Saturday, December 5, 2015

ਮੰਚ ਵੱਲੋਂ ਸ਼ਹਿਰ ਵਾਸੀਆਂ ਨਾਲ ਕੀਤੇ ਗਏ ਵਾਅਦੇ ਹੁਣ ਆਪਣੇ ਦਮ 'ਤੇ ਪੂਰੇ ਕੀਤੇ ਜਾਣਗੇ

- ਸਮਰਾਲਾ ਵਿਕਾਸ ਮੰਚ ਦੇ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਮੰਚ ਵੱਲੋਂ ਸ਼ਹਿਰ ਵਾਸੀਆਂ ਨਾਲ ਕੀਤੇ ਗਏ ਵਾਅਦੇ ਹੁਣ ਆਪਣੇ ਦਮ 'ਤੇ ਪੂਰੇ ਕੀਤੇ ਜਾਣਗੇ, ਇਸ ਲਈ ਮੰਚ ਵੱਲੋਂ ਨਿੱਜੀ ਫੰਡ ਵਿਚੋਂ ਡੱਬੀ ਬਾਜ਼ਾਰ ਸਮਰਾਲਾ ਦੀ ਹਾਲਤ ਸੁਧਾਰਨ ਤੋਂ ਇਲਾਵਾ ਜਨਤਕ ਥਾਵਾਂ 'ਤੇ ਪੇਸ਼ਾਬ ਘਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਸ. ਢਿੱਲੋਂ ਨੇ ਦੱਸਿਆ ਕਿ ਉਹ ਅੱਜ ਵਿਕਾਸ ਮੰਚ ਨਾਲ ਸਬੰਧਿਤ ਕੌਾਸਲਰ ਐਡਵੋਕੇਟ ਸੁੰਦਰ ਕਲਿਆਣ, ਬੀਬੀ ਪ੍ਰਕਾਸ਼ ਕੌਰ, ਬੀਬੀ ਛਿੰਦਰ ਕੌਰ, ਸ਼ੰਟੀ ਬੇਦੀ ਤੋਂ ਇਲਾਵਾ ਡਾ. ਜੋਗੇਸ਼ ਕੁਮਾਰ ਤੇ ਹੋਰ ਆਗੂ ਸਥਾਨਕ ਕਾਰਜਸਾਧਕ ਅਫ਼ਸਰ ਨੂੰ ਮਿਲੇ, ਜਿਨ੍ਹਾਂ ਨੂੰ ਮੰਚ ਵੱਲੋਂ ਦੋ ਅਰਜ਼ੀਆਂ ਦਿੱਤੀਆਂ ਗਈਆਂ ਹਨ, ਜਿਸ ਵਿਚ ਮੰਗ ਕੀਤੀ ਗਈ ਹੈ ਕਿ ਸਮਰਾਲਾ ਦੇ ਡੱਬੀ ਬਜ਼ਾਰ ਦੀ ਹਾਲਤ ਸੁਧਾਰਨ ਲਈ ਮਨਜ਼ੂਰੀ ਦਿੱਤੀ ਜਾਵੇ ਅਤੇ ਨਾਲ ਹੀ ਤਕਨੀਕੀ ਵੇਰਵੇ ਦਿੱਤੇ ਜਾਣ ਅਤੇ ਸ਼ਹਿਰ ਅੰਦਰ ਅਜਿਹੀਆਂ ਥਾਵਾਂ ਦੱਸੀਆਂ ਜਾਣ, ਜਿੱਥੇ ਪਬਲਿਕ ਲਈ ਬਾਥਰੂਮ ਬਣਾਏ ਜਾ ਸਕਣ | ਸ. ਢਿੱਲੋਂ ਨੇ ਕਿਹਾ ਕਿ ਨਗਰ ਕੌਾਸਲ ਦੀ ਚੋਣ ਮੌਕੇ ਵਿਕਾਸ ਮੰਚ ਵਲੋਂ ਇਹ ਵਾਅਦੇ ਕੀਤੇ ਗਏ ਸਨ ਪ੍ਰੰਤੂ ਹੁਣ ਨਗਰ ਕੌਾਸਲ ਵੱਲੋਂ ਇਨ੍ਹਾਂ ਲੋਕ ਸਮੱਸਿਆਵਾਂ 'ਤੇ ਲਗਾਤਾਰ ਬੇਧਿਆਨੀ ਵਰਤੀ ਜਾ ਰਹੀ ਹੈ, ਇਸ ਲਈ ਸਮਰਾਲਾ ਵਿਕਾਸ ਮੰਚ ਹੁਣ ਆਪਣੇ ਨਿੱਜੀ ਫੰਡਾਂ ਦੀ ਵਰਤੋਂ ਕਰਕੇ ਸ਼ਹਿਰ ਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਕਰੇਗਾ |