Monday, September 12, 2016

ਲੋਕਾਂ ਨੇ ਜਗਰਾਉਂ ਪੁਲ ਨੇੜੇ ਰੇਲ ਲਾਈਨ 'ਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ

ਲੁਧਿਆਣਾ, 12 ਸਤੰਬਰ  ਬੀਤੀ ਸ਼ਾਮ ਮੂਰਤੀ ਵਿਸਰਜਨ ਮੌਕੇ ਸਤਲੁਜ ਦਰਿਆ 'ਚ ਡੁੱਬੇ ਚਾਰ ਨੌਜਵਾਨਾਂ ਦੀ ਮੌਤ ਦੇ ਵਿਰੋਧ 'ਚ ਅੱਜ ਲੋਕਾਂ ਨੇ ਜਗਰਾਉਂ ਪੁਲ ਨੇੜੇ ਰੇਲ ਲਾਈਨ 'ਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਮੌਕੇ ਲੋਕਾਂ ਵੱਲੋਂ ਕੀਤੀ ਪੱਥਰਬਾਜੀ 'ਚ ਰੇਲ ਦੇ ਇੱਕ ਇੰਜਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਲੋਕਾਂ ਦਾ ਦੋਸ਼ ਸੀ ਕਿ ਕੱਲ੍ਹ ਗ਼ੋਤੇਖ਼ੋਰਾਂ ਵੱਲੋਂ ਨੌਜਵਾਨਾਂ ਨੂੰ ਲੱਭਣ ਲਈ ਜ਼ਿਆਦਾ ਪੈਸੇ ਮੰਗੇ ਜਾ ਰਹੇ ਸਨ। ਜਿਸ ਕਰਕੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਗਿਆ ਹੈ।