Sunday, November 25, 2018

ਖੰਨਾ ਪੁਲਿਸ ਵੱਲੋ ਇੱਕ ਕਿਲੋ ਪੰਜ ਸੌ ਗ੍ਰਾਮ ਹੈਰੋਇਨ ਸਮੇਤ ਇੱਕ ਨਾਈਜੀਰਅਨ ਕਾਬੂ


 ਖੰਨਾ, 25 ਨਵੰਬਰ (ਪ੍ਰੈਸ ਨੋਟ ਲੋਕ ਸੰਪਰਕ

) ਸੀਨੀਅਰ ਪੁਲਿਸ ਕਪਤਾਨ ਸ੍ਰੀ ਧਰੁਵ ਦਹਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਮਿਤੀ 25.11.18 ਪੁਲਿਸ ਪਾਰਟੀ ਵੱਲੋ ਨਹਿਰ ਪੁਲ ਨੀਲੋਂ ਪਾਸ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ/ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਮੋਨਾ ਵਿਅਕਤੀ ਰੰਗ ਕਾਲਾ (ਵਿਦੇਸ਼ੀ), ਜਿਸਦੇ ਸੱਜੇ ਮੋਢੇ ਪਰ ਪਿੱਠੂ ਬੈਗ ਪਾਇਆ ਸੀ, ਚੰਡੀਗੜ ਸਾਈਡ ਵੱਲੋ ਆ ਰਹੀ ਬੱਸ ਵਿੱਚੋਂ ਉੱਤਰਕੇ ਪਿੰਡ ਨੀਲੋ ਖੁਰਦ ਵੱਲ ਨੂੰ ਜਾਣ ਲੱਗਿਆ ਤਾਂ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਦੇਖਕੇ ਘਬਰਾਕੇ ਇੱਕਦਮ ਪਿੱਛੇ ਨੂੰ ਮੁੜਨ ਲੱਗਿਆ ਤਾਂ ਪੁਲਿਸ ਪਾਰਟੀ ਵੱਲੋ ਉਸਨੂੰ ਸ਼ੱਕ ਦੀ ਬਿਨਾਹ ਪਰ ਰੋਕਦੇ ਹੋਏ ਉਸਦਾ ਨਾਮ ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਟੋਬੀ ਮੋਇਜ ਪੁੱਤਰ ਮੋਇਜ ਵਾਸੀ ਓਬੇਰੀ ਸਟੇਟ ਈਮੋ ਨਾਈਜੀਰੀਆ ਹਾਲ ਵਾਸੀ ਮਕਾਨ ਨੰਬਰ 148 ਨੋਵਾਡਾ ਹਾਊਸਿੰਗ ਕੰਪਲੈਕਸ ਉੱਤਮ ਨਗਰ ਥਾਣਾ ਉੱਤਮ ਨਗਰ ਦਿੱਲੀ ਦੱਸਿਆ। ਜੋ ਕਿ ਮੌਕੇ 'ਤੇ ਹੀ ਸ਼੍ਰੀ ਜਗਵਿੰਦਰ ਸਿੰਘ ਚੀਮਾ ਪੀ.ਪੀ.ਐੱਸ ਉਪ ਪੁਲਿਸ ਕਪਤਾਨ (ਆਈ) ਖੰਨਾ ਵੱਲੋ ਤਲਾਸ਼ੀ ਕਰਨ ਤੇ ਉਕਤ ਵਿਅਕਤੀ ਦੇ ਮੋਢੇ ਵਿੱਚ ਪਾਏ ਪਿੱਠੂ ਬੈਗ ਨੂੰ ਚੈੱਕ ਕਰਨ  'ਤੇ ਬੈਗ ਵਿੱਚੋਂ 6 ਪੀਨਟ-ਬਟਰ ਦੇ ਡੱਬੇ ਮਿਲੇ, ਡੱਬਿਆ ਨੂੰ ਚੈੱਕ ਕਰਨ ਤੇ 5 ਡੱਬਿਆ ਵਿੱਚੋਂ 1 ਕਿਲੋ 500 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਇੱਕ ਡੱਬਾ ਖਾਲੀ ਪਾਇਆ ਗਿਆ ਅਤੇ ਪਿੱਠੂ ਬੈਗ ਵਿੱਚੋਂ ਇੱਕ ਛੋਟੀ ਮੋਮੀ ਲਿਫਾਫੀ ਵਿੱਚੋਂ 15 ਗ੍ਰਾਂਮ ਕੋਕੀਨ ਬ੍ਰਾਮਦ ਹੋਈ। ਜਿਸਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਹੈਰੋਇਨ ਅਤੇ ਕੋਕੀਨ ਜੌਹਨ ਵਾਸੀ ਦਿੱਲੀ ਪਾਸੋਂ ਲਿਆਕੇ ਅੱਗੇ ਸਪਲਾਈ ਕਰਦਾ ਹੈ। ਜੌਹਨ ਨਸ਼ੀਲੇ ਪਦਾਰਥਾ ਦਾ ਮੁੱਖ ਸਪਲਾਇਰ ਹੈ। ਜਿਸ ਸਬੰਧੀ ਉਕਤ ਦੋਸੀਆਨ ਦੇ ਖਿਲਾਫ ਮੁੱਕਦਮਾ ਨੰਬਰ 291, ਮਿਤੀ 25.11.18 ਅ/ਧ 21,29/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਸਮਰਾਲਾ ਦਰਜ਼ ਰਜਿਸਟਰ ਕੀਤਾ ਜਾ ਚੁੱਕਾ ਹੈ। ਦੋਸ਼ੀ ਜੌਹਨ ਵਾਸੀ ਦਿੱਲੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਕੀਤੇ ਗਏ ਟੋਬੀ ਮੋਇਜ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।