Wednesday, June 27, 2018

ਲੋਕ ਚਰਚਾ ਖੰਨਾ ਪੁਲਿਸ ਕਿਤਨੀ ਤੇਜ ਹੋ ਗਈ ਪਰ ਟ੍ਰੈਫਿਕ ਕੰਟਰੋਲ ਚੋਰੀਆਂ----

ਦੜਾ-ਸੱਟਾ ਲਗਾਉਣ ਦਾ ਧੰਦਾ ਕਰਨ ਵਾਲੇ ਅਤੇ ਤਾਸ਼ ਦੇ ਪੱਤਿਆਂ ਨਾਲ ਜੂਆ ਖੇਡਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਖੰਨਾ ਪੁਲਿਸ ਵੱਲੋਂ ਸ਼ਹਿਰ ਦੇ ਦੋ ਵੱਖ-ਵੱਖ ਥਾਵਾਂ ਤੋਂ ਦੜਾ-ਸੱਟਾ ਲਗਾਉਣ ਦੇ ਦੋਸ਼ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀਆਂ ਦੇ ਕਬਜ਼ੇ 'ਚੋਂ ਪੁਲਿਸ ਨੇ ਕਰੀਬ 2280 ਰੁਪਏ ਨਗਦੀ ਅਤੇ ਸੱਟੇ ਦੀਆਂ ਪਰਚੀਆਂ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਕੀਤੇ ਆਰੋਪੀਆਂ ਦੇ ਖ਼ਿਲਾਫ਼ ਥਾਣਾ ਸਿਟੀ-1 ਚ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਪੁਲਿਸ ਥਾਣਾ ਖੰਨਾ ਸਿਟੀ-1 ਦੇ ਐਸਐਚਓ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਦਾਅਵਾ ਕਰਦੇ ਦੱਸਿਆ ਕਿ ਏਐਸਆਈ ਸੱਜਣ ਸਿੰਘ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਸਮਾਧੀ ਰੋਡ ਇਲਾਕੇ 'ਚ ਚੈਕਿੰਗ ਕੀਤੀ ਜਾ ਰਹੀ ਸੀ। ਚੈਕਿੰਗ ਦੌਰਾਨ ਮੁਖਬਰ ਪਾਸੋਂ ਇੱਕ ਵਿਅਕਤੀ ਵੱਲੋਂ ਦੜਾ-ਸੱਟਾ ਲਗਾਉਣ ਦਾ ਧੰਦਾ ਕਰਨ ਸਬੰਧੀ ਸੂਚਨਾ ਮਿਲਣ ਬਾਅਦ ਪੁਲਿਸ ਨੇ ਸਮਾਧੀ ਰੋਡ ਇਲਾਕੇ 'ਚ ਰੇਡ ਕਰਕੇ ਉੱਥੋਂ ਦੜਾ-ਸੱਟਾ ਲਗਾਉਣ ਦੇ ਦੋਸ਼ 'ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਆਰੋਪੀ ਦੀ ਪਹਿਚਾਣ ਦਰਸ਼ਨ ਸਿੰਘ ਵਾਸੀ ਵਾਰਡ ਨੰ.5 ਖੰਨਾ ਵਜੋਂ ਹੋਈ ਹੈ, ਜਿਸਦੇ ਕਬਜ਼ੇ 'ਚੋਂ 640 ਰੁਪਏ ਨਗਦੀ ਅਤੇ ਸੱਟੇ ਦੀਆਂ ਪਰਚੀਆਂ ਬਰਾਮਦ ਕੀਤੀਆਂ ਗਈਆਂ ਹਨ। ਐਸਐਚਓ ਅਸ਼ਵਨੀ ਕੁਮਾਰ ਨੇ ਅੱਗੇ ਦਾਅਵਾ ਕੀਤਾ ਕਿ ਸਥਾਨਕ ਲਲਹੇੜੀ ਰੋਡ ਇਲਾਕੇ 'ਚ ਚੈਕਿੰਗ ਕਰਦੇ ਸਮੇਂ ਏਐਸਆਈ ਜੈ ਸਿੰਘ ਨੂੰ ਖਾਸ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਨਾਵਲਟੀ ਸਿਨੇਮਾ ਰੋਡ ਸਥਿਤ ਜਗਤ ਮਾਰਕਿਟ ਕੋਲ ਇੱਕ ਵਿਅਕਤੀ ਦੜਾ-ਸੱਟਾ ਲਗਾਉਣਾ ਦਾ ਧੰਦਾ ਕਰ ਰਿਹਾ ਹੈ। ਸੂਚਨਾ ਮਿਲਣ ਦੇ ਬਾਅਦ ਪੁਲਿਸ ਮੁਲਾਜ਼ਮਾਂ ਵੱਲੋਂ ਜਗਤ ਮਾਰਕਿਟ ਨਜ਼ਦੀਕ ਛਾਪਾਮਾਰੀ ਕਰਕੇ ਇੱਕ ਵਿਅਕਤੀ ਨੂੰ ਦੜਾ ਸੱਟਾ ਲਗਾਉਣ ਦੇ ਦੋਸ਼ 'ਚ ਕਾਬੂ ਕੀਤਾ ਗਿਆ। ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਗੁਰਦੀਪ ਸਿੰਘ ਵਾਸੀ ਪਿੰਡ ਇਸਮਾਇਲਪੁਰ (ਥਾਣਾ ਸਦਰ ਖੰਨਾ) ਵਜੋਂ ਹੋਈ ਹੈ, ਜਿਸਦੇ ਕਬਜ਼ੇ 'ਚੋਂ 1640 ਰੁਪਏ ਨਗਦੀ ਦੇ ਨਾਲ ਸੱਟੇ ਦੇ ਨੰਬਰ ਲਿਖੀਆਂ ਪਰਚੀਆਂ ਬਰਾਮਦ ਹੋਈਆਂ ਹਨ। ਗ੍ਰਿਫ਼ਤਾਰ ਕੀਤੇ ਦੋਨਾਂ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਸਿਟੀ-1 ਚ ਜੂਆ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲੋਕ ਚਰਚਾ ਖੰਨਾ ਪੁਲਿਸ ਕਿਤਨੀ ਤੇਜ ਹੋ ਗਈ ਪਰ ਟ੍ਰੈਫਿਕ ਕੰਟਰੋਲ ਚੋਰੀਆਂ----