Sunday, April 12, 2015

-ਏਸੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਦਾ ਰਸਮੀ ਉਦਘਾਟਨ




ਖੰਨਾ 12 ਅਪ੍ਰੈਲ  -ਏਸੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਦਾ ਰਸਮੀ ਉਦਘਾਟਨ ਅਜਮੇਰ ਸਿੰਘ ਲੱਖੋਵਾਲ ਚੇਅਰਮਮੈਨ ਮੰਡੀਕਰਨ ਬੋਰਡ ਪੰਜਾਬ ਵੱਲੋਂ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੱਖੋਵਾਲ ਨੇ ਕਿਹਾ ਕਿ ਖਰੀਦ ਏਜੰਸੀਆਂ ਵਾਲੇ ਸੀਜਨ ਵੇਲੇ ਹੀ ਦਬਾਅ ਬਣਾਉਣ ਲਈ ਹੜਤਾਲਾਂ ਕਰਦੇ ਹਨ, ਜੇਕਰ ਖਰੀਦ ਏਜ਼ਸੀਆਂ ਦੇ ਅਧਿਕਾਰੀਆਂ ਨੇ ਖਰੀਦ ਵਿਚ ਵਿਘਨ ਪਾਇਆਂ ਤਾਂ ਆੜਤੀਆਂ ਦੇ ਨਾਲ ਮਿਲ ਕੇ ਅਧਿਕਾਰੀਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ, ਬਾਕੀ ਰਾਜਾਂ ਵਿਚ ਨਮੀ ਦੀ ਮਾਤਰਾ 14 ਫੀਸਦੀ ਕਰ ਦਿੱਤੀ ਗਈ ਹੈ ਪਰ ਪੰਜਾਬ ਨੂੰ ਕੋਈ ਛੋਟ ਨਹੀਂ ਦਿੱਤੀ ਗਈ। ਉਨ•ਾਂ ਕਿਹਾ ਕਿ ਕੋਈ ਕਿੰਨਾ ਮਰਜੀ ਜੋਰ ਲਗਾ ਲਵੇ, ਪਾਣੀ ਦੀ ਇੱਕ ਬੂੰਦ ਕਿਸੇ ਰਾਜ ਨੂੰ ਨਹੀਂ ਦਿੱਤੀ ਜਾਵੇਗੀ। ਪਾਣੀ ਕਿਸਾਨੀ ਨਾਲ ਜੁੜਿਆਂ ਮਸਲਾ ਹੈ। ਰਿਪੇਨੀਅਨ ਕਾਨੂੰਨ ਅਨੁਸਾਰ ਵੀ ਹਰਆਣਾ ਅਤੇ ਰਾਜਸਥਾਨ ਦਾ ਪਾਣੀਆਂ ‘ਤੇ ਕੋਈ ਹੱਕ ਨਹੀਂ ਬਣਦਾ। ਪੰਜਾਬ ਦਾ ਭੂਮੀ ਐਕਵਾਇਰ ਕਾਨੂੰਨ ਬਹੁਤ ਵਧੀਆਂ ਹੈ। ਕੇਂਦਰ ਸਰਕਾਰ ਜਿਹੜਾ ਮਰਜੀ ਕਾਨੂੰਨ ਬਣਾ ਲਵੇ, ਪੂਰੇ ਦੇਸ਼ ਵਿਚੋਂ ਇੱਕ ਇੰਚ ਵੀ ਜ਼ਮੀਨ ਸਰਕਾਰ ਨੂੰ ਰੋਕਣ ਨਹੀਂ ਦਿੱਤੀ ਜਾਵੇਗੀ। ਲੱਖੋਵਾਲ ਨੇ ਜੇਕਰ ਕੇਂਦਰ ਸਰਕਾਰ ਕਿਸਾਨਾਂ ਦਾ ਭਲਾ ਚਾਹੁੰਦੀ ਹੈ ਤਾਂ ਉਸਨੂੰ ਸਵਾਮੀਨਾਥਨ ਦੀਆਂ ਸਿਫ਼ਾਰਸ਼ਾ ਅਤੇ ਡਾ: ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਬਣਾਈ ਰਮੇਸ ਚੰਦ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਲੱਖੋਵਾਲ ਨੇ ਦੱਸਿਆ ਕਿ ਮੰਡੀ ਵਿਚੋਂ ਲਿਫਟਿੰਗ ਦੀ ਸਮੱਸਿਆਂ ਦੇ ਹੱਲ ਲਈ ਐਂਤਕੀ ਲੋਡਿੰਗ ਦਾ ਕੰਮ ਠੇਕੇਦਾਰਾਂ ਨੂੰ ਨਹੀਂ ਦਿੱਤਾ ਜਾਵੇਗਾ ਸਗੋਂ ਆੜਤੀ ਹੀ ਲੋਡਿੰਗ ਦਾ ਕੰਮ ਆਪਣੀ ਪੱਧਰ ‘ਤੇ ਕਰਵਾਉਣਗੇ। ਇਸ ਮੌਕੇ ਜੱਥੇ. ਦਵਿੰਦਰ ਸਿੰਘ ਖੱਟੜਾ, ਪ੍ਰਧਾਨ ਆੜਤੀ ਐਸੋ. ਸੁਖਵਿੰਦਰ ਸਿੰਘ ਸੁੱਖੀ, ਯਾਦਵਿੰਦਰ ਸਿੰਘ ਯਾਦੂ, ਹਰਿੰਦਰ ਸਿੰਘ ਲੱਖੋਵਾਲ, ਅਜਮੇਰ ਸਿੰਘ ਪੂਰਬਾ, ਕਮਲਜੀਤ ਸਿੰਘ ਗਿੱਲ, ਸੁਖਦੇਵ ਸਿੰਘ ਰੂਪਾ, ਗੁਰਚਰਨ ਸਿੰਘ ਢੀਂਡਸਾ, ਗੁਰਮੇਲ ਸਿੰਘ ਨਾਗਰਾ, ਰਾਜਿੰਦਰ ਪਾਲ ਪੱਪੂ, ਮੋਹਿਤ ਗੋਇਲ, ਗੁਰਜੀਤ ਸਿੰਘ ਨਾਗਰਾ, ਯਾਦਵਿੰਦਰ ਸਿੰਘ ਲਿਬੜਾ, ਸੁਸ਼ੀਲ ਕੁਮਾਰ ਸ਼ੀਲਾ, ਭਰਪੂਰ ਚੰਦ ਬੈਕਟਰ, ਗੁਰਦੀਪ ਸਿੰਘ ਰਸੂਲੜਾ, ਯਾਦਵਿੰਦਰ ਸਿੰਘ ਜੰਡਾਲੀ, ਸੁਰਜੀਤ ਸਿੰਘ ਪੂਰਬਾ, ਹਮੀਰ ਸਿੰਘ ਰਤਨਹੇੜੀ, ਦਰਸ਼ਨ ਸਿੰਘ ਗਿੱਲ, ਜਗਤਾਰ ਸਿੰਘ ਰਤਨਹੇੜੀ, ਸਰਪੰਚ ਤੇਜਿੰਦਰ ਸਿੰਘ ਇਕਲਾਹਾ, ਬਲਵਿੰਦਰ ਸਿੰਘ ਗੋਹ, ਖੁਸਵੰਤ ਸਿੰਘ ਹਰਿਓ, ਜਗਦੀਸ਼ ਸਿੰਘ ਕੋਟਾਂ, ਹੁਕਮ ਚੰਦ ਸ਼ਰਮਾ, ਜਸਮੇਲ ਸਿੰਘ ਇਕਲਾਹੀ, ਵਰਿੰਦਰ ਗੁੱਡੂ ਆਦਿ ਹਾਜਰ ਸਨ