Tuesday, January 24, 2017

ਬਸਪਾ ਉਮੀਦਵਾਰ ਸ਼ਸ਼ੀ ਵਰਧਨ ਵੱਲੋਂ ਵੋਟਰਾਂ ਨਾਲ ਸੰਪਰਕ 

ਖੰਨਾ 24 ਜਨਵਰੀ - ਹਲਕਾ ਖੰਨਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਪੰਡਤ ਸ਼ਸ਼ੀ ਵਰਧਨ ਵੱਲੋਂ ਬੀਜਾ ਇਲਾਕੇ ਵਿਚ ਡੋਰ ਟੂ ਡੋਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਗਿਆ। ਉਹਨਾ ਹਲਕਾ ਖੰਨਾ
ਦੇ ਪਿੰਡ ਬੀਜਾ ਵਿਖੇ ਦੁਕਾਨਾ ਤੇ ਜਾ ਕੇ ਦੁਕਾਨਦਾਰਾਂ ਨਾਲ ਸੰਪਰਕ ਕੀਤਾ ਅਤੇ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸ਼ਸ਼ੀ ਵਰਧਨ ਨੇ ਕਿਹਾ ਕਿ ਪੰਜਾਬ ਦੇ ਭਲੇ ਲਈ ਬਹੁਜਨ ਸਮਾਜ ਪਾਰਟੀਂ ਦੀ ਸਰਕਾਰ ਲੈ ਕੇ ਆਓ। ਉਹਨਾ ਕਿਹਾ ਕਿ ਵੋਟਰਾਂ ਵੱਲੋਂ ਉਹਨਾ ਸਮੁੱਚੇ ਹਲਕੇ ਵਿਚੋਂ ਭਾਰੀ ਸਮਰਥਨ ਮਿਲ ਰਿਹਾ ਹੈ। ਵਰਧਨ ਨੇ ਕਿਹਾ ਕਿ ਪੰਜਾਬ ਵਿਚ ਬਸਪਾ ਦੀ ਸਰਕਾਰ ਬਣਨ ਤੇ ਹਰ ਵਰਗ ਨੂੰ ਬਣਦਾ ਮਾਣ ਸਤਿਕਾਰ ਮਿਲੇਗਾ। ਉਹਨਾ ਕਿਹਾ ਕਿ ਕੁਮਾਰੀ ਮਾਇਆਵਤੀ ਪੰਜਾਬ ਵਿਚ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਸ਼ਸ਼ੀ ਵਰਧਨ ਨੇ ਖੰਨਾ ਦੇ ਪਿੰਡ ਦਹਿੜੂ,ਗੰਢੂਆਂ,ਚੱਕ ਸਰਾਏ,ਜਟਾਣਾ,ਜਸਪਾਲੋਂ,ਕੋਟ ਸੇਖੋਂ,ਕੋਟ ਪਨੈਚ,ਰਾਏਪੁਰ,ਅਸ਼ਗਰੀਪੁਰ,ਅਤੇ ਬੀਜਾ ਵਿਚ ਨੁੱਕੜ ਮੀਟਿੰਗਾਂ ਵੀ ਕੀਤੀਆਂ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਹਰਮੇਲ ਸਿੰਘ,ਦੀਦਾਰ ਸਿੰਘ ਰਾਮਗੜ,ਚੋਬਰ ਸਿੰਘ,ਸੁਖਬੀਰ ਸਿੰਘ ਭੁਮੱਦੀ ਅਤੇ ਬਲਵਿੰਦਰ ਸਿੰਘ ਬਿੱਲਾ ਆਦਿ ਹਾਜਰ ਸਨ।