Wednesday, June 5, 2019

ਸਰਕਾਰੀ ਪ੍ਰਾਇਮਰੀ ਸਕੂਲ ਹੋਲ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ

ਖੰਨਾ (ਹੈਪੀ ਤੱਗੜ) ਸਰਕਾਰੀ ਪ੍ਰਾਇਮਰੀ ਸਕੂਲ ਹੋਲ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ




 ਸਰਕਾਰੀ ਪ੍ਰਾਇਮਰੀ ਸਕੂਲ, ਹੋਲ ਵਿਖੇ ਬਲਾਕ ਸਿੱਖਿਆ ਅਫ਼ਸਰ ਸ.ਮੇਲਾ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਦੇ ਨਿਸ਼ਾਨ ਦੇਸ਼ਾਂ ਤਹਿਤ ਸਮਰ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸਰਪੰਚ ਦਲਜੀਤ ਕੌਰ ਜੀ ਨੇ ਕੀਤਾ। ਅੱਜ ਸਮਰ ਕੈਂਪ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸਰਪੰਚ ਕੇਸਰ ਸਿੰਘ ਫ਼ੌਜੀ ਅਤੇ ਵਿਸ਼ੇਸ਼ ਮਹਿਮਾਨ ਸੰਤ ਸਿੰਘ ਦੁਬਈ ਵਾਲੇ ਤੇ ਡਾਕਟਰ ਸਤਨਾਮ ਸਿੰਘ ਪਹੁੰਚੇ।ਸਕੂਲ ਅਧਿਆਪਕਾਂ ਵੱਲੋਂ ਮਨਾਏ ਜਾ ਰਹੇ ਵਾਤਾਵਰਨ ਦਿਵਸ ਤੇ ਮੁੱਖ ਮਹਿਮਾਨਾਂ ਵੱਲੋਂ ਸਕੂਲ ਵਿੱਚ ਬੂਟੇ ਲਗਾ ਕੇ ਵਾਤਾਵਰਨ ਦਿਵਸ ਮਨਾਇਆ ਗਿਆ।ਉਨ੍ਹਾਂ ਨੇ ਬੱਚਿਆਂ ਨੂੰ ਵਾਤਾਵਰਨ ਬਚਾਉਣ,ਧਰਤੀ ਧਰਤੀ ਨੂੰ ਸਾਫ਼ ਸੁਥਰਾ ਰੱਖਣ ਤੇ ਵੱਧ ਤਵੱਧ ਦਰੱਖਤ ਲਾਉਣ ਤੇ ਦਰੱਖਤ ਬਚਾਉਣ ਦੀ ਸਹੁੰ ਚੁਕਾਈ। ਸਮਰ ਕੈਂਪ ਦੌਰਾਨ ਬੱਚਿਆਂ ਨੂੰ ਗਿੱਧਾ, ਭੰਗੜਾ ,ਪੁਰਾਤਨ ਖੇਡਾਂ, ਸੁੰਦਰ ਲਿਖਾਈ ,ਪੇਂਟਿੰਗ ,ਚਿੱਤਰਕਾਰੀ ਹੋਰ ਕਲਾਕ੍ਰਿਤਾਂ ਦੇ ਨਾਲ-ਨਾਲ ਬੱਚਿਆਂ ਦੀਆਂ ਅੰਦਰੂਨੀ ਪ੍ਰਤੀ ਵਾਵਾਂ ਨੂੰ ਨਿਖਾਰਿਆ ਗਿਆ । ਸਮਾਪਤੀ ਸਮਾਰੋਹ ਤੇ ਸਮਰ ਕੈਂਪ ਦੌਰਾਨ ਬੱਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਕਲਾ ਕਿਰਤਾਂ ਦੀ ਪ੍ਰਦਰਸ਼ਨੀ ਲਗਾਈ ਜਿਨ੍ਹਾਂ ਤੋਂ ਖੁਸ਼ ਹੋ ਕੇ ਸੰਤ ਸਿੰਘ ਦੁਬਈ ਵਾਲੇ ਤੇ ਡਾ ਸਤਨਾਮ ਸਿੰਘ ਨੇ ਸਕੂਲ ਨੂੰ ਪੱਖੇ ਦਾਨ ਕੀਤੇ। ਮਹਿਮਾਨਾਂ ਵੱਲੋਂ ਬੱਚਿਆਂ ਵੱਲੋਂ ਦਿਖਾਏ ਪ੍ਰੋਗਰਾਮ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਸਨਮਾਨ ਦੇ ਕੇ ਸਨਮਾਨਿਤ ਕੀਤਾ।ਸਮਰ ਕੈਂਪ ਦੌਰਾਨ ਸਕੂਲ ਦੇ ਪੁਰਾਣੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸਕੂਲ ਮੁਖੀ ਪ੍ਰਦੀਪ ਕੌਰ ਰੌਣੀ ਵੱਲੋਂ ਆਏ ਹੋਏ ਮਹਿਮਾਨਾਂ ਤੇ ਬੱਚਿਆਂ ਦੇ ਮਾਪਿਆਂ, ਬੱਚਿਆਂ ਅਤੇ ਸਕੂਲ ਅਧਿਆਪਕਾਂ ਦਾ ਧੰਨਵਾਦ ਕੀਤਾ। ਅੱਜ ਇਸ ਮੌਕੇ ਤੇ ਧਰਮਿੰਦਰ ਸਿੰਘ ਚਕੋਹੀ ,ਸਖਵੰਤ ਸਿੰਘ ਹੋਲ ,ਮੈਡਮ ਅਮਨਦੀਪ ਕੌਰ , ਸਕੂਲ ਦੀਆਂ ਪੁਰਾਣੀਆਂ ਵਿਦਿਆਰਥਣਾਂ ਅੰਜਲੀ ,ਮਨਪ੍ਰੀਤ ਕੌਰ ਮਹਿਕਦੀਪ ਕੌਰ, ਹਰਮਨ ,ਹਰਪ੍ਰੀਤ ਕੌਰ, ਪ੍ਰਭਜੋਤ ਕੌਰ ਅਤੇ ਜਸਬੀਰ ਕੌਰ  ਆਦਿ ਹਾਜ਼ਰ ਸਨ।