Wednesday, June 27, 2018

ਨੋਜਵਾਨਾਂ ਵੱਲੋਂ ਲਗਾਏ ਬੂਟਿਆਂ ਨੂੰ ਪਾਣੀ ਦੇਣ ਸਬੰਧੀ ਸਹਾਇਤਾ ਕੀਤੀ ਜਾਵੇ।

ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤਾ ਦੋਰਾਨ ਪ੍ਰਧਾਨ ਮਹਿਤਾ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ। ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਹ ਸਭ ਰਲ ਕੇ ਸ਼ਹਿਰ ਤੇ ਪਿੰਡਾਂ ਵਿਚ ਦਰੱਖ਼ਤ ਲਗਾ ਰਹੇ ਹਨ। ਜਿਸ ਲਈ ਨਗਰ ਕੌਂਸਲ ਦੇ ਸਹਿਯੋਗ ਦੀ ਲੋੜ ਹੈ। ਨੋਜਵਾਨਾਂ ਵੱਲੋਂ ਲਗਾਏ ਬੂਟਿਆਂ ਨੂੰ ਪਾਣੀ ਦੇਣ ਸਬੰਧੀ ਸਹਾਇਤਾ ਕੀਤੀ ਜਾਵੇ। ਪ੍ਰਧਾਨ ਮਹਿਤਾ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਨੌਜਵਾਨਾਂ ਚੁੱਕਿਆ ਕਦਮ ਸਲਾਘਾਯੋਗ ਹੈ। ਵਾਤਾਵਰਨ ਦੀ ਸ਼ੁੱਧਤਾ ਲਈ ਸ਼ਹਿਰ 'ਚ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਦੀ ਵੀ ਵੱਡੀ ਲੋੜ ਹੈ। ਨੌਜਵਾਨਾਂ ਨੂੰ ਬੂਟਿਆਂ ਨੂੰ ਪਾਣੀ ਦੇਣ 'ਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੋਕੇ ਅਸ਼ੋਕ ਤਿਵਾੜੀ, ਰਾਹੁਲ ਗਰਗ ਬਾਵਾ, ਸਨਦੀਪ ਸਿੰਘ, ਮਨੀ ਮਹਿਤਾ, ਰਸ਼ਿਮ ਵਿਜਨ, ਰਿੰਕੀ ਮਹਿਰਾ, ਡੈਵਿਡ ਸ਼ਰਮਾ, ਰਵਿੰਦਰ ਕੁਮਾਰ ਰਵੀ, ਲਵਲੀ ਰਜਪੂਤ, ਰਜੀਵ ਵਿਨਾਇਕ, ਰੋਬਿਨ ਹਾਜ਼ਰ ਸਨ।