Thursday, October 1, 2015

ਸੁਧਾਰ ਸਭਾ ਵੱਲੋਂ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਤਸੰਗ ਕਰਵਾਇਆ ਗਿਆ

ਮੰਡੀ ਗੋਬਿੰਦਗੜ੍ਹ, 1 ਅਕਤੂਬਰ -ਸਥਾਨਕ ਮੁਹੱਲਾ ਮਾਸਟਰ ਕਾਲੋਨੀ ਸਥਿਤ ਮਾਤਾ ਸੋਹਨ ਦੇਵੀ ਭਾਟੀਆ ਧਰਮਸ਼ਾਲਾ ਵਿਚ  ਸੁਧਾਰ ਸਭਾ ਵੱਲੋਂ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਤਸੰਗ ਕਰਵਾਇਆ ਗਿਆ | ਜਿਸ ਦੌਰਾਨ ਸ੍ਰੀ ਰਾਧੇ ਸ਼ਿਆਮ ਸੰਕੀਰਤਨ ਮੰਡਲ ਨੇ ਧਾਰਮਿਕ ਭਜਨਾਂ ਰਾਹੀਂ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਸੁਧਾਰ ਸਭਾ ਦੇ ਪ੍ਰਧਾਨ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਕੀਤੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ | ਸੰਕੀਰਤਨ ਮੰਡਲ ਦੀ ਪ੍ਰਧਾਨ ਬੀਬੀ ਊਸ਼ਾ ਅਤੇ ਮਿਉਂਸਪਲ ਕੌਾਸਲਰ ਪੁਨੀਤ ਗੋਇਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਸਭਾ ਦੇ ਉਪ ਪ੍ਰਧਾਨ ਸੁਨੀਲ ਤਲਵਾੜ, ਜਨਰਲ ਸੈਕਟਰੀ ਬਖ਼ਤਾਵਰ ਸਿੰਘ, ਗੁਰਮੀਤ ਸਿੰਘ ਮੌਾਟੀ, ਰਵੀ ਤਲਵਾੜ, ਗੌਰਵ ਆਦਿ ਸ਼ਾਮਿਲ ਸਨ |