.

Friday, June 7, 2019

ਬ੍ਰਾਹਮਣ ਸਮਾਜ ਸੇਵਾ ਮਿਸ਼ਨ ਖੰਨਾ ਵੱਲੋਂ ਸ਼ਹੀਦੀ ਦਿਵਸ ਨੂੰ ਸਮਰਪਿਤ ਖੰਨਾ 'ਚ ਠੰਡੇ ਮਿੱਠੇ ਜ਼ਲ ਦੀ ਛਬੀਲ

ਬ੍ਰਾਹਮਣ ਸਮਾਜ ਸੇਵਾ ਮਿਸ਼ਨ ਖੰਨਾ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ਼ਹੀਦੀ ਦਿਵਸ ਨੂੰ ਸਮਰਪਿਤ ਲਲਹੇੜੀ ਚੌਂਕ, ਜੀਟੀ ਰੋਡ ਖੰਨਾ 'ਚ ਠੰਡੇ ਮਿੱਠੇ ਜ਼ਲ ਦੀ ਛਬੀਲ
ਲਗਾ ਕੇ ਭਾਈਚਾਰਕ ਸਾਂਝ ਬਣਾਈ ਰੱਖਣ ਦਾ ਸੰਦੇਸ਼ ਦਿੱਤਾ ਗਿਆ। ਜਿਸ 'ਚ ਵੱਡੀ ਗਿਣਤੀ 'ਚ ਰਾਹਗੀਰਾਂ ਨੂੰ ਤਪਦੀ ਗਰਮੀ ਨੂੰ ਠੰਡੇ ਮਿੱਠੇ ਜ਼ਲ ਨਾਲ ਠਾਰਿਆ ਗਿਆ। ਸਰਪ੍ਰਸਤ ਕੋਰ ਚੰਦ ਤੇ ਦਰਸ਼ਨ ਕੁਮਾਰ ਜ਼ਿਲ੍ਹਾ ਕੰਨਗੋ ਨੇ ਕਿਹਾ ਕਿ ਬ੍ਰਾਹਮਣ ਸਮਾਜ ਸੇਵਾ ਮਿਸ਼ਨ ਵੱਲੋਂ ਇਹ ਉਪਰਾਲਾ ਕਰਕੇ ਸ਼ਹਿਰ 'ਚ ਆਪਣੀ ਮਿਲਵਰਤਣ ਤੇ ਆਪਣੀ ਭਾਈਚਾਰੇ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੀਤਾ ਗਿਆ ਹੈ ਜੋ ਇੱਕ ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ਲਈ ਜ਼ਰੂਰੀ ਹੈ। ਇਸ ਮੌਕੇ ਖ਼ੁਸ਼ਵਕਤ ਰਾਏ, ਵਿਨੋਦ ਵਸ਼ਿਸ਼ਟ, ਡਾ. ਬੀਕੇ ਦੱਤ, ਮੰਗਤ ਰਾਏ ਕਾਲੀਆ, ਡਾ. ਜੇਐੱਸ ਖੰਨਾ, ਕਿਰਨ ਕੁਮਾਰ, ਸੁਭਾਸ਼ ਚੰਦ, ਕਾ. ਕਰਮ ਚੰਦ, ਬਿਜ ਮੋਹਨ, ਅਨਿਲ ਜੋਸ਼ੀ, ਓਕਾਰ ਸ਼ਰਮਾ, ਪੰਕਜ਼ ਸ਼ੋਰੀ, ਰਾਜੀਵ ਜੋਸ਼ੀ, ਭੂਸਣ ਕੁਮਾਰ ਜੋਸ਼ੀ, ਭੁਵਨੇਸ਼ ਤਿਵਾੜੀ, ਪ੍ਰਦੀਪ ਕੁਮਾਰ, ਪ੍ਰਦੀਪ ਮੋਦਗਿੱਲ, ਬਲਵੰਤ ਰਾਏ, ਦਲਜੀਤ ਕੁਮਾਰ, ਅਤੁੱਲ ਸਰਮਾ, ਜੀਵਨ ਕੁਮਾਰ, ਕਮਲ ਕੁਮਾਰ, ਸੂਰਤਰਾਮ ਸ਼ਰਮਾ, ਸੁਸ਼ੀਲ ਕੁਮਾਰ ਸ਼ੀਲਾ ਆਦਿ ਵੱਲੋਂ ਸੇਵਾ ਨਿਭਾਈ ਗਈ।