.

Friday, May 17, 2019

ਫਤਹਿਗੜ੍ਹ ਸਾਹਿਬ ਚੋਣ ਦੰਗਲ ਆਖਰੀ ਗੇੜ

ਪੰਜਾਬ 'ਚ ਲੋਕ ਸਭਾ ਚੋਣਾਂ ਆਖ਼ਰੀ ਗੇੜ੍ਹ 'ਚ ਹੋ ਜਾ ਰਹੀਆਂ ਹਨ ਪਰ ਕਰੀਬ ਸਵਾ ਮਹੀਨੇ ਤੋਂ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਆਪਣਾ-ਆਪਣਾ ਚੋਣ ਪ੍ਰਚਾਰ ਆਰੰਭਿਆ ਹੋਇਆ ਸੀ, ਜਿਸ ਨੂੰ ਸ਼ੁੱਕਰਵਾਰ ਸ਼ਾਮ ਪੰਜ ਵਜੇਂ ਬਾਅਦ ਬੰਦ ਹੋ ਗਿਆ ਹੇ। ਮਿਤੀ 17 ਮਈ ਦਿਨ ਸ਼ੁੱਕਰਵਾਰ ਨੂੰ ਚੋਣ ਪ੍ਰਚਾਰ ਬੰਦ ਹੋ ਜਾਣ ਨਾਲ ਹਲਕੇ ਦੇ ਲੋਕਾਂ ਨੂੰ ਜਿੱਤ-ਹਾਰ ਦੀਆਂ ਸਿਆਸੀ ਗਿਣਤੀਆਂ-ਮਿਣਤੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ।  ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ੁਮੁੱਖ ਤੌਰ 'ਤੇ ਚਾਰ ਉਮੀਦਵਾਰਾਂ 'ਚ ਮੁਕਾਬਲਾ ਦੇਖਣ  ਮਿਲ ਰਿਹਾ ਹੈ। ਜਿਸ 'ਚ ਕਾਂਗਰਸ ਦੇ ਡਾ. ਅਮਰ ਸਿੰਘ, ਅਕਾਲੀ ਦਲ-ਭਾਜਪਾ ਦੇ ਦਰਬਾਰਾ ਸਿੰਘ ਗੁਰੂ, ਪੀਡੀਏ ਦੇ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਤੇ ਆਮ ਆਦਮੀ ਪਾਰਟੀ ਦੇ ਬਨਦੀਪ ਸਿੰਘ ਬੰਨੀ ਦੂਲੋਂ ਚੋਣ ਮੈਦਾਨ 'ਚ ਹਨ।  ਲੋਕਾਂ ਅਨੁਸਾਰ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਵੱਲੋਂ ਹਲਕੇ 'ਚ ਊਨਾ ਦੇ ਸਮਰਥਕਾਂ ਅਨੁਸਾਰ ਕਰੀਬ ਸਵਾ ਮਹੀਨੇ 'ਚ ਆਪਣੀ ਚੋਣ ਮੁਹਿੰਮ ਨੂੰ ਸਿਖ਼ਰਾਂ 'ਤੇ ਪਹੁੰਚਾ ਦਿੱਤਾ ਹੈ। 
ਡਾ.ਅਮਰ ਸਿੰਘ ਆਪਣੀਆਂ ਤੇਜ਼- ਤਰਾਰ ਸਿਆਸੀ ਗਤੀਵਿਧੀਆਂ ਨਾਲ ਵਿਰੋਧੀ ਪਾਰਟੀਆਂ 'ਤੇ ਊਨਾ ਦੇ ਸਮਰਥਕਾਂ ਅਨੁਸਾਰ ਭਾਰੀ ਪੈ ਗਏ ਜਾਪਦੇ ਹਨ। ਉਨ੍ਹਾਂ ਵੱਲੋਂ ਪੂਰੀ ਵਿਉਂਤਬੰਦੀ ਨਾਲ ਕੀਤੀ ਗਈ ਚੋਣ ਮੁਹਿੰਮ ਤਹਿਤ ਹਰ ਵੋਟਰ ਤੱਕ ਆਪਣੀ ਪਹੁੰਚ ਕੀਤੀ ਗਈ ਹੈ। ਜਿਸ ਦਾ ਚੋਣਾਂ 'ਚ ਡਾ. ਅਮਰ ਸਿੰਘ ਨੂੰ ਪੂਰਾ ਲਾਹਾ ਮਿਲਣ ਦੀ ਉਮੀਦ ਹੈ। 
 ਲੋਕ ਚਰਚਾ ਅਨੁਸਾਰ ਕੇਂਦਰ ਦੀ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਲੋਕ ਹਿਤੈਸੀ ਯੋਜਨਾਵਾਂ ਮਨਰੇਗਾ ਤੇ ਭੋਜਨ ਸੁਰੱਖਿਆਂ ਲਿਆਂਦੀਆਂ ਗਈਆਂ ਸਨ। ਇਸ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਤੇ ਲਾਗੂ ਕਰਨ 'ਚ ਡਾ. ਅਮਰ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਯੋਜਨਾਵਾਂ ਨਾਲ ਵੱਡੀ ਗਿਣਤੀ 'ਚ ਲੋਕਾਂ ਨੂੰ ਲਾਭ ਵੀ ਮਿਲਿਆ ਹੈ। 

9 ਵਿਧਾਨ ਸਭਾ ਹਲਕੇ, 7 'ਚ ਕਾਂਗਰਸ ਦਾ ਕਬਜ਼ਾ
ਡਾ. ਅਮਰ ਸਿੰਘ ਦੇ ਹੱਕ 'ਚ ਵੱਡੀ ਗੱਲ ਇਹ ਜਾਂਦੀ ਹੈ ਕਿ ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ 'ਚ 9 ਵਿਧਾਨ ਸਭਾ ਹਲਕੇ ਪੈਂਦੇ ਹਨ। ਜਿਨ੍ਹਾਂ 'ਚ 7 ਹਲਕਿਆਂ 'ਚ ਕਾਂਗਰਸ ਪਾਰਟੀ ਦਾ ਕਬਜਾ ਹੈ।ਲੋਕਾਂ ਅਨੁਸਾਰ ਇਹ ਵੀ ਡਾਕਟਰ ਅਮਰ ਸਿੰਘ  ਦੇ ਹੱਕ ਵਿਚ  ਜਾਂਦਾ ਹੈ

ਵੱਖ-ਵੱਖ ਜੱਥੇਬੰਦੀਆਂ ਵੱਲੋਂ ਡਾ. ਅਮਰ ਸਿੰਘ ਦਾ ਸਮਰਥਨ
  ਇਨਾ ਦੇ ਸਮਰਥਕਾਂ ਅਨੁਸਾਰ ਡਾ. ਅਮਰ ਸਿੰਘ ਇੱਕ ਅਜਿਹੇ ਉਮੀਦਵਾਰ ਹਨ, ਜਿੰਨ੍ਹਾਂ ਦਾ ਹਲਕੇ 'ਚ ਆਪਣਾ ਨਿੱਜੀ ਚੰਗਾ ਆਧਾਰ ਹੈ। ਜਿਸ ਕਰਕੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਡਾ. ਅਮਰ ਸਿੰਘ ਨੂੰ ਸਮਰਥਨ ਦੇਣ ਦਾ ਅਲਾਨ ਕੀਤਾ ਗਿਆ ਹੈ। ਜਿਸ 'ਚ ਕਿਸਾਨ, ਉਦਯੋਗਪਤੀ, ਮੁਲਾਜ਼ਮ, ਡਾਕਟਰ, ਡਿਪੂ ਹੋਲਡਰ ਸ਼ਾਮਿਲ ਹਨ। ਦੇਸ਼ ਦੇ ਉੱਘੇ ਉਦਯੋਗਪਤੀ ਨਵੀਨ ਜਿੰਦਲ ਦੀ ਫੇਰੀ ਨਾਲ ਵੀ ਵਪਾਰੀ ਵਰਗ ਵੱਲੋਂ ਡਾ. ਅਮਰ ਸਿੰਘ ਦਾ ਸਾਥ ਦੇਣ ਦਾ ਮਨ ਬਣਾਇਆ ਗਿਆ ਹੈ। 

ਵੱਡੇ ਆਗੂਆਂ ਦੇ ਆਮਦ ਨਾਲ ਸਥਿਤੀ ਬਣੀ ਮਜ਼ਬੂਤ
 ਲੋਕ ਵਿਚ ਚਰਚੇ ਡਾ. ਅਮਰ ਸਿੰਘ ਦੇ ਹੱਕ 'ਚ ਕਾਂਗਰਸ ਦੇ ਵੱਡੇ ਆਗੂਆਂ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਸਾਂਸਦ ਨਵੀਨ ਜਿੰਦਲ ਵੱਲੋਂ ਚੋਣ ਰੈਲੀਆਂ ਕੀਤੀਆਂ ਗਈਆਂ। ਉਨ੍ਹਾਂ ਦੇ ਮੁਕਾਬਲੇ ਦੂਜੀਆਂ ਪਾਰਟੀਆਂ ਦਾ ਕੋਈ ਵੱਡਾ ਲੀਡਰ ਆਪਣੀ ਪਾਰਟੀ ਦਾ ਪ੍ਰੋਗਰਾਮ ਦੱਸਣ ਲਈ ਹਲਕੇ 'ਚ ਨਹੀਂ ਆਇਆ। ਜਿਸ ਕਰਕੇ ਜਿਸ ਨਾਲ ਉਨ੍ਹਾਂ ਦੀ ਸਥਿਤੀ ਮਜ਼ਬੂਤ ਬਣੀ ਗਈ ਦੱਸੀ ਜਾਂਦੀ ਹੈ।