Thursday, February 23, 2017

'ਭਰੂਣ ਹੱਤਿਆ ਅਤੇ  ਭਾਰਤੀ ਔਰਤਾਂ ਦੀਆਂ ਅਜੌਕੀਆਂ ਸਮੱਸਿਆਵਾਂ' ਵਿਸ਼ੇ  ਉਤੇ ਅੰਤਰ-ਕਲਾਸ ਲੇਖ ਲਿਖਣ ਮੁਕਾਬਲੇ

ਖੰਨਾ - ਮਾਤਾ ਗੰਗਾ ਖਾਲਸਾ ਕਾਲਜ ਫਾਰ ਗਰਲਜ਼, ਮੰਜੀ ਸਾਹਿਬ, ਕੋਟਾਂ ਵਿਖੇ ਅੱਜ ਸਮਾਜ ਵਿਗਿਆਨ ਵਿਭਾਗ ਵਲੋਂ 'ਭਰੂਣ ਹੱਤਿਆ ਅਤੇ  ਭਾਰਤੀ ਔਰਤਾਂ ਦੀਆਂ ਅਜੌਕੀਆਂ ਸਮੱਸਿਆਵਾਂ' ਵਿਸ਼ੇ  ਉਤੇ ਅੰਤਰ-ਕਲਾਸ ਲੇਖ ਲਿਖਣ ਮੁਕਾਬਲੇ ਅਤੇ
ਕਾਲਜ ਦੇ ਪ੍ਰਿਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਨੇ ਵਿਦਿਆਰਥਣਾਂ ਨੂੰ ਇਨਾਂ ਸਮੱਸਿਆਵਾਂ ਨਾਲ ਜੂਝਣ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਅੱਜ ਦੀ ਔਰਤ ਦੁਨਿਆਵੀਂ ਚਕਾਚੌਂਧ ਤੋਂ ਪ੍ਰਭਾਵਿਤ ਨਾ ਹੋ ਕੇ ਆਪਣੇ ਹੱਕਾਂ ਤੋਂ ਜਾਣੂ ਹੋਣ ਤੋਂ ਬਾਅਦ, ਇੱਕ ਸੂਝਵਾਨ ਇਸਤਰੀ ਦੇ ਤੌਰ ਤੇ ਵਿਚਰ ਕੇ ਹੀ ਇਨਾਂ ਸਮਸਿਆਵਾਂ ਨਾਲ ਨਿਪਟ ਸਕਦੀ ਹੈ। ਉਨ੍ਹਾਂ ਨੇ ਭਵਿੱਖ ਵਿੱਚ ਵੀ ਵਿਭਾਗ ਵਲੋਂ ਅਜਿਹੇ ਸਮਾਗਮ ਕਰਵਾਉਣ ਦੀ ਹੱਲਾਸ਼ੇਰੀ ਦਿੱਤੀ।
ਭਾਸ਼ਣ-ਪ੍ਰਤੀਯੋਗਤਾ ਕਰਵਾਈ ਗਈ।ਲੇਖ ਲਿਖਣ ਮੁਕਾਬਲੇ ਵਿੱਚ ਰਵਨੀਤ ਕੌਰ, ਪ੍ਰਭਜੋਤ ਕੌਰ ਅਤੇ ਜਸਕਰਨ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਰਹੀਆਂ।ਭਾਸ਼ਣ ਪ੍ਰਤੀਯੋਗਤਾ ਵਿੱਚ ਵੀ ਰਵਨੀਤ ਕੌਰ ਪਹਿਲੇ ਸਥਾਨ ਤੇ, ਹਰਦੀਪ ਕੌਰ ਅਤੇ ਪਰਮਿੰਦਰ ਕੌਰ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ।ਵਿਭਾਗ ਦੇ ਮੁੱਖੀ ਸ੍ਰੀਮਤੀ ਵਰਿੰਦਰਜੀਤ ਕੌਰ ਨੇ ਵਿਦਿਆਰਥਣਾਂ ਨੂੰ ਭਰੂਣ ਹੱਤਿਆ ਤੇ ਭਾਰਤੀ ਔਰਤਾਂ ਦੀਆਂ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ।