Thursday, September 15, 2016

ਸੀਨੀਅਰ ਸਿਟੀਜ਼ਨ ਵੈੱਲਫੇਅਰ ਖੰਨਾ ਦੀ ਮੀਟਿੰਗ

ਖੰਨਾ, 15 ਸਤੰਬਰ -ਸੀਨੀਅਰ ਸਿਟੀਜ਼ਨ ਵੈੱਲਫੇਅਰ ਖੰਨਾ ਦੀ ਮੀਟਿੰਗ ਪ੍ਰਧਾਨ ਐਡਵੋਕੇਟ ਪ੍ਰੇਮ ਚੰਦ ਬਖ਼ਸ਼ੀ ਦੀ ਅਗਵਾਈ 'ਚ ਹੋਈ | ਪ੍ਰਧਾਨ ਬਖ਼ਸ਼ੀ ਨੇ ਕਿਹਾ ਕਿ ਬਜ਼ੁਰਗਾਂ 'ਤੇ ਹੋਣ ਵਾਲੇ ਅੱਤਿਆਚਾਰ ਨੂੰ ਰੋਕਣ ਤੇ ਮਾਨ ਸਨਮਾਨ ਬਰਕਰਾਰ ਰੱਖਣ ਲਈ ਕੌਾਸਲ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇਗੀ | ਆਗਾਮੀ ਮੀਟਿੰਗਾਂ 'ਚ ਖੁੱਲ੍ਹਾ ਸੱਦਾ ਦੇ ਕੇ ਇਕ ਸੈਮੀਨਾਰ ਕਰਵਾਇਆ ਜਾਵੇਗਾ | ਜਿਸ 'ਚ ਐਸ. ਐਸ. ਪੀ.ਖੰਨਾ, ਐਸ. ਡੀ. ਐਮ. ਖੰਨਾ ਦੇ ਇਲਾਵਾ ਇਕ ਸੀਨੀਅਰ ਵਕੀਲ ਬਜ਼ੁਰਗਾਂ ਨੂੰ ਪੈਰੇਂਟਸ ਮੈਨਟੇਨਸ ਐਾਡ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਕਟ 2007 ਦੀ ਜਾਣਕਾਰੀ ਦੇ ਕੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਗੇ | ਇਸ ਮੌਕੇ ਕ੍ਰਿਸ਼ਨ ਮੁਰਾਰੀ ਬੇਦੀ, ਪਿ੍ੰ: ਸੋਹਣ ਲਾਲ, ਡਾ: ਮਨਮੋਹਨ ਸਿੰਘ, ਗੁਰਨਾਮ ਸਿੰਘ, ਠਾਕੁਰ ਦਾਸ ਜੱਸਲ ਨੇ ਗ਼ਜ਼ਲਾਂ ਤੇ ਗੀਤ ਸੁਣਾਏ | ਇਸ ਮੌਕੇ ਕਰਨਲ ਟੰਡਨ, ਮੰਗਤ ਰਾਏ ਗੁਪਤਾ, ਮਦਨ ਲਾਲ ਸ਼ਾਹੀ, ਅਸ਼ੋਕ ਕੁਮਾਰ, ਹਰੀ ਰਾਮ ਅਗਰਵਾਲ, ਰਾਜ ਕੁਮਾਰ, ਮਨੋਹਰ ਲਾਲ ਵਿਜ ਆਦਿ ਹਾਜ਼ਰ ਸਨ | -