Sunday, May 24, 2020

ਸੁੱਖ ਦਾ ਸਾਹ ਲਿੱਤਾ ਗੋਹ ਵਾਲਿਆਂ


 ਖੰਨਾ, 24 ਮਈ  : ਇਥੋਂ ਨੇੜਲੇ ਪਿੰਡ ਗੋਹ ਦੀ ਮਹਿਲਾ ਹਰਬੰਸ ਕੌਰ ਪਤਨੀ ਗੁਰਦੀਪ ਸਿੰਘ ਜੋਕਿ ਕੋਰੋਨਾ ਤੋਂ ਪੀੜ•ਤ ਹੈ ਅਤੇ ਉਹ ਚੰਡੀਗੜ• ਦੇ ਪੀ. ਜੀ. ਆਈ. ਹਸਪਤਾਲ ਵਿਚ ਜ਼ੇਰੇ ਇਲਾਜ਼ ਹਨ ਅਤੇ ਪਿੰਡ ਗੋਹ ਵਿਖੇ ਊਨਾ ਦਾ ਸਾਰਾ ਪਰਿਵਾਰ ਸਿਹਤ ਵਿਭਾਗ ਵੱਲੋਂ 20 ਮਈ ਨੂੰ ਕੁਆਰਟਾਈਨ ਕੀਤਾ ਗਿਆ ਸੀ ਅਤੇ ਵਿਭਾਗ ਵੱਲੋਂ ਉਕਤ ਮਹਿਲਾ ਦੇ 06 ਪਰਿਵਾਰਕ ਮੈਂਬਰਾਂ ਦੇ 21 ਮਈ ਨੂੰ ਸੈਂਪਲ ਲੈ ਕੇ ਕੋਰੋਨਾ ਟੈਸਟ ਲਈ ਭੇਜੇ ਗਏ ਸਨ। ਜਿਸ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ। ਅੱਜ ਵਿਭਾਗ ਵੱਲੋਂ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਅੱਜ ਦੇਰ ਸ਼ਾਮੀਂ ਕਮਿਉਨਿਟੀ ਹੈਲਥ ਸੈਂਟਰ ਮਾਨੂੰਪੁਰ ਦੇ ਐਸ. ਐਮ. ਓ. ਡਾ. ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪਰਿਵਾਰ ਦੇ ਸਾਰੇ ਹੀ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਊਨਾ ਦੱਸਿਆ ਕਿ ਪਰਿਵਾਰ ਸਰਕਾਰ ਦੀਆਂ ਹਿਦਾਇਤਾਂ ਦਾ ਪਾਲਣ ਕਰਦਾ ਹੋਇਆ ਕੁਆਰਟਾਈਨ ਕੀਤਾ ਗਿਆ ਹੈ ਅਤੇ ਨਿਯਮਾਂ ਅਨੁਸਾਰ 02 ਹਫਤਿਆਂ ਤੱਕ ਇਕਾਂਤਵਾਸ ਹੀ ਰਹੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਕਰਕੇ ਸਰਕਾਰ ਦੀਆਂ ਗਾਈਡਲਾਇਨ ਦਾ ਪਾਲਣ ਕਰਦੇ ਹੋਏ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਮਾਸਕ ਪਾ ਕੇ ਰੱਖਣ ਅਤੇ ਸਮੇਂ-ਸਮੇਂ 'ਤੇ ਸੈਨੇਟਾਈਜ਼ਰ ਦੀ ਵਰਤੋਂ ਕਰਦੇ ਰਹਿਣ