.

Sunday, July 14, 2019

ਸੱਤ ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਈਆ ਗਿਆ।

ਪਿੰਡ ਬੂਥਗੜ੍ਹ ਵਿਖੇ ਜਸਵੀਰ ਕੌਰ ਬੈਦਵਾਣ ਮੋਹਾਲੀ ਦੀ ਪ੍ਰੇਰਨਾ ਨਾਲ ਇੰਜ. ਗੁਰਕਰਮਦੀਪ ਸਿੰਘ ਭੱਟੀ ਦੀ ਅਗਵਾਈ 'ਚ ਚੌਥਾ ਸੱਤ ਰੋਜ਼ਾ ਦਸਤਾਰ ਸਿਖਲਾਈ ਲਗਾਈਆ ਗਿਆ ਕੈਂਪ । ਜਿਸ ਦੇ ਆਖ਼ਰੀ ਦਿਨ ਐਤਵਾਰ ਨੂੰ ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਗਏ। ਬੱਚਿਆਂ ਨੂੰ ਉਮਰ ਦੇ ਹਿਸਾਬ ਨਾਲ ਪੰਚ ਭਾਗਾਂ 'ਚ ਵੰਡ ਕੇ ਮੁਕਾਬਲੇ ਕਰਵਾਏ ਗਏ। 
ਇੰਜ. ਭੱਟੀ ਨੇ ਦੱਸਿਆ ਕਿ ਗਰੁੱਪ-ਏ 'ਚ ਮਨਵੀਰ ਸਿੰਘ ਪੁੱਤਰ ਜਸਵੀਰ ਸਿੰਘ ਪਿੰਡ ਰਤਨਹੇੜੀ ਨੇ ਪਹਿਲਾ, ਰਮਨਜੋਤ ਸਿੰਘ ਪੁੱਤਰ ਹਰਜਿੰਦਰ ਸਿੰਘ ਪਿੰਡ ਬੂਥਗੜ੍ਹ ਨੇ ਦੂਜਾ ਤੇ ਕਰਨਪ੍ਰੀਤ ਸਿੰਘ ਪੁੱਤਰ ਜਗਰੂਪ ਸਿੰਘ ਪਿੰਡ ਬੂਥਗੜ੍ਹ ਨੇ ਤੀਜਾ ਸਥਾਨ ਲਿਆ। ਗਰੁੱਪ-ਬੀ 'ਚ ਅੰਮ੍ਰਿਤਪਾਲ ਸਿੰਘ ਪੁੱਤਰ ਹਰਪ੍ਰੀਤ ਸਿੰਘ ਪਿੰਡ ਬੂਥਗੜ੍ਹ ਨੇ ਪਹਿਲਾਂ ਤੇ ਇੱਕਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਪਿੰਡ ਰਤਨਹੇੜੀ ਨੇ ਦੂਜਾ ਸਥਾਨ ਲਿਆ। ਗਰੁੱਪ-ਸੀ 'ਚ ਸਾਹਿਜਪ੍ਰੀਤ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਪਿੰਡ ਰਤਨਹੇੜੀ ਨੇ ਪਹਿਲਾ, ਜਸਦੀਸ਼ ਸਿੰਘ ਪੁੱਤਰ ਗੁਰਤੇਜ਼ ਸਿੰਘ ਪਿੰਡ ਚੁੰਨੀ ਮਾਜਰਾ ਨੇ ਦੂਜਾ, ਯੂਗਰਾਜ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਬੂਥਗੜ੍ਹ ਨੇ ਤੀਜਾ ਸਥਾਨ ਹਾਸਲ ਕੀਤਾ। ਗਰੁੱਪ ਡੀ 'ਚ ਰਵੀ ਸਿੰਘ ਪੁੱਤਰ ਰਣਜੀਤ ਸਿੰਘ ਪਿੰਡ ਰਤਨਹੇੜੀ ਨੇ ਪਹਿਲਾ ਸਥਾਨ ਹਾਸਲ ਕੀਤਾ। ਗਰੁੱਪ ਈ 'ਚ ਹਰਮਨ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਬੂਥਗੜ੍ਹ ਨੇ ਪਹਿਲਾ ਤੇ ਸੰਦੀਪ ਸਿੰਘ ਪੁੱਤਰ ਬਾਵਾ ਸਿੰਘ ਪਿੰਡ ਬੂਥਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਬੱਚਿਆਂ ਨੂੰ ਪਰਮਪ੍ਰੀਤ ਸਿੰਘ ਯੂਐੱਸਏ ਨੇ ਪੱਗਾਂ ਦਿੱਤੀਆਂ। 
ਮੁਕਾਬਲੇ 'ਚ ਜੱਜਾਂ ਦੀ ਭੂਮਿਕਾ ਲੈਕਚਰਾਰ ਜਗਜੀਤ ਸਿੰਘ ਸੇਖੋਂ, ਜਸਵਿੰਦਰਪਾਲ ਸਿੰਘ ਦੀਵਾਨਾ ਤੇ ਇੰਜ. ਸਮਸ਼ੇਰ ਸਿੰਘ ਸਨੀ ਨੇ ਕੀਤੀ। ਦਵਿੰਦਰ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਰਾਜਿੰਦਰ ਸਿੰਘ ਪੱਪੂ, ਹਰਪਿੰਦਰ ਸਿੰਘ ਸ਼ਾਹੀ ਤੇ ਬਲਵਿੰਦਰ ਸਿੰਘ ਗਰੇਵਾਲ ਨੇ ਦਸਤਾਰ ਦੀ ਮਹੱਤਤਾਂ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ। ਪੁਜੀਸ਼ਨਾਂ ਹਾਸ਼ਲ ਕਰਨ ਵਾਲੇ ਬੱਚਿਆਂ ਨੂੰ ਪੱਗਾਂ ਤੇ ਸੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਹੌਸਲਾ ਅਫ਼ਜਾਈ ਲਈ ਭਾਗ ਲੈਣ ਵਾਲੇ ਬੱਚਿਆਂ ਦਾ ਵੀ ਸਨਮਾਨ ਕੀਤਾ ਗਿਆ। 
ਇੰਜ. ਗੁਰਕਰਮਦੀਪ ਸਿੰਘ ਭੱਟੀ ਨੇ ਬੱਚਿਆਂ ਨੂੰ ਆਪਣੇ ਮਹਾਨ ਵਿਰਸੇ ਤੋਂ ਜਾਣੂ ਕਰਵਾਉਣ ਦੇ ਦਸਤਾਰ ਬੰਨਣ ਲਈ ਪ੍ਰੇਰਿਤ ਕਰਨ ਲਈ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਤੇ ਭਵਿੱਖ 'ਚ ਵੀ ਇਹ ਉਪਰਾਲਾ ਕੀਤਾ ਜਾਂਦਾ ਰਹੇਗਾ। ਇਸ ਮੌਕੇ ਕੈਂਪ ਸਾਹਿਤਕਾਰ ਕੰਵਲ ਭੱਟੀ, ਕੁਲਜੀਤ ਸਿੰਘ ਮਾਂਗਟ, ਰੋਮੀ ਗਰੇਵਾਲ, ਗੁਰਵਿੰਦਰ ਸਿੰਘ, ਜਗਜੀਤ ਸਿੰਘ ਜੱਗੀ, ਭਾਈ ਦਵਿੰਦਰ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਰਵਿੰਦਰ ਸਿੰਘ, ਤੇਜਿੰਦਰ ਸਿੰਘ ਪਾਰਸ, ਗੁਰਸਾਹਿਬ, ਮਨਮੋਹਨ ਸਿੰਘ, ਰਣਧੀਰ ਸਿੰਘ, ਪੰਚ ਗੁਰਵਿੰਦਰ ਸਿੰਘ, ਚਰਨਜੀਤ ਸਿੰਘ, ਜਗਤਾਰ ਸਿੰਘ,  ਹਰਸਿਮਰਨਜੋਤ ਸਿੰਘ, ਉੱਤਮ ਸਿੰਘ, ਸ਼ੇਰ ਸਿੰਘ,  ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ।ਲੋਕ ਚਰਚਾ ਵਾਹਿਗੁਰੂ ਜੀ