.

Wednesday, July 24, 2019


 ਖੰਨਾ--
ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਸਵੇਰ ਦੀ ਸਭਾ ਵਿਚ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਬੱਚਿਆਂ ਦੇ ਰੂਬਰੂ ਸਮਾਜ ਸੇਵੀ ਰਣਜੀਤ ਸਿੰਘ ਹੀਰਾ ਅਤੇ ਐਮ.ਸੀ ਸ੍ਰੀ ਗੁਰਮੀਤ ਨਾਗਪਾਲ ਹੋਏ।ਸਵੇਰ ਦੀ ਸਭਾ ਵਿੱਚ ਸ. ਰਣਜੀਤ ਸਿੰਘ ਹੀਰਾ ਨੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਮਾਪਿਆਂ ਤੇ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੀ ਹਰ ਗੱਲ ਮੰਨਣ ਦੀ ਪ੍ਰੇਰਨਾ ਦਿੱਤੀ । ਉਨ੍ਹਾਂ ਨੇ ਬੱਚਿਆਂ ਨੂੰ ਧਰਤੀ,ਪਾਣੀ,ਆਲ਼ੇ-ਦੁਆਲੇ ਦੀ ਸਾਂਭ-ਸੰਭਾਲ ਤੇ ਫਾਸਟ ਫੂਡ ਦੀ ਵਰਤੋਂ ਤੋਂ ਬੱਚਿਆਂ ਨੂੰ ਦੂਰ ਰਹਿਣ ਲਈ ਕਿਹਾ।ਇਸ ਮੌਕੇ ਤੇ ਐੱਮ.ਸੀ ਸ੍ਰੀ ਗੁਰਮੀਤ ਨਾਗਪਾਲ ਜੀ ਨੇ ਬੱਚਿਆਂ ਨੂੰ ਦੱਸਿਆ ਕਿ ਸਕੂਲ ਸਭ ਤੋਂ ਪਵਿੱਤਰ ਮੰਦਰ ਹਨ, ਇਹਨਾਂ ਦੀ ਹਰ ਚੀਜ਼ ਦੀ ਸਾਨੂੰ ਸੰਭਾਲ ਕਰਨੀ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਕਿਤਾਬਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਹ ਸਾਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਦਿੰਦੀਆਂ ਹਨ ਅਤੇ ਸਾਡਾ ਮਾਰਗ ਦਰਸ਼ਨ ਕਰਦੀਆਂ ਹਨ । ਸ੍ਰੀ ਹੀਰਾ ਵੱਲੋਂ ਸਕੂਲ ਦੇ ਪਹਿਲੀ ਸ਼੍ਰੇਣੀ ਦੇ 45 ਵਿਦਿਆਰਥੀਆਂ ਨੂੰ 11 ਹਜ਼ਾਰ ਦੀ ਰਕਮ ਖ਼ਰਚ ਕੇ ਵਰਦੀਆਂ ਵੰਡੀਆਂ। ਐਮ.ਸੀ ਸ੍ਰੀ ਨਾਗਪਾਲ ਜੀ,ਭਗਤ ਰਾਮ ਸਰਹੱਦੀ ਅਤੇ ਸ੍ਰੀ ਭਜਨ ਲਾਲ ਕੁਮਾਰ ਜੀ ਦੇ ਸਹਿਯੋਗ ਸਦਕਾ 25 ਹਜ਼ਾਰ ਦੀ ਰਕਮ ਖ਼ਰਚ ਕੇ ਸਕੂਲ ਦੇ ਬੱਚਿਆਂ ਦੇ ਮਿਡ ਡੇ ਮੀਲ ਤਿਆਰ ਕਰਨ ਲਈ ਸੈੱਡ,ਰਸੋਈ ਲਈ ਜਾਲੀਆਂ ਤੇ ਹੋਰ ਕੰਮ ਅਤੇ ਬੂਟੇ ਲਗਵਾਏ ਗਏ।ਇਸ ਸਮੇ ਤੇ ਮੁੱਖ ਮਹਿਮਾਨਾਂ,ਸਕੂਲ ਅਧਿਆਪਕਾਂ ਤੇ ਬੱਚਿਆਂ ਵੱਲੋਂ ਵਾਤਾਵਰਨ ਨੂੰ ਹਰਾ ਭਰਾ ਰੱਖਣ ਲਈ ਦਰੱਖਤ ਲਗਾ ਕੇ ਸਮਾਜ ਨੂੰ ਧਰਤੀ ਨੂੰ ਹਰਾ ਭਰਾ ਰੱਖਣ ਦਾ ਸੰਦੇਸ਼ ਦਿੱਤਾ ।ਇਸ ਸਮੇ ਸਕੂਲ ਮੁਖੀ ਸਤਵੀਰ ਸਿੰਘ ਰੌਣੀ ਵੱਲੋਂ ਆਏ ਮਹਿਮਾਨਾਂ ਅਤੇ ਦਾਨੀ ਸੱਜਣਾਂ ਦਾ ਸਕੂਲ ਦੇ ਬੱਚਿਆਂ ਦੀ ਮਦਦ ਅਤੇ ਸਿੱਖਿਆ ਲਈ ਸਹੂਲਤਾਂ ਦੇਣ ਲਈ ਧੰਨਵਾਦ ਕੀਤਾ। ਇਸ ਸਮੇਂ ਕਾਮਰੇਡ ਰਘਬੀਰ ਸਿੰਘ, ਸ. ਨਵਦੀਪ ਸਿੰਘ,ਮੈਡਮ ਪ੍ਰੋਮਿਲਾ,ਮੈਡਮ ਮੀਨੂੰ, ਕਿਰਨਜੀਤ ਕੌਰ,ਅਮਨਦੀਪ ਕੌਰ, ਨੀਲੂ ਮਦਾਨ,ਮੋਨਾ ਸ਼ਰਮਾ, ਬਲਬੀਰ ਕੌਰ,ਕੁਲਵੀਰ ਕੌਰ ਨੀਲਮ ਸਪਨਾ ਤੇ ਰਛਪਾਲ ਕੌਰ ਹਾਜ਼ਰ ਸਨ ।

ਫੋਟੋ :-ਸ. ਪ੍ਰਾ.ਸਕੂਲ ਖੰਨਾ-8 ਵਿਖੇ ਬੱਚਿਆਂ ਨੂੰ ਵਰਦੀਆਂ ਵੰਡਦੇ ਹੋਏ ਸ.ਹੀਰਾ,ਨਾਗਪਾਲ,ਦਾਨੀ ਸੱਜਣ ਤੇ ਸਕੂਲ ਅਧਿਆਪਕl