Sunday, January 6, 2019

ਵਾਰਡ ਨੰਬਰ 17 ਦਾ ਬੁਰਾ ਹਾਲ

ਗੁਰੂ ਨਾਨਕ ਨਗਰ ਵਾਰਡ ਨੰਬਰ-17 (ਗਲਵੱਡੀ ਥੇਹ) ਖੰਨਾ ਦਾ ਨਗਰ ਕੌਂਸਲ ਦੇ ਐੱ
ਮਈ ਬ੍ਰਾਂਚ ਦੇ ਕਲਰਕ ਮਨੀਸ਼ ਰਤਨ ਵੱਲੋਂ ਦੌਰਾ ਕੀਤਾ ਗਿਆ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਦੱਸਣਯੋਗ ਹੈ ਇਲਾਕੇ ਦੀ ਮਾੜੀ ਹਾਲਤ ਸਬੰਧੀ ਮੁਹੱਲੇ ਦੇ ਲੋਕਾਂ ਦਾ ਇੱਕ ਵਫ਼ਦ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਮਿਲਿਆ ਸੀ ਤੇ ਸਮੱਸਿਆਵਾਂ ਦਾ ਹੱਲ ਕਰਨ ਲਈ ਮੰਗ ਪੱਤਰ ਦਿੱਤਾ ਸੀ। ਮਨੀਸ਼ ਰਤਨ ਨੂੰ ਪ੍ਰਧਾਨ ਕੁਲਬੀਰ ਸਿੰਘ ਬਿੱਲਾ ਨੇ ਮੁੱਹਲੇ ਦੀਆਂ ਗ਼ਲੀਆਂ ਸ਼ਨੀ ਮੰਦਿਰ ਤੋਂ ਲੈ ਕੇ ਦੇਵ ਟਰਾਲੀ ਵਾਲਾ ਤੇ ਬਾਬਾ ਕਸ਼ਮੀਰ ਸਿੰਘ ਤੋਂ ਲੈ ਕੇ ਮਲੂਕ ਮਸਤ ਵਾਲੀ ਗਲੀ ਦਾ ਮੌਕਾ ਦਿਖਾਇਆ। ਇਸ ਮੌਕੇ ਡਾ. ਗੁਰਪਾਲ ਸਿੰਘ, ਅਮਰਜੀਤ ਸਿੰਘ, ਬਰਿੰਦਰ ਸਿੰਘ, ਕਸ਼ਮੀਰਾ ਸਿੰਘ, ਅੰਗਰੇਜ਼ ਸਿੰਘ ਚੌਹਾਨ, ਦਰਸ਼ਨ ਕੁਮਾਰ, ਜੈਮਲ ਚੰਦ, ਨਿਰਮਲ ਸਿੰਘ, ਜਸਵਿੰਦਰ ਸਿੰਘ, ਅੰਗਰੇਜ ਸਿੰਘ ਗੇਜੀ, ਬਲਵੀਰ ਸਿੰਘ, ਟੇਕਪਾਲ, ਬਾਲੂ ਪੰਡਿਤ,ਅਜੈ ਪੰਡਿਤ, ਰਾਜੂ ਪੰਡਿਤ, ਭਜਨ ਸਿੰੰਘ ਮਿਸਤਰੀ, ਗੁਲਜ਼ਾਰ ਸਿੰਘ, ਰਣਧੀਰ ਸਿੰਘ ਵਿੱਕੀ, ਪ੍ਰਧਾਨ ਬਲਵਿੰਦਰ ਕੌਰ, ਕਰਮਜੀਤ ਕੌਰ, ਜਸਪ੍ਰੀਤ ਕੌਰ, ਸਿਮਰਨਜੀਤ ਕੌਰ, ਚਰਨਜੀਤ ਕੌਰ ਆਦਿ ਹਾਜ਼ਰ ਸਨ।
Converted from Satluj to Unicode