Thursday, October 1, 2015

ਖੰਨਾ ਜ਼ਿਲ੍ਹ•ਾ ਪੁਲਿਸ ਨੇ ਰਾੜਾ ਸਾਹਿਬ ਦੇ ਗੁਰਦੁਆਰੇ 'ਚ ਹੋਏ ਸਨਸਨੀਖੇਜ਼ ਕਤਲ ਦਾ ਦਾ ਮਾਮਲਾ ਸਿਰਫ਼ 48 ਘੰਟਿਆਂ ਵਿਚ ਹੱਲ

ਖੰਨਾ, ਰਾੜਾ ਸਾਹਿਬ, 1 ਅਕਤੂਬਰ
-ਖੰਨਾ ਜ਼ਿਲ੍ਹ•ਾ ਪੁਲਿਸ ਨੇ ਰਾੜਾ ਸਾਹਿਬ ਦੇ ਗੁਰਦੁਆਰੇ 'ਚ ਹੋਏ ਸਨਸਨੀਖੇਜ਼ ਕਤਲ ਜਿਸ ਵਿਚ ਕਾਤਲ ਮਿ੍ਤਕ ਦੀ ਪਹਿਚਾਣ ਦੀ ਲੁਕਾਉਣ ਲਈ ਮਿ੍ਤਕ ਦਾ ਸਿਰ ਵੱਢ ਕੇ ਤੇ ਕੱਪੜੇ ਲਾਹ ਕੇ ਨਾਲ ਹੀ ਲੈ ਗਏ ਸਨ ਦਾ ਮਾਮਲਾ ਸਿਰਫ਼ 48 ਘੰਟਿਆਂ ਵਿਚ ਹੱਲ ਕਰਕੇ ਸ਼ਾਨਦਾਰ ਸਫ਼ਲਤਾ ਹਾਸਿਲ ਕੀਤੀ ਹੈ | ਪੁਲਿਸ ਨੇ ਦੋਵੇਂ ਕਾਤਲ ਗਿ੍ਫ਼ਤਾਰ ਕਰ ਲਏ ਹਨ | ਖੰਨਾ ਦੇ ਐਸ. ਪੀ. ਇਨਵੈਸਟੀਗੇਸ਼ਨ ਸ: ਸਤਿੰਦਰਪਾਲ ਸਿੰਘ ਨੇ ਅੱਜ ਦੇਰ ਸ਼ਾਮ ਕੀਤੀ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ 29 ਸਤੰਬਰ ਨੰੂ ਰਣਧੀਰ ਸਿੰਘ ਪੁੱਤਰ ਤਾਰਾ ਸਿੰਘ ਮੈਂਬਰ ਟਰੱਸਟ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਕਮਰਾ ਨੰਬਰ 80 ਦੇ ਬਾਹਰ ਲੱਗੇ ਕੂਲਰ ਵਿਚ ਇਕ ਨਾਮਲੂਮ ਵਿਅਕਤੀ ਦੀ ਲਾਸ਼ ਪਈ ਹੈ ਤੇ ਕਮਰਾ ਨੰਬਰ 76 ਵਿਚ ਬੈੱਡ 'ਤੇ ਬਹੁਤ ਜਿਆਦਾ ਖੂਨ ਲੱਗਾ ਹੋਇਆ ਹੈ¢ ਪੁਲਿਸ ਨੇ ਤੇਜੀ ਨਾਲ ਕਾਰਵਾਈ ਕਰਦਿਆਂ ਖੰਨਾ ਦੇ ਐਸ. ਐਸ. ਪੀ. ਸ: ਗੁਰਪ੍ਰੀਤ ਸਿੰਘ ਗਿੱਲ ਦੇੇ ਦਿਸ਼ਾ ਨਿਰਦੇਸ਼ਾਾ ਅਧੀਨ ਡੀ. ਐਸ. ਪੀ. ਪਾਇਲ ਵਰਿੰਦਰਜੀਤ ਸਿੰਘ, ਥਾਣੇਦਾਰ ਹਰਜਿੰਦਰ ਸਿੰਘ ਥਾਣਾ ਪਾਇਲ, ਥਾਣੇਦਾਰ ਦਵਿੰਦਰ ਸਿੰਘ ਥਾਣਾ ਪਾਇਲ ਤੇ ਬਲਜਿੰਦਰ ਸਿੰਘ ਇੰਚਾਰਜ ਸੀ. ਆਈ.ਏ ਸਟਾਫ ਖੰਨਾ ਵੱਲੋ ਵਿਗਿਆਨਕ ਢੰਗਾਂ ਨਾਲ ਜਾਂਚ ਕਰਕੇ ਲਾਸ਼ ਦੀ ਪਹਿਚਾਣ ਪਤਾ ਲਗਾਇਆ | ਇਹ ਲਾਸ਼ ਰਘਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਜਗਰਾਓ ਦੀ ਸੀ ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਰਘਵੀਰ ਸਿੰਘ ਦਾ ਕਤਲ ਤਰਲੋਕ ਸਿੰਘ ਤੇ ਉਸਦੇ ਭਰਾ ਸੇਵਕ ਸਿੰਘ ਵਾਸੀਆਨ ਬੱਧਨੀ ਕਲਾਂ ਜ਼ਿਲ•ਾ ਮੋਗਾ ਵੱਲੋਂ ਕੀਤਾ ਗਿਆ ਹੈ, ਕਿਉਕਿ ਮਿ੍ਤਕ ਰਘਵੀਰ ਸਿੰਘ ਗੁਰਦੁਆਰਾ ਛੇਂਵੀ ਪਾਤਸ਼ਾਹੀ ਚੱਕ ਭਾਈਕੇ ਰਾਏਕੋਟ ਦਾ ਮੁੱਖ ਸੇਵਾਦਾਰ ਬੰਨਣਾ ਚਾਹੰੁਦਾ ਸੀ, ਜੋ ਇਹੀ ਇੱਛਾ ਉਕਤ ਦੋਸ਼ੀ ਤਰਲੋਕ ਸਿੰਘ ਵੀ ਰੱਖਦਾ ਸੀ, ਇਸ ਗੁਰਦੁਆਰਾ ਸਾਹਿਬ ਦੀ 13 ਕਿਲ•ੇ ਜ਼ਮੀਨ 'ਤੇ ਕਬਜ਼ੇ ਦਾ ਮਾਮਲਾ ਵੀ ਸੀ | ਜਿਸ ਕਰਕੇ ਤਰਲੋਕ ਸਿੰਘ ਤੇ ਉਸਦੇ ਭਰਾ ਨੇ ਮਿਲਕੇ ਰਘਵੀਰ ਸਿੰਘ ਦੀ ਗਰਦਨ ਕੱਟ ਕੇ ਕਤਲ ਕਰ ਦਿੱਤਾ ਤੇ ਉਸਦਾ ਸਿਰ ਆਪਣੇ ਨਾਲ ਲੈ ਗਏ ਤਾਾ ਜੋ ਲਾਸ਼ ਦੀ ਸ਼ਨਾਖਤ ਨਾ ਹੋ ਸਕੇ¢ ਪੁਲਿਸ ਨੇ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਮਿ੍ਤਕ ਰਘਵੀਰ ਸਿੰਘ ਦਾ ਕੱਟਿਆ ਹੋਇਆ ਸਿਰ ਤੇ ਮਿ੍ਤਕ ਦੀ ਗੱਡੀ ਬਲੈਰੋ ਨੰਬਰ ਪੀ.ਬੀ-08-ਏ.ਵਾਈ-7038 ਵੀ ਬਰਾਮਦ ਕਰ ਲਈ ਹੈ | ਖੰਨਾ ਐਸ. ਪੀ. ਸ: ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ |