Sunday, April 19, 2020

ਸਰਕਾਰ ਨੇ ਦਿਤੀਆਂ ਛੋਟਾਂ


ਲੁਧਿਆਣਾ - ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ 20 ਅਪ੍ਰੈਲ ਤੋਂ ਦਿੱਤੀ ਜਾਣ ਵਾਲੀਆਂ ਛੋਟਾਂ ਸਬੰਧੀ ਲਿਸਟ ਕੀਤੀ ਗਈ ਜਾਰੀ...ਲਿਸਟ ਦੇ ਮੁਤਾਬਕ ਕਿਸੇ ਵੀ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਦੇਣ ਵਾਲਿਆਂ ਨੂੰ ਹੋਵੇਗੀ ਛੋਟ, ਪੋਲਟਰੀ ਫਾਰਮ ਜਾਂ ਹੋਰ ਜਾਨਵਰ ਪਾਲਣ ਵਾਲੇ ਸੰਸਥਾਵਾਂ ਨੂੰ ਛੋਟ ਹੋਵੇਗੀ, ਜਾਨਵਰਾਂ ਲਈ ਖਾਣਾ ਬਣਾਉਣ ਵਾਲੇ ਜਾਂ ਵੇਚਣ ਵਾਲਿਆਂ ਨੂੰ ਹੋਵੇਗੀ ਕਰਫਿਊ ਦੌਰਾਨ ਛੋਟ, ਬੈਂਕ ਮੁਲਾਜ਼ਮਾਂ ਨੂੰ ਤੈਅ ਸਮੇਂ ਦੌਰਾਨ ਕੰਮ ਕਰਨ ਦੀ ਪਰਮਿਸ਼ਨ, ਆਂਗਨਵਾੜੀਆਂ ਰਾਹੀਂ 15 ਦਿਨ ਵਿੱਚ ਇੱਕ ਵਾਰ ਪਹੁੰਚਾਇਆ ਜਾਵੇਗਾ ਰਾਸ਼ਨ, ਬੱਚਿਆਂ ਦੇ ਘਰ ਤੱਕ ਵੀ ਪਹੁੰਚਾਇਆ ਜਾਵੇਗਾ ਖਾਣਾ, ਬੱਚਿਆਂ ਨੂੰ ਆਂਗਨਵਾੜੀ ਆਉਣ ਦੀ ਨਹੀਂ ਹੋਵੇਗੀ ਆਗਿਆ, ਮਨਰੇਗਾ ਅਧੀਨ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਕੰਮ ਕਰਨ ਦੀ ਹੋਵੇਗੀ ਛੋਟ ਪਰ ਨਿਯਮਾਂ ਦੀ ਕਰਨੀ ਹੋਵੇਗੀ ਪਾਲਣਾ, ਸਾਮਾਨ ਦੀ ਢੋਆ ਢੁਆਈ ਕਰਨ ਵਾਲੀ ਪਬਲਿਕ ਟਰਾਂਸਪੋਰਟ ਨੂੰ ਵੀ ਮਿਲੀ ਆਗਿਆ, ਕੌਮੀ ਸ਼ਾਹ ਰਾਹ ਤੇ ਬਣੇ ਢਾਬਿਆਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਪਰ ਸਿਰਫ ਖਾਣਾ ਪੈਕ ਕਰਵਾ ਕੇ ਲਿਜਾਇਆ ਜਾਵੇਗਾ ਉੱਥੇ ਬੈਠ ਕੇ ਖਾਣ ਦੀ ਨਹੀਂ ਇਜਾਜ਼ਤ, ਲੇਬਰ ਅਤੇ ਉਸਾਰੀਆਂ ਕਰਨ ਵਾਲੇ ਠੇਕੇਦਾਰਾਂ ਨੂੰ ਪਾਸ ਰਾਹੀਂ ਇਧਰ ਉੱਤਰ ਜਾਣ ਦੀ ਹੋਵੇਗੀ ਪਰਮਿਸ਼ਨ,  ਆਈਟੀ ਖੇਤਰ ਦੇ ਵਿੱਚ 50 ਫੀਸਦੀ ਸਟਾਫ ਨਾਲ ਕੰਮ ਕਰਨ ਦੀ ਪਰਮਿਸ਼ਨ, ਕੋਰੀਅਰ ਸਰਵਿਸ ਨੂੰ ਵੀ ਮਿਲੀ ਕੰਮ ਕਰਨ ਦੀ ਇਜਾਜ਼ਤ, ਸਰਵਿਸ ਪ੍ਰੋਵਾਈਡਰ ਜਿਵੇਂ ਇਲੈਕਟ੍ਰੀਸ਼ਨ, ਪਲੰਬਰ, ਮੋਟਰ ਮਕੈਨਿਕ, ਕਾਰਪੈਂਟਰ ਨੂੰ ਵੀ ਮਿਲੀ ਪਰਮਿਸ਼ਨ, ਏ ਸੀ, ਏਅਰ ਕੂਲਰ, ਪੱਖੇ ਆਦਿ ਵੇਚਣ ਵਾਲੀਆਂ ਦੁਕਾਨਾਂ ਨੂੰ ਵੀ ਮਿਲੀ ਛੋਟ, ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਖਰੀਦਣ ਦੀ ਵੀ ਹੋਵੇਗੀ ਛੋਟ, ਕੁਝ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੀ ਸਨਅਤ ਨੂੰ ਵੀ ਇੰਡਸਟਰੀ ਸ਼ੁਰੂ ਕਰਨ ਦੀ ਆਗਿਆ, ਐਮਰਜੈਂਸੀ ਹਾਲਾਤਾਂ ਦੇ ਵਿੱਚ ਨਿੱਜੀ ਵਾਹਨ ਲਿਜਾਣ ਲਈ ਵੀ ਸ਼ਰਤਾਂ ਮੁਤਾਬਕ ਦਿੱਤੀ ਵੀ ਪਰਮਿਸ਼ਨ, ਵਿਚਾਰ ਪਹੀਆ ਵਾਹਨ ਦੇ ਡਰਾਈਵਰ ਸੀਟ ਅਤੇ ਪਿਛਲੀ ਸੀਟ ਤੇ ਬੈਠ ਸਕਦੀ ਹੈ ਸਵਾਰੀ, ਮੋਟਰਸਾਈਕਲ ਤੇ ਸਿਰਫ਼ ਇੱਕ ਹੀ ਸਵਾਰੀ ਬੈਠਣ ਦੀ ਪਰਮਿਸ਼ਨ....