Friday, February 7, 2020

ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ• ਦੀ ਮਾਸਿਕ ਇੱਕਤਰਤਾ 09 ਨੂੰ : ਮੀਲੂ


   ਖੰਨਾ, 06 ਫਰਵਰੀ  : ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ• ਦੀ ਫਰਵਰੀ ਮਹੀਨੇ ਦੀ ਮਾਸਿਕ ਇੱਕਤਰਤਾ 09 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ• ਵਿਖੇ ਸ਼੍ਰੋਮਣੀ ਸਾਹਿਤਕਾਰ ਸੁਰਜੀਤ ਸਿੰਘ ਮਰਜਾਰਾ ਦੀ ਸਰਪ੍ਰਸਤੀ ਵਿਚ ਸਭਾ ਦੇ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਦੀ ਪ੍ਰਧਾਨਗੀ ਹੇਠਾਂ ਹੋਵੇਗੀ। ਸਭਾ ਦੇ ਕੋਆਰਡੀਨੇਟਰ ਸਨੇਹਇੰਦਰ ਮੀਲੂ ਨੇ ਦੱਸਿਆ ਕਿ ਮੀਟਿੰਗ ਦੌਰਾਨ ਹਾਜ਼ਰ ਲੇਖਕ, ਸਾਹਿਤਕਾਰ ਆਪੋ-ਆਪਣੀਆਂ ਮੌਲਿਕ ਅਣਪ੍ਰਕਾਸ਼ਿਤ ਤੇ ਨਵੀਆਂ ਲਿਖੀਆਂ ਰਚਨਾਵਾਂ ਪੜ•ਣਗੇ। ਸਾਹਿਤਕ ਖੇਤਰ ਵਿਚ ਨਵੀਆਂ ਆਈਆਂ ਕਿਤਾਬਾਂ 'ਤੇ ਵਿਚਾਰ ਚਰਚਾ ਵੀ ਹੋਵੇਗੀ। ਪੁਸਤਕਾਂ ਪੜ•ਣ ਦੇ ਨਵੇਂ ਰੁਝਾਨ ਵਾਲੇ ਸਾਹਿਤ ਪ੍ਰੇਮੀਆਂ ਨੂੰ ਸਮੇਂ ਸਿਰ ਪੁੱਜ ਕੇ ਆਪਣੀ ਹਾਜ਼ਰੀ ਲਵਾਉਣ ਦੀ ਸਭਾ ਦੇ ਜਨਰਲ ਸਕੱਤਰ ਜਗਜੀਤ ਸਿੰਘ ਗੁਰਮ ਤੇ ਮੀਲੂ ਫਰੌਰ ਵਾਲੇ ਵਲੋਂ ਪੁਰਜੋਰ ਅਪੀਲ ਕੀਤੀ ਜਾਂਦੀ ਹੈ।