੀਪੁਰ,ਹੋਲ, ਟੌਂਸਾ ਆਦਿ ਪਿਡਾੰਂ ਦਾ ਦੌਰਾ ਕੀਤਾ। ਇਸ ਮੌਕੇ ਤੇ ਉਹਨਾ ਦੇ ਨਾਲ ਯੂਥ ਪ੍ਰਧਾਨ ਸਤਨਾਮ ਸਿੰਘ ਸੋਨੀ ਰੋਹਣੋ,ਭਾਲਿੰਦਰ ਸਿੰਘ ਭੰਡਾਲ,ਯਾਦਵਿੰਦਰ ਸਿੰਘ ਲਿਬੜਾ , ਗੁਰਦੀਪ ਸਿੰਘ ਰਸੂਲੜਾ,ਬੀਬੀ ਮਹਿੰਦਰ ਕੌਰ ਪੰਚ,ਕਮਲਜੀਤ ਕੌਰ,ਰਾਜਿੰਦਰਪਾਲ ਸਿੰਘ, ਨੰਬਰਦਾਰ ਨਿਰਮਲ ਸਿੰਘ ਆਦਿ ਹਾਜਰ ਸਨ।