Tuesday, August 27, 2019

ਆੜ੍ਹਤੀ ਐਸੋਸੀਏਸ਼ਨ ਅਨਾਜ ਮੰਡੀ ਖੰਨਾ ਵੱਲੋਂ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਖੰਨਾ ਤੋਂ ਰਾਹਤ ਸਮੱਗਰੀ ਦੇ ਦੋ ਟਰੱਕ ਭੇਜੇ

ਖੰਨਾ--ਆੜ੍ਹਤੀ ਐਸੋਸੀਏਸ਼ਨ ਅਨਾਜ ਮੰਡੀ ਖੰਨਾ ਵੱਲੋਂ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਖੰਨਾ ਤੋਂ ਰਾਹਤ ਸਮੱਗਰੀ ਦੇ ਦੋ ਟਰੱਕ ਭੇਜੇ
ਗਏ ਹਨ। ਟਰੱਕਾਂ ਨੂੰ ਐੱਸਡੀਐੱਮ ਖੰਨਾ ਸੰਦੀਪ ਸਿੰਘ, ਐਸੋਸੀਏਸ਼ਨ ਦੇ ਸਰਪ੍ਰਸਤ ਵਰਿੰਦਰ ਗੱਡੂ ਤੇ ਜਨਰਲ ਸਕੱਤਰ ਯਾਦਵਿੰਦਰ ਸਿੰਘ ਲਿਬੜਾ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਐੱਸਡੀਐੱਮ ਸੰਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਹੜ੍ਹ ਪੀੜ੍ਹਤ ਇਲਾਕੇ ਦੇ ਲੋਕਾਂ ਲਈ ਰਾਹਤ ਸਮੱਗਰੀ ਭੇਜਣੀ ਆੜ੍ਹਤੀਆਂ ਦਾ ਸਲਾਘਾਯੋਗ ਉਪਰਾਲਾ ਹੈ। ਦੁੱਖ ਦੀ ਘੜੀ ਵਿੱਚ ਸਾਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਯਾਦਵਿੰਦਰ ਸਿੰਘ ਲਿਬੜਾ ਨੇ ਕਿਹਾ ਕਿ ਆੜ੍ਹਤੀ ਐਸੋਸੀਏਸ਼ਨ ਵੱਲੋਂ ਸਮਾਜ ਸੇਵਾ ਦੇ ਕੰਮਾਂ ਨੂੰ ਹਮੇਸ਼ਾਂ ਪਹਿਲ ਦਿੱਤੀ ਜਾਵੇਗੀ। ਕੁਦਰਤ ਦੀ ਆਫ਼ਤ ਦੇ ਸ਼ਿਕਾਰ ਲੋਕਾਂ ਦੀ  ਹਰ ਸੰਭਵ ਸਹਾਇਤ ਕੀਤੀ ਜਾਵੇਗੀ। ਇਸ ਮੌਕੇ ਅਜਮੇਰ ਸਿੰਘ ਪੂਰਬਾ, ਸੰਜੇ ਘਈ, ਸੁਖਵਿੰਦਰ ਸਿੰਘ ਸੁੱਖੀ, ਭਰਪੂਰ ਚੰਦ ਬੈਕਟਰ, ਦਲਵਿੰਦਰ ਸਿੰਘ ਸਕੱਤਰ ਮਾਰਕੀਟ ਕਮੇਟੀ, ਸੁਸ਼ੀਲ ਕੁਮਾਰ ਸ਼ੀਲਾ, ਸੰਜੀਵ ਧੰਮੀ, ਗੁਰਪ੍ਰੀਤ ਸਿੰਘ ਕਾਹਲੋਂ, ਰਾਮ ਚੰਦ ਸਿੰਗਲਾ, ਰਣਜੀਤ ਸਿੰਘ, ਦਲਬੀਰ ਸਿੰਘ ਰਸੂਲੜਾ, ਲਖਵੀਰ ਸਿੰਘ ਜੱਸਾ ਬੌਪੁਰ, ਚਮਨ ਲਾਲ, ਅੰਕਿਤ ਜਿੰਦਲ, ਇੰਦਰਜੀਤ ਸਿੰਘ ਇਕੋਲਾਹੀ ਹਾਜ਼ਰ ਸਨ।