Friday, January 4, 2019

ਪਿੰਡ ਅਲੂਣਾ ਤੋਲਾ ਵਾਸੀਆਂ ਨੂੰ ਵਿਦੇਸ਼ੀ ਕਲਾਕਾਰਾਂ ਨੇ ਸਿਖ਼ਾਈ ਯੋਗਾ -ਨਸ਼ਾ ਮੁਕਤ ਜੀਵਨ ਬਾਰੇ ਕੀਤਾ ਜਾਗਰੂਕ -ਐੱਸ. ਡੀ. ਐੱਮ. ਅਤੇ ਇਲਾਕਾ ਨਿਵਾਸੀਆਂ ਵੱਲੋਂ ਕਲਾਕਾਰਾਂ ਦੀ ਹੌਂਸਲਾ ਅਫ਼ਜਾਈ ਅਤੇ ਸਨਮਾਨ



ਪਾਇਲ/ਲੁਧਿਆਣਾ, 4 ਜਨਵਰੀ (ਪ੍ਰੈਸ ਨੋਟ ਲੋਕ ਸੰਪਰਕ ਲੁਧਿਆਣਾ)-ਸਾਫ਼ ਅਤੇ ਸੁੰਦਰ ਆਲੇ-ਦੁਆਲੇ ਦੇ ਸਿਰ 'ਤੇ ਸੂਬੇ ਦੇ ਸਭ ਤੋਂ ਸੋਹਣੇ ਪਿੰਡ ਦਾ ਮਾਣ ਹਾਸਿਲ ਕਰਨ ਵੱਲ ਵਧ ਰਹੇ ਪਿੰਡ ਅਲੂਣਾ ਤੋਲਾ ਦੇ ਵਾਸੀਆਂ ਨੂੰ ਅੱਜ ਜਰਮਨੀ ਅਤੇ ਦੇਸ਼ ਦੇ ਹੋਰ ਖੇਤਰਾਂ ਨਾਲ ਸੰਬੰਧਤ ਵਲੰਟੀਅਰਾਂ ਨੇ ਯੋਗਾ ਅਤੇ ਤੰਦਰੁਸਤ ਜੀਵਨ ਜਿਉਣ ਲਈ ਕਲਾਵਾਂ ਸਿਖ਼ਾਈਆਂ। ਉਨ•ਾਂ ਦੇ ਇਸ ਲੋਕ ਹਿੱਤ ਕਾਰਜ ਦੀ ਸ਼ਲਾਘਾ ਕਰਦਿਆਂ ਐੱਸ. ਡੀ. ਐੱਮ. ਪਾਇਲ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਡੀ. ਐੱਮ. ਸਵਾਤੀ ਟਿਵਾਣਾ ਨੇ ਦੱਸਿਆ ਕਿ ਪਿੰਡ ਨਾਲ ਹੀ ਸੰਬੰਧ ਰੱਖਣ ਵਾਲੇ ਉੱਦਮੀ ਨੌਜਵਾਨ ਅਤੇ ਕੋਚ ਗੁਰਪ੍ਰੀਤ ਸਿੰਘ ਦੀ ਪ੍ਰੇਰਨਾ ਸਦਕਾ ਪਿੰਡ ਅਲੂਣਾ ਤੋਲਾ ਨੂੰ ਰੰਗ ਬਿਰੰਗੇ ਰੰਗਾਂ ਨਾਲ ਰੰਗਣ ਲਈ ਜਰਮਨੀ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਕਲਾਕਾਰ ਪਿੰਡ ਵਿੱਚ ਪਿਛਲੇ ਸਮੇਂ ਤੋਂ ਪਹੁੰਚੇ ਹੋਏ ਹਨ। ਅੱਜ ਇਨ•ਾਂ ਕਲਾਕਾਰਾਂ ਨੇ ਪਿੰਡ ਵਾਸੀਆਂ ਨੂੰ ਸਿਹਤ ਪੱਖੋਂ ਤੰਦਰੁਸਤ ਬਣਾਉਣ ਲਈ ਯੋਗਾ ਅਤੇ ਹੋਰ ਕਿਰਿਆਵਾਂ ਤੋਂ ਜਾਣੂ ਕਰਵਾਇਆ। ਜਿਸ ਦਾ ਪਿੰਡ ਵਾਸੀਆਂ ਨੇ ਭਰਪੂਰ ਲਾਭ ਲਿਆ। 
ਸ੍ਰੀਮਤੀ ਟਿਵਾਣਾ ਨੇ ਕਿਹਾ ਕਿ ਪ੍ਰਸਾਸ਼ਨ ਵੱਲੋਂ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਅਤੇ 'ਡੈਪੋ' ਤਹਿਤ ਕਈ ਗਤੀਵਿਧੀਆਂ ਕੀਤੀਆਂ, ਜਿਸ ਵਿੱਚ ਇਨ•ਾਂ ਕਲਾਕਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਇਸ ਮੌਕੇ ਜਰਮਨੀ ਦੀ ਕਲਾਕਾਰ ਕੈਟੀ ਅਤੇ ਕੋਚ ਗੁਰਪ੍ਰੀਤ ਸਿੰਘ ਦੀਆਂ ਸੇਵਾਵਾਂ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ ਗਈ। ਇਸ ਮੌਕੇ ਕੈਟੀ ਵੱਲੋਂ ਤਹਿਸੀਲ ਕੰਪਲੈਕਸ ਪਾਇਲ ਵਿਖੇ ਵੀ ਗਰੈਫਿਟੀ ਕੀਤੀ ਗਈ, ਜਿਸ ਦਾ ਵਿਸ਼ਾ ਤੰਦਰੁਸਤ ਪੰਜਾਬ ਦੀ ਕਲਪਨਾ ਸੀ। 
ਦੱਸਣਯੋਗ ਹੈ ਕਿ ਇਨ•ਾਂ ਕਲਾਕਾਰਾਂ ਵੱਲੋਂ ਪਿੰਡ ਦੀਆਂ ਕੰਧਾਂ ਅਤੇ ਸਰਕਾਰੀ ਇਮਾਰਤਾਂ ਨੂੰ ਰੰਗਾਂ ਅਤੇ ਕਲਾਕ੍ਰਿਤੀਆਂ ਨਾਲ ਸ਼ਿੰਗਾਰਿਆ ਜਾ ਰਿਹਾ ਹੈ। ਜਿਸ ਤੋਂ ਇਲਾਕਾ ਨਿਵਾਸੀਆਂ ਨੂੰ ਪ੍ਰੇਰਨਾਦਾਇਕ ਸੰਦੇਸ਼ ਮਿਲ ਰਹੇ ਹਨ। ਇਸ ਮੌਕੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।