ਰਾਇਸ ਸ਼ੈਲਰਜ਼ ਨੇ ਕੀਤਾ ਵਿਧਾਇਕ ਕੋਟਲੀ ਦਾ ਸਨਮਾਨ
ਖੰਨਾ, 19 ਜਨਵਰੀ - ਸਥਾਨਕ ਸਮਰਾਲਾ ਰੋਡ 'ਤੇ ਸੰਧੂ ਰਾਇਸ ਸ਼ੈਲਰਜ਼ 'ਤੇ ਸ਼ੈਲਰ ਮਾਲਕਾਂ, ਆੜ੍ਹਤੀਆਂ ਅਤੇ ਇਲਾਕਾ ਨਿਵਾਸੀਆਂ ਨੇ ਖੰਨਾ ਦੇ ਮੌਜੂਦਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਦਾ ਪੁੱਜਣ 'ਤੇ ਵਿਸੇਸ਼ ਸਨਮਾਨ ਕੀਤਾ ਅਤੇ ਸ਼ੈਲਰ ਉਦਯੋਗ ਨੂੰ ਆ ਰਹੀਆ ਮੁਸ਼ਕਲਾਂ ਬਾਰੇ ਵਿਚਾਰਾਂ ਕੀਤੀਆਂ। ਇਸ ਮੌਕੇ 'ਤੇ ਬੋਲਦਿਆਂ ਸ੍ਰ. ਕੋਟਲੀ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਪੰਜਾਬ ਦੇ ਆੜ੍ਹਤੀਆਂ, ਕਿਸਾਨਾਂ ਅਤੇ ਸ਼ੈਲਰਾਂ ਨੂੰ ਮੁਸ਼ਕਲਾਂ ਨਹੀਂ ਆਉਣ ਦਿੱਤੀਆਂ ਸਨ ਅਤੇ ਹੁਣ ਵੀ ਕਾਂਗਰਸ ਪਾਰਟੀ ਦੀ ਸਰਕਾਰ ਆਉਣ 'ਤੇ ਕਿਸਾਨਾਂ ਦੀਆਂ ਜਿਨਸਾਂ ਨੂੰ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ ਅਤੇ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਦੀਆਂ ਮੰਗਾਂ ਨੂੰ ਵੀ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ 'ਤੇ ਸ਼ੈਲਰ ਐਸੋਸ਼ੀਏਸ਼ਨ ਖੰਨਾ ਦੇ ਪ੍ਰਧਾਨ ਹਰਦਿਆਲ ਸਿੰਘ ਦਿਆਲੀ, ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਨਗਰ ਕੌਂਸਲ ਖੰਨਾ ਦੇ ਪ੍ਰਧਾਨ ਵਿਕਾਸ ਮਹਿਤਾ, ਸ਼ੁਸ਼ੀਲ ਕੁਮਾਰ ਸ਼ੀਲਾ, ਸੁਧੀਰ ਖੰਨਾ, ਸ਼ੁਭਾਸ਼ ਅਗਰਵਾਲ, ਤਰਸੇਮ ਚੰਦ, ਡਾ. ਅਸ਼ਵਨੀ ਬਾਂਸਲ, ਰਾਜੇਸ਼ ਸਿੰਘੀ, ਜਸਪਾਲ ਸਿੰਘ, ਸੁਦਰਸ਼ਨ ਸ਼ਰਮਾ, ਵੇਦ ਪ੍ਰਕਾਸ਼ ਕੌਂਸਲਰ, ਮਦਨ ਲਾਲ ਮੱਦੀ, ਸੰਦੀਪ ਕੁਮਾਰ, ਅਸ਼ੋਕ ਕੁਮਾਰ, ਵਿਜੇ ਸ਼ਰਮਾ ਕੌਂਸਲਰ, ਭਗਵੰਤ ਗੋਇਲ, ਰਾਜੀ ਕਾਲੀਆ, ਮਨੀਸ਼ ਭਾਂਬਰੀ, ਸੁਭਾਸ਼ ਕੁਮਾਰ, ਤਰਸੇਮ ਕੁਮਾਰ, ਰਾਮੇਸ਼ ਜਿੰਦਲ ਅਤੇ ਸ਼ਤੀਸ਼ ਕੁਮਾਰ ਆਦਿ ਹਾਜਰ ਸਨ।