Monday, May 11, 2020

ਦੁਕਾਨਾਂ ਖੋਹਲ਼ਣ ਦੀ ਸ਼ਰਤਾਂ ਸਹਿਤ ਇਜਾਜ਼ਤ ਦੇ ਦਿੱਤੀ,ਗੁਰੂ ਹੋ ਜਾ ਸ਼ੁਰੂ

ਖੰਨਾ, 11 ਮਈ -ਜਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲਾ ਲੁਧਿਆਣਾ ਵਿੱਚ ਕਰਫਿਊ/ਲੌਕਡਾਊਨ ਦੇ ਚੱਲਦਿਆਂ ਲੋਕਾਂ ਨੂੰ ਰਾਹਤ ਦਿੰਦਿਆਂ ਕੁਝ ਹੋਰ ਸੇਵਾਵਾਂ ਨਾਲ ਸੰਬੰਧਤ ਦੁਕਾਨਾਂ/ਕੰਮਾਂ ਨੂੰ ਖੋਲਣ ਦੀ ਆਗਿਆ ਦੇਣ ਦਾ ਐਲਾਨ ਕੀਤਾ ਹੈ।
ਇਸ ਸੰਬੰਧੀ ਜਾਰੀ ਹੁਕਮਾਂ ਦਾ ਵੇਰਵਾ ਦਿੰਦਿਆਂ ਸ੍ਰੀ ਅਗਰਵਾਲ ਨੇ ਕਿਹਾ ਕਿ ਬਦਲਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਬਿਜਲਈ ਪੱਖਿਆਂ/ਕੂਲਰਾਂ/ਏ ਸੀ. ਰਿਪੇਅਰ, ਵਾਹਨਾਂ ਦੀ ਰਿਪੇਅਰ, ਸਪੇਅਰ ਪਾਰਟਸ ਦੁਕਾਨਾਂ, ਕਿਤਾਬਾਂ ਅਤੇ ਸਟੇਸ਼ਨਰੀ ਦੁਕਾਨਾਂ, ਇਲੈਕਟ੍ਰੀਸ਼ੀਅਨ ਸਰਵਿਸ ਦੁਕਾਨਾਂ, ਇਲੈਕਟਰੀਕਲ ਅਤੇ ਸੈਨੇਟਰੀ ਸਮਾਨ ਦੀ ਸਪਲਾਈ, ਉਸਾਰੀ ਨਾਲ ਸੰਬੰਧਤ ਮਟੀਰੀਅਲ ਸੀਮੈਂਟ, ਇੱਟਾਂ, ਰੇਤਾ, ਪਲਾਈਵੁੱਡ, ਟਿੰਬਰ, ਸੀਸ਼ਾ ਆਦਿ ਦੀਆਂ ਦੁਕਾਨਾਂ, ਆਈ. ਟੀ. ਰਿਪੇਅਰ, ਇੰਨਵਰਟਰ ਸਪਲਾਈ, ਪਲੰਬਰ ਸੇਵਾਵਾਂ, ਲੱਕੜ/ਹਾਰਡਵੇਅਰ/ਪੇਂਟ ਆਦਿ ਨਾਲ ਸੰਬੰਧਤ ਦੁਕਾਨਾਂ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕਾਊਂਟਰ ਸੇਲ ਲਈ ਖੋਲੀ ਜਾ ਸਕਦੀਆਂ ਹਨ। ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 7 ਵਜੇ ਤੱਕ ਹੋਮ ਡਲਿਵਰੀ ਕੀਤੀ ਜਾ ਸਕੇਗੀ। ਦੁਕਾਨਦਾਰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਆਪਣੇ ਕਿਸੇ ਇੱਕ ਸ਼ਨਾਖ਼ਤੀ ਕਾਰਡ ਨਾਲ ਆਵਾਜਾਈ ਕਰ ਸਕਣਗੇ। ਊਨਾ ਸਪੱਸ਼ਟ ਕੀਤਾ ਕਿ ਇਹ ਖੁੱਲ• ਹੌਟਸਪਾਟ ਅਤੇ ਕੰਟੇਨਮੈਂਟ ਜ਼ੋਨਾਂ ਵਿੱਚ ਲਾਗੂ ਨਹੀਂ ਹੋਵੇਗੀ। 
ਊਨਾ ਕਿਹਾ ਕਿ ਕਰਫਿਊ/ਲੌਕਡਾਊਨ ਦੇ ਚੱਲਦਿਆਂ ਕੁਝ ਦੁਕਾਨਦਾਰਾਂ ਅਤੇ ਕੰਮਾਂ ਨੂੰ ਜ਼ਿਲ•ਾ ਪ੍ਰਸਾਸ਼ਨ ਵੱਲੋਂ ਕੁਝ ਢਿੱਲਾਂ ਦਿੱਤੀਆਂ ਗਈਆਂ ਹਨ, ਜਿਸ ਲਈ ਇਹ ਜ਼ਰੂਰੀ ਬਣਾਇਆ ਗਿਆ ਸੀ ਕਿ ਇਸ ਸੰਬੰਧੀ ਸੰਬੰਧਤ ਦੁਕਾਨਦਾਰ ਜਾਂ ਪ੍ਰਬੰਧਕ ਕੋਵਿੰਡ 19 ਦੀਆਂ ਹਦਾਇਤਾਂ, ਜਿਵੇਂਕਿ ਸਮਾਜਿਕ ਦੂਰੀ, ਮਾਸਕ ਅਤੇ ਦਸਤਾਨੇ ਦੀ ਵਰਤੋਂ ਆਦਿ, ਦੀ ਪਾਲਣਾ ਕਰਨਗੇ ਪਰ ਧਿਆਨ ਵਿੱਚ ਆਇਆ ਹੈ ਕਿ ਕੁਝ ਥਾਵਾਂ 'ਤੇ ਇਨ•ਾਂ ਦੀ ਪਾਲਣਾ ਨਹੀਂ ਹੋ ਰਹੀ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਹੀ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਇਹ ਯਕੀਨੀ ਬਣਾਏਗੀ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਵਾਈ ਜਾਵੇ। ਇਸ ਸੰਬੰਧੀ ਇਹ ਕਮੇਟੀ ਲਗਾਤਾਰ ਚੈਕਿੰਗ ਆਦਿ ਕਰਿਆ ਕਰੇਗੀ। ਇਸ ਕਮੇਟੀ ਵਿੱਚ ਵਧੀਕ ਡਿਪਟੀ ਕਮਿਸ਼ਨਰ (ਖੰਨਾ), ਡਿਪਟੀ ਕਮਿਸ਼ਨਰ ਪੁਲਿਸ (ਲਾਅ ਐਂਡ ਆਰਡਰ) ਅਤੇ ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਕਮੇਟੀ ਆਪਣੇ ਪੱਧਰ 'ਤੇ ਪੁਲਿਸ ਸਟੇਸ਼ਨ ਵਾਰ ਜਾਂ ਜ਼ੋਨ ਵਾਈਜ਼ ਸਬ ਕਮੇਟੀਆਂ ਦਾ ਗਠਨ ਕਰ ਸਕਦੀ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਸਾਰੇ ਦੁਕਾਨਦਾਰਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਆਪਣੇ ਪ੍ਰਬੰਧ ਕਰਨ ਲਈ ਦੋ ਦਿਨ (12 ਮਈ ਤੱਕ) ਦਾ ਸਮਾਂ ਦਿੱਤਾ ਗਿਆ ਹੈ।