Saturday, June 9, 2018

ਕਿਆ ਬਾਤ ਹੇਮੰਤ ਜੀ

ਫ਼ਤਹਿਗੜ੍ਹ ਸਾਹਿਬ, 8 ਜੂਨ-ਟੈ੍ਰਫ਼ਿਕ ਨਿਯਮਾਂ ਦੀ ਉਲੰਘਣਾ ਕਾਰਨ ਕਈ ਵਾਰ ਅਨਮੋਲ ਮਨੁੱਖੀ ਜਾਨਾਂ ਦਾ ਨੁਕਸਾਨ ਹੋ ਜਾਂਦਾ ਹੈ, ਇਸ ਲਈ ਸਾਡਾ ਸਾਰਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਸੜਕ 'ਤੇ ਚੱਲਦੇ ਸਮੇਂ ਟੈ੍ਰਫ਼ਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰੀਏ ਅਤੇ ਹੋਰਨਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੀਏ | ਇਹ ਗੱਲ ਜ਼ਿਲ੍ਹਾ ਟੈ੍ਰਫ਼ਿਕ ਪੁਲਿਸ ਦੇ ਇੰਚਾਰਜ ਹੇਮੰਤ ਮਲਹੋਤਰਾ ਨੇ ਈ.ਟੀ.ਟੀ. ਸਿੱਖਿਆ ਕੇਂਦਰ ਫ਼ਤਹਿਗੜ੍ਹ ਸਾਹਿਬ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਹੀ | ਇਸ ਮੌਕੇ ਵਿਦਿਆਰਥੀਆਂ ਨੂੰ ਟੈ੍ਰਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਡਾਕੂਮੈਂਟਰੀ ਫ਼ਿਲਮ ਵੀ ਵਿਖਾਈ ਗਈ | ਉਨ੍ਹਾਂ ਦੱਸਿਆ ਕਿ ਹੁਣ ਤੱਕ ਵੱਖ-ਵੱਖ ਥਾਵਾਂ 'ਤੇ 30 ਸੈਮੀਨਾਰ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚ 4281 ਬੱਚਿਆਂ ਨੰੂ ਤੇ 293 ਅਧਿਆਪਕਾਂ ਨੰੂ ਟੈ੍ਰਫ਼ਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ ਹੈ |ਲੋਕ ਚੁਰਚਾ ਕਿਆ   ਬਾਤ  ਹੇਮੰਤ  ਜੀ