Saturday, September 21, 2019

ਵਾਹ ਨਗਰ ਕੌਂਸਲ ਖੰਨਾ

ਨਗਰ ਕੌਂਸਲ ਖੰਨਾ ਵੱਲੋਂ ਅੱਜ ਮਿਤੀ 21.09.2019 ਸਵੱਛ ਭਾਰਤ ਮਿਸ਼ਨ ਤਹਿਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਵੱਛਤਾ ਹੀ ਸੇਵਾ ਈਵੈਂਟ ਅਧੀਨ ਸ੍ਰੀ ਰਣਬੀਰ ਸਿੰਘ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਖੰਨਾ ਵੱਲੋਂ ਸਮੂਹ ਪਲਾਸਟਿਕ ਵਿਕ੍ਰੇਤਾਵਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਪਲਾਸਟਿਕ ਵਿਕ੍ਰੇਤਾਵਾਂ ਵਲੋਂ ਪਲਾਸਟਿਕ ਕੈਰੀ ਬੈਗ ਅਤੇ ਪਲਾਸਟਿਕ ਡਿਸਪੋਜਲ ਕ੍ਰੋਕਰੀ ਨਾ ਵੇਚਣ ਸਬੰਧੀ ਵਿਸ਼ਵਾਸ ਦਿਵਾਇਆ  ਗਿਆ ਅਤੇ ਇਸ ਉਪਰੰਤ ਖੰਨਾ ਸ਼ਹਿਰ ਦੇ ਸੈਰਾ ਜਿੰਮ ਅਤੇ ਸਰਕਾਰੀ ਸਕੂਲ ਬਿੱਲਾਂ ਵਾਲੀ ਛੱਪੜੀ ਵਿਖੇ ਪਲਾਸਟਿਕ ਦੇ ਨੁਕਸਾਨਾਂ ਸਬੰਧੀ ਵਿਦਿਆਰਥੀਆਂ/ਮੈਂਬਰਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਬਾਅਦ ਦੁਪਹਿਰ ਨੂੰ ਵਾਰਡ ਨੰਬਰ-12 ਵਿਖੇ ਖੁਦ ਕਾਰਜ ਸਾਧਕ ਅਫ਼ਸਰ ਵੱਲੋਂ ਸਫਾਈ ਸੇਵਕਾਂ ਦੀ ਹਾਜ਼ਰੀ ਚੈੱਕ ਕਰ ਕੇ ਵਾਰਡ ਦੀ ਫਟੀਕ ਲਗਾ ਕੇ ਸਫ਼ਾਈ ਕਰਵਾਈ ਗਈ ਅਤੇ ਸ਼ਹਿਰ ਦੇ ਪਬਲਿਕ ਅਤੇ ਕਮਿਊਨਿਟੀ ਟਾਇਲਟਾਂ ਦੀ ਸਫਾਈ ਸਬੰਧੀ ਚੈਕਿੰਗ ਕੀਤੀ ਗਈ। ਇਸ ਮੌਕੇ ਇਸ ਟੀਮ ਵਿੱਚ ਸ੍ਰੀ ਬਲਵਿੰਦਰ ਸਿੰਘ ਸੁਪਰਡੈਂਟ, ਸ੍ਰੀ ਰਘਬੀਰ ਸਿੰਘ ਸੈਨੇਟਰੀ ਇੰਸਪੈਕਟਰ, ਸ੍ਰੀ ਰਵੀ ਪੂਰੀ (ਐਸ. ਐਸ),  ਸ੍ਰੀ ਅਸ਼ਵਨੀ ਕੁਮਾਰ (ਐਸ.ਐਸ), ਸ੍ਰੀ ਇਕਵਿੰਦਰ ਸਿੰਘ (ਕੰਪਿਊਟਰ ਅਪਰੇਟਰ), ਸ਼੍ਰੀ ਮਨਿੰਦਰ ਸਿੰਘ (ਸੀ.ਐੱਫ) ਅਤੇ ਸ੍ਰੀ  ਖੁਸ਼ਦੀਪ ਸਿੰਘ (ਮੋਟੀਵੇਟਰ) ਨਗਰ ਕੌਾਸਲ ਖੰਨਾ ਸ਼ਾਮਿਲ ਸਨ ।