.

Monday, January 30, 2017

ਗੁਰਕੀਰਤ ਕੋਟਲੀ ਵੱਲੋਂ ਖੰਨਾ ਦੀ ਸਬਜ਼ੀ ਮੰਡੀ ਵਿਚ ਦੁਕਾਨਦਾਰਾਂ ਨਾਲ ਮਿਲਣੀ

ਖੰਨਾ 30 ਜਨਵਰੀ - ਕਾਂਗਰਸ ਪਾਰਟੀ ਦੀ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਨੂੰ ਹਲਕੇ ਵਿਚੋਂ ਸਭ ਪਾਸਿਓਂ ਭਰਵਾਂ ਹੁੰਗਾਰਾ
ਮਿਲ ਰਿਹਾ ਹੈ। ਅੱਜ ਕੋਟਲੀ ਨੇ ਖੰਨਾ ਦੇ ਅਮਲੋਹ ਰੋਡ ਤੇ ਸਥਿਤ ਸਬਜੀ ਮੰਡੀ ਵਿਚ ਦੁਕਾਨਦਾਰਾਂ ਨਾਲ ਮਿਲਣੀ ਕੀਤੀ। ਉਹਨਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਤ ਰਾਮ ਸਰਹੱਦੀ ਅਤੇ ਕੌਂਸਲਰ ਗੁਰਮੀਤ ਸਿੰਘ ਨਾਗਪਾਲ ਨਾਲ ਦੁਕਾਨਦਾਰਾ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਉਹਨਾ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਵੱਲੋਂ ਉਹਨਾ ਨੂੰ ਪੂਰਨ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ। ਕੋਟਲੀ ਨੇ ਕਿਹਾ ਕਿ ਅੱਜ ਅਕਾਲੀ ਭਾਜਪਾ ਸਰਕਾਰ ਤੋਂ ਹਰ ਵਰਗ ਦੁਖੀ ਹੈ ਤੇ ਚਾਰ ਫਰਵਰੀ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ ਕਿ ਉਹ ਜਲਦੀ ਤੋਂ ਜਲਦੀ ਅਕਾਲੀ ਭਾਜਪਾ ਸਰਕਾਰ ਤੋਂ ਨਿਜਾਤ ਪਾਉਣ। ਉਹਨਾ ਕਿਹਾ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਪੰਜਾਬ ਮੁੜ ਤਰੱਕੀ ਦੇ ਰਾਹ ਤੇ ਪਵੇਗਾ। ਇਸ ਮੌਕੇ ਤੇ ਮੰਡੀ ਦੇ ਦੁਕਾਨਦਾਰਾਂ ਨੇ ਕੋਟਲੀ ਆਪਣੀਆਂ ਸਮੱਸਿਆਂ ਤੋਂ ਵੀ ਜਾਣੂ ਕਰਵਾਇਆ। ਕੋਟਲੀ ਨੇ ਇਸ ਮੌਕੇ ਤੇ ਸਇਕਲ ਤੇ ਚੜ ਕੇ ਆਪਣਾ ਚੋਰ ਪ੍ਰਚਾਰ ਕੀਤਾ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਵਿਕਾਸ ਮਹਿਤਾ, ਗੁਰਮੀਤ ਨਾਗਪਾਲ, ਡਾ ਗੁਰਮੁੱਖ ਸਿੰਘ ਚਾਹਲ, ਜਤਿੰਦਰ ਪਾਠਕ, ਸਤਨਾਮ ਸਿੰਘ ਸੋਨੀ ਰੋਹਣੋ, ਗੁਰਦੀਪ ਸਿੰਘ ਰਸੂਲੜਾ, ਐਡਵੋਕੇਟ ਜਗਜੀਤ ਸਿੰਘ ਔਜਲਾ, ਰੁਪਿੰਦਰ ਸਿੰਘ ਰਾਜਾ ਗਿੱਲ ਆਦਿ ਹਾਜਰ ਸਨ।