Friday, February 7, 2020

ਖੰਨਾ ਪੁਲਿਸ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਮੁਹਿੰਮ

ਖੰਨਾ--
ਗੁਰਸ਼ਰਨਦੀਪ ਸਿੰਘ ਗਰੇਵਾਲ ਪੀ . ਪੀ . ਐੱਸ , ਸੀਨੀਅਰ ਪੁਲਿਸ ਕਪਤਾਨ ਖੰਨਾ ਜੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ   ਦੱਸਿਆ ਕਿ ਖੰਨਾ ਪੁਲਿਸ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਮੁਹਿੰਮ ਚਲਾਈ ਗਈ ਹੈ , ਇਸ ਮੁਹਿੰਮ ਦੌਰਾਨ ਜੇਰ ਸਰਕਰਦਗੀ ਸ਼੍ਰੀ ਜਗਵਿੰਦਰ ਸਿੰਘ ਚੀਮਾ ਪੀ . ਪੀ . ਐੱਸ . ਪੁਲਿਸ ਕਪਤਾਨ ( ਆਈ ) ਖੰਨਾ ਅਤੇ ਸ਼੍ਰੀ ਤਰਲੋਚਨ ਸਿੰਘ ਪੀ . ਪੀ . ਐੱਸ , ਉਪ ਪੁਲਿਸ ਕਪਤਾਨ ( ਆਈ ) ਖੰਨਾ , ਮਿਤੀ 06 . 02 . 2020 ਨੂੰ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ . ਆਈ . ਏ ਸਟਾਫ ਖੰਨਾ ਦੇ ਸਹਾਇਕ ਥਾਣੇਦਾਰ ਤਰਵਿੰਦਰ ਕੁਮਾਰ ਨੂੰ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਧੀਰਜ ਬੱਤਾ ਉਰਫ ਧੀਰੂ ਬੱਤਾ ਪੁੱਤਰ ਪ੍ਰਵੀਨ ਬੱਤਾ ਵਾਸੀ ਮਕਾਨ ਨੰਬਰ 230 ਗਲੀ ਨੰਬਰ 4 ਖਾਲਸਾ ਸਕੂਲ ਰੋਡ ਖੰਨਾ ਥਾਣਾ ਸਿਟੀ - 1 ਖੰਨਾ ਜਿਲ੍ਹਾ ਲੁਧਿਆਣਾ ਹਾਲ ਵਾਸੀ ਸਵਰਾਜ ਇੰਨਕਲੇਵ ਲਾਡਰਾ ਰੋਡ ਖਰੜ ਨੇੜੇ ਧਨੋਆ ਪ੍ਰਾਪਰਟੀ ਡੀਲਰ ਖਰੜ , ਅਮਨਿੰਦਰ ਸਿੰਘ ਉਰਫ ਪ੍ਰਿੰਸ ਪੁੱਤਰ ' ਲੇਟ ਰਜਿੰਦਰ ਸਿੰਘ ਵਾਸੀ ਮਕਾਨ ਨੰਬਰ 477 ਗਲੀ ਨੰਬਰ 4 ਬੀ ਗੁਲਮੋਹਰ ਨਗਰ ਅਮਲੋਹ ਰੋਡ ਖੰਨਾ ਥਾਣਾ ਸਿਟੀ 2 ਖੰਨਾ ਜਿਲ੍ਹਾ ਲੁਧਿਆਣਾ ਅਤੇ ਗੁਰਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਸੁਖਦੇਵ ਸਿੰਘ ਉਰਫ ਟੀਟੂ ਵਾਸੀ ਗਲੀ ਨੰਬਰ 06 , ਵਾਰਡ ਨੰਬਰ 27 ਮੁਹੱਲਾ ਬ੍ਰਹਮਪੁਰੀ ਲਲਹੇੜੀ ਰੋਡ ਖੰਨਾ ਥਾਣਾ ਸਿਟੀ 1 ਖੰਨਾ ਜਿਲ੍ਹਾ ਲੁਧਿਆਣਾ , ਜੋ ਨਜਾਇਜ ਅਸਲਾ - ਐਮੋਨੀਸ਼ਨ ਨਾਲ ਲੈਸ ਹੋ ਕੇ ਗੱਡੀ ਬਰੇਜਾ ਰੰਗ ਚਿੱਟਾ ਨੰਬਰੀ ਪੀ . ਬੀ - 65 - ਏ . ਜੀ - 8628 ( PB - 65A7 - 828 ) ਵਿੱਚ ਸਵਾਰ ਹੋ ਕੇ ਮੰਡੀ ਗੋਬਿੰਦਗੜ੍ਹ ਸਾਇਡ ਤੋਂ ਖੰਨਾ ਵੱਲ ਨੂੰ ਆ ਰਹੇ ਹਨ , ਜੋ ਖੰਨਾ ਸ਼ਹਿਰ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਸਕਦੇ ਹਨ । ਜਿਸਤੇ ਕਾਰਵਾਈ ਕਰਦਿਆ ਉਕਤ ਧੀਰਜ ਬੱਤਰਾ ਉਰਫ ਧੀਰੂ ਬੱਤਾ , ਅਮਨਿੰਦਰ ਸਿੰਘ ਉਰਫ ਪਿਸ ਅਤੇ ਗੁਰਪ੍ਰੀਤ ਸਿੰਘ ਉਰਫ ਲਾਡੀ ਦੇ ਖਿਲਾਫ ਥਾਣਾ ਸਿਟੀ - 2 ਖੰਨਾ ਵਿਖੇ ਮੁੱਕਦਮਾ ਨੰਬਰ 20 ਮਿਤੀ 06 . 02 . 2020 ਜੁਰਮ 25 / 54 / 59 ਅਸਲਾ ਐਕਟ ਦਰਜ ਰਜਿਸਟਰ ਕਰਵਾਕੇ ਕਥਿਤ ਦੋਸ਼ੀਆਨ ਨੂੰ ਕਾਬੂ ਕਰਨ ਲਈ ਸਹਾਇਕ ਥਾਣੇਦਾਰ ਰਵਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਸੀ . ਆਈ . ਏ ਖੰਨਾ ਵੱਲੋਂ ਅਮਲੋਹ ਚੌਕ ਜੀ ਟੀ ਰੋਡ ਖੰਨਾ ਵਿਖੇ ਨਾਕਾਬੰਦੀ ਕਰਕੇ ਗੋਬਿੰਦਗੜ ਸਾਇਡ ਤੋਂ ਆ ਰਹੀ ਬਰੀਜਾ ਕਾਰ ਨੰਬਰ ਪੀਬੀ - 65 - ਏ . ਜੀ - 8628 ( PB - 65AG 8628 ) ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਜਦੋਂ ਕਾਰ ਨਾਕਾ ਪਰ ਹੋਲੀ ਹੋਈ ਤਾਂ ਕਾਰ ਦੀ ਪਿਛਲੀ ਸੀਟ ਤੇ ਬੈਠੇ  ਇਕਦਮ ਤਾਕੀ ਖੋਲ ਕੇ ਕਾਰ ਵਿੱਚੋਂ ਨਿਕਲਕੇ ਦੁਸਹਿਰਾ ਗਰਾਊਂਡ ਸਾਈਡ ਨੂੰ ਭੱਜ ਗਿਆ ਅਤੇ ਸਹਾਇਕ ਥਾਣੇਦਕ ਤਰਵਿੰਦਰ ਕੁਮਾਰ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਰ ਵਿੱਚ ਬੈਠੇ ਦੋਨੋ ਨੌਜਵਾਨਾਂ ਨੂੰ ਜਾ ਕੇ ਪੁਛਿਆ ਤਾਂ ਕਾਰ ਚਾਲਕ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਲਾਡੀ ਉਕਤ ਅਤੇ ਨਾਲ ਵਾਲੇਂ ਦਾ  ਨਾਮ ਗੁਰਪ੍ਰੀਤ ਸਿੰਘ ਉਰਫ ਲਾਡੀ ਨਾਲ ਵਾਲੀ ਸੀਟ ਤੇ ਬੈਠੇ ਨੋਜਵਾਨ ਨੇ ਆਪਣਾ ਨਾਮ ਧੀਰਜ ਬੱਤਾ ਉਰਵ ਧੀਰੂ ਬੱਤਾ ਉਕਤ ਦੱਸਿਆ । ਤਲਾਸ਼ੀ ਲੈਣ ਤੇ ਧੀਰਜ ਪਿਸਟਲ 32 ਬੋਰ ਸਮੇਤ 02 ਮੈਗਜੀਨ ਅਤੇ 15 ਰੌਂਦ ਜਿੰਦਾ . 32 ਅਤੇ ਗਰਪ੍ਰੀਤ ਸਿੰਘ ਤੌ ਤਲਾਸੀ ਲੋਣ ਇੱਕ ।ਪਿਸਟਲ 02 ਮੈਗਜੀਨ ਅਤੇ 15 ਰੌਂਦ ਜਿੰਦਾ . 32  ਬੋਰ
 ਬਾਮਦ ਹੋਏ । ਧੀਰਜ ਬੱਤਾ ਅਤੇ ਗੁਰਪ੍ਰੀਤ ਸਿੰਘ ਲਾਡੀ  ਨੇ ਗੱਡੀ ਵਿੱਚੋਂ ਭੱਜੇ ਤੀਸਰੇ ਵਿਅਕਤੀ ਦਾ ਨਾਮ ਅਮਨਿੰਦਰ ਸਿੰਘ ਉਰਫ ਪ੍ਰਿੰਸ ਦੱਸਿਆ ।  ਦੌਰਾਨੇ ਤਫਤੀਸ ਗੁਰਪ੍ਰੀਤ ਸਿੰਘ ਉਰਫ ਲਾਡੀ ਉਕਤ ਦੀ ਨਿਸ਼ਾਨ  ਦੇਹੀ ਤੇ ਉਸ ਦੇ ਘਰ ਰੱਖਿਆ ਹੋਇਆ ਇੱਕ ਪਿਸਟਲ 30 ਬੋਰ ਸਮੇਤ 02 ਮੈਗਜੀਨ ਅਤੇ :12 ਰੋਦ  ਜਿੰਦਾ ਬਰਾਮਦ ਹੋਏ ।   ਦੋਸੀਆਨ ਪਾਸੋਂ ਪੁੱਛਗਿੱਛ ਜਾਰੀ ਹੈ । ਮੁੱਕਦਮਾ ਦੇ - ਦੋਸ਼ੀ ਅਮਨਿੰਦਰ ਸਿੰਘ ਉਰਫ਼ ਪ੍ਰਿੰਸ ਦੀ ਗ੍ਰਿਫਤਾਰੀ ਬਾਕੀ ਹੈ , ਜਿਸਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ।  ਦੋਸ਼ੀ ਗੁਰਪ੍ਰੀਤ ਸਿੰਘ ਲਾਡੀ ਤੇ ਧੀਰਜ ਬੱਤਾ ਤੇ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ