Monday, June 11, 2018

ਚੈਕਿੰਗ ਅਭਿਆਨ

ਟ੍ਰੇਨਾਂ 'ਚ ਸਫ਼ਰ ਕਰਨ ਵਾਲੇ ਰੇਲ ਮੁਸਾਫ਼ਰਾਂ ਤੇ ਉਨ੍ਹਾਂ ਦੇ ਸਮਾਨ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਅਪਰਾਧਕ ਕਿਸਮ ਦੇ ਵਿਅਕਤੀਆਂ ਦੀ ਧਰਪਕੜ ਕਰਨ ਦੇ ਮੱਦੇਨਜ਼ਰ ਸਥਾਨਕ ਰੇਲਵੇ ਸਟੇਸ਼ਨ ਤੇ ਗੌਰਮਿੰਟ ਰੇਲਵੇ ਪੁਲਿਸ ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਅਧਿਕਾਰੀਆਂ ਵੱਲੋਂ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮਾਂ ਦੇ ਨਾਲ ਸੋਮਵਾਰ ਸ਼ਾਮ ਨੂੰ ਸਾਂਝੇ ਤੌਰ ਤੇ ਚੈਕਿੰਗ ਅਭਿਆਨ ਚਲਾਇਆ ਗਿਆ। ਜੀਆਰਪੀ ਥਾਣਾ ਸਰਹਿੰਦ ਦੇ ਐਸ.ਐਚ.ਓ ਸੁਖਵਿੰਦਰ ਸਿੰਘ ਦੀ ਅਗਵਾਈ 'ਚ ਚਲਾਈ ਗਈ ਚੈਕਿੰਗ ਮੁਹਿੰਮ ਦੌਰਾਨ ਸਟੇਸ਼ਨ ਤੇ ਰੁਕਣ ਵਾਲੀਆਂ ਅੱਪ ਅਤੇ ਡਾਊਨ ਟਰੈਕ ਦੀਆਂ ਟ੍ਰੇਨਾਂ 'ਚ ਯਾਤਰੀਆਂ ਦੇ ਸਮਾਨ ਦੀ ਜਾਂਚ ਕੀਤੀ ਗਈ। ਇਸਦੇ ਨਾਲ ਹੀ ਪਲੇਟਫ਼ਾਰਮ ਤੇ ਟ੍ਰੇਨਾਂ ਦਾ ਇੰਤਜ਼ਾਰ ਕਰਨ ਵਾਲੇ ਮੁਸਾਫ਼ਰਾਂ ਤੋਂ ਇਲਾਵਾ ਰੇਲਵੇ ਸਟੇਸ਼ਨ ਕੰਪਲੈਕਸ 'ਚ ਬਾਰੀਕੀ ਨਾਲ ਸਰਚ ਕੀਤੀ ਗਈ। ਹਾਲਾਂਕਿ, ਚੈਕਿੰਗ ਮੁਹਿੰਮ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਕਿਸੇ ਵਿਅਕਤੀ ਦੇ ਕਬਜ਼ੇ ਚੋਂ ਕੋਈ ਇਤਰਾਜ਼ਯੋਗ ਸਮਾਨ ਬਰਾਮਦ ਨਹੀਂ ਹੋ ਸਕਿਆ ਹੈ। ਰੇਲਵੇ ਪੁਲਿਸ ਥਾਣਾ ਸਰਹਿੰਦ ਦੇ ਐਸ.ਐਚ.ਓ ਸੁਖਵਿੰਦਰ ਸਿੰਘ, ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਖੰਨਾ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਮੁਨੀਸ਼ ਕੁਮਾਰ ਅਤੇ ਜੀਆਰਪੀ ਚੌਂਕੀ ਖੰਨਾ ਦੇ ਇੰਚਾਰਜ ਏ.ਐਸ.ਆਈ ਸੁਖਵਿੰਦਰ ਸਿੰਘ ਟੀਟੂ ਦੀ ਅਗਵਾਈ 'ਚ ਪੁਲਿਸ ਮੁਲਾਜ਼ਮਾਂ ਵੱਲੋਂ ਸੋਮਵਾਰ ਸ਼ਾਮ ਨੂੰ ਰੇਲਵੇ ਸਟੇਸ਼ਨ ਤੇ ਰੁਕਣ ਵਾਲੀਆਂ ਟ੍ਰੇਨਾਂ ਦੇ ਅੰਦਰ ਸਫ਼ਰ ਕਰਨ ਵਾਲੇ ਯਾਤਰੀਆਂ ਅਤੇ ਉਨ੍ਹਾਂ ਦੇ ਸਮਾਨ ਦੀ ਮੈਟਲ ਡਿਟੈਕਟਰਾਂ ਦੇ ਨਾਲ ਚੈਕਿੰਗ ਕੀਤੀ ਗਈ। ਇਸ ਤੋਂ ਰੇਲਵੇ ਸਟੇਸ਼ਨ ਦੇ ਵੇਟਿੰਗ ਹਾਲ, ਪਲੇਟਫ਼ਾਰਮ 'ਚ ਬੈਠੇ ਮੁਸਾਫ਼ਰਾਂ, ਮਾਲ ਗੋਦਾਮ, ਸਾਈਕਲ ਸਟੈਂਡ ਆਦਿ ਇਲਾਕਿਆਂ 'ਚ ਸ਼ੱਕੀ ਸਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸਦੇ ਨਾਲ ਹੀ ਟ੍ਰੇਨਾਂ ਚੋਂ ਉਤਰ ਕੇ ਆਏ ਰੇਲ ਯਾਤਰੀਆਂ ਦੇ ਬੈਗਾਂ ਆਦਿ ਦੀ ਵੀ ਤਲਾਸ਼ੀ ਲਈ ਗਈ। ਇਸ ਮੌਕੇ ਜੀਆਰਪੀ ਐਸ.ਐਚ.ਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਰੇਲਵੇ, ਪੰਜਾਬ ਰੋਹਿਤ ਚੌਧਰੀ ਅਤੇ ਏਆਈਜੀ ਰੇਲਵੇ ਪਟਿਆਲਾ ਦਲਜੀਤ ਸਿੰਘ ਰਾਣਾ ਵੱਲੋਂ ਟ੍ਰੇਨਾਂ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਅਤੇ ਉਨ੍ਹਾਂ ਦੇ ਸਮਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਪਰਾਧੀ ਕਿਸਮ ਦੇ ਲੋਕਾਂ ਨੂੰ ਕਾਬੂ ਕਰਨ ਸਬੰਧੀ ਸੂਬੇ 'ਚ ਜੀਆਰਪੀ ਵੱਲੋਂ ਚਲਾਏ ਜਾ ਰਹੇ ਵਿਸ਼ੇਸ਼ ਚੈਕਿੰਗ ਅਭਿਆਨ ਦੀ ਕੜੀ ਦੇ ਅਧੀਨ ਖੰਨਾ ਰੇਲਵੇ ਸਟੇਸ਼ਨ ਤੇ ਸਪੈਸ਼ਲ ਚੈਕਿੰਗ ਮੁਹਿੰਮ ਚਲਾਈ ਗਈ ਹੈ। ਲੋਕ ਚਰਚੇ ਕਿਆ ਬਾਤ