Thursday, January 19, 2017

ਬਸਪਾ ਉਮੀਦਵਾਰ ਸ਼ਸ਼ੀ ਵਰਧਨ ਵੱਲੋਂ ਦੁਕਾਨਾ ਤੇ ਜਾ ਕੇ ਲੋਕਾਂ ਨਾਲ ਸੰਪਰਕ

ਖੰਨਾ 19 ਜਨਵਰੀ - ਹਲਕਾ ਖੰਨਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ਼ਸ਼ੀ ਵਰਧਨ ਨੇ ਅੱਜ ਖੰਨਾ ਦੇ ਮਾਲੇਰਕੋਟਲਾ ਰੋਡ ਤੇ ਦੁਕਾਨਾ ਤੇ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਅਤੇ ਬਸਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਸ਼ਸ਼ੀ ਵਰਧਨ ਨੇ ਕਿਹਾ ਕਿ ਮੌਜੂਦਾ ਰਾਜਨੀਤਕ ਪਾਰਟੀਆਂ ਦੀ ਟੇਕ ਸਿਰਫ ਦਲਿਤ ਵੋਟਰਾਂ ਤੇ ਹੈ ਪਰ ਦਲਿਤਾਂ ਦੀ ਅਸਲੀ ਪਾਰਟੀ ਬਹੁਜਨ ਸਮਾਜ ਪਾਰਟੀ ਹੈ। ਉਹਨਾ ਕਿਹਾ ਸਾਰੇ ਲੀਡਰ ਜਿੱਤਣ ਤੋਂ ਬਾਅਦ ਮੁੜ ਕੇ ਲੋਕਾਂ ਦੀ ਸਾਰ ਨਹੀ ਲੈਂਦੇ । ਉਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਜਿਸ ਨਾਲ ਖੰਨਾ ਇਲਾਕੇ ਦਾ ਵਿਕਾਸ ਹੋ ਸਕੇ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਗੁਰਚਰਨ ਸਿੰਘ ਚੰਨੀ,ਰਾਜਿੰਦਰ ਸਿੰਘ,ਸੂਬੇਦਾਰ ਜਸਵੰਤ ਸਿੰਘ,ਜਸਵੀਰ ਸਿੰਘ ਮੋਹਨਪੁਰ,ਹਰਮੇਲ ਸਿੰਘ ਰਹੌਣ,ਜਗਜੀਤ ਸਿੰਘ ਬਿੱਟੂ, ਜਗਦੀਸ਼ ਪ੍ਰਸ਼ਾਦ ਆਦਿ ਹਾਜਰ ਸਨ।