Monday, January 30, 2017

ਏ.ਐਸ.ਕਾਲਜ ਫਾਰ ਵਿਮੈਨ ਖੰਨਾ ਵਿਖੇ ਕਰਵਾਇਆ ਕੈਰੀਅਰ-ਅਗਵਾਈ ਤੇ ਭਾਸ਼ਣ

ਖੰਨਾ - ਅੱਜ ਏ.ਐਸ.ਕਾਲਜ ਫਾਰ ਵਿਮੈਨ ਖੰਨਾ ਵਿਖੇ ਕੈਰੀਅਰ-ਅਗਵਾਈ ਤੇ ਇੱਕ ਭਾਸ਼ਣ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾਂ ਮੀਨੂੰ ਸ਼ਰਮਾ ਨੇ ਕੀਤੀ ਅਤੇ ਸ੍ਰੀ ਤਰਸੇਮ ਬਾਹੀਆ (ਸਾਬਕਾ ਪ੍ਰਿੰਸੀਪਲ, ਏ.ਐਸ.ਕਾਲਜ ਖੰਨਾ) ਨੇ ਮੁੱਖ ਬੁਲਾਰੇ ਵਜੋ ਸ਼ਿਰਕਤ ਕੀਤੀ। ਸ੍ਰੀ ਅਜੈ ਸੂਦ ਕਾਲਜ ਸਕੱਤਰ ਅਤੇ ਚੈਅਰਮੈਨ ਇੰਮਪਰੂਵਮੈਟ ਟਰੱਸਟ ਖੰਨਾਂ ਅਤੇ ਕਾਲਜ ਪ੍ਰਿੰਸੀਪਲ ਡਾਂ ਮੀਨੂੰ ਸ਼ਰਮਾ ਦੁਆਰਾ ਸ੍ਰੀ ਤਰਸੇਮ ਬਾਹੀਆ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆ ਆਖਿਆ। ਮੁੱਖ ਬੁਲਾਰੇ ਸ੍ਰੀ ਤਰਸੇਮ ਬਾਹੀਆ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਸਮਝਾਇਆ ਕਿ ਕਿਵੇ ਕੈਰੀਅਰ ਹਰ ਇੱਕ ਦਾ ਵਿਅਕਤੀਗਤ ਸਫ਼ਰ ਹੈ ਜੋ ਸਿੱਖਿਆ, ਕੰਮ, ਜੀਵਨ ਦੇ ਹੋਰ ਕਾਰ-ਵਿਹਾਰ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਬੈਕਿੰਗ ਇਨਸੋਰੈਸ, ਟੂਰਿਜਮ, ਫੂਡ ਟਕਨੋਲੋਜੀ, ਫੈਸਨ ਟੈਕਨੋਲੋਜੀ, ਈ ਕਮਰਸ ਤੇ ਅਧਿਆਪਨ ਤਥਾ ਕਮਿਊਨੀਕੇਸਨ ਦੇ ਖੇਤਰ ਬਾਰੇ ਚਾਨਣਾ ਪਾਇਆ। ਉਨ੍ਹਾਂ ਕੈਰੀਅਰ ਬਣਾਉਣ ਵਾਲੇ ਵੱਖ-ਵੱਖ ਪੱਖਾ ਦੇ ਚਾਨਣਾ ਪਾ ਕੇ ਗਿਆਨ ਵਿੱਚ ਵਾਧਾ ਕੀਤਾ ਅਤੇ ਅੱਜ ਦੇ ਵਿਗਿਆਨਕ ਯੁੱਗ ਵਿੱਚ ਆਪਣੀ ਆਪਣੀ ਪ੍ਰਤਿਭਾ ਅਨੁਸਾਰ ਮਾਰਗ ਚੁਣ ਕੇ ਕਿਵੇੱ ਜੀਵਨ ਸਫ਼ਲ ਬਣਾ ਸਕਦੇ ਹਨ ਬਾਰੇ ਸੁਚੇਤ ਕੀਤਾ।  ਭਾਸਣ ਉਪਰੰਤ ਵਿਦਿਆਰਥੀਆ ਵੱਲੋ ਕੈਰੀਅਰ ਸੰਬੰਧੀ ਪੁੱਛੇ ਪ੍ਰਸਨਾ ਦਾ ਸਹਿਜਤਾ ਨਾਲ ਉੱਤਰ ਦੇ ਵਿਦਿਆਰਥੀਆ ਦੇ ਗਿਆਨ ਵਿੱਚ ਵਾਧਾ ਕੀਤਾ। ਇਸ ਮੌਕੇ ਤੇ ਸੀ੍ਰ ਵਿਜੈ ਸਰਮਾ ਮੈਬਰ ਅਤੇ ਉਪ ਪ੍ਰਧਾਨ ਮਿਊਸਪਲ ਕਾਊਸਲ ਖੰਨਾਂ ਵੀ ਹਾਜਿਰ ਸਨ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਡਾਂ ਸ਼ੁਸਮਾ ਸਿੰਗਲਾ (ਇੰਚਾਰਜ ਕੈਰੀਅਰ ਗਾਈਡੈਸ ਸੈਲ) ਨੇ ਕੀਤਾ ਅਤੇ ਧੰਨਵਾਦ ਡਾਂ ਨੈਨਾ ਸ਼ਰਮਾ (ਡੀਨ ਸਹਿ ਵਿਦਿਅਕ ਗਤੀਵਿਧੀਆ) ਵੱਲੋ ਕੀਤਾ ਗਿਆ।
ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮਾਨਯੋਗ ਪ੍ਰਧਾਨ ਸ੍ਰੀ ਪਰਮਜੀਤ ਐਡਵੋਕੇਟ, ਆਦਰਯੋਗ ਉਪ ਪ੍ਰਧਾਨ ਸ੍ਰੀ ਸੰਜੀਵ ਧਮੀਜਾ, ਸਤਕਾਰਿਤ ਜਨਰਲ ਸਕੱਤਰ ਸ੍ਰੀ ਰਾਜੇਸ ਡਾਲੀ, ਸ੍ਰੀ ਅਜੈ ਸੂਦ ਕਾਲਜ ਸਕੱਤਰ ਅਤੇ ਚੈਅਰਮੈਨ ਇੰਮਪਰੂਵਮੈਟ ਟਰੱਸਟ ਖੰਨਾ ਅਤੇ ਕਾਲਜ ਪ੍ਰਿੰਸੀਪਲ ਡਾਂ ਮੀਨੂੰ ਸਰਮਾ ਤੇ ਕੈਰੀਅਰ ਗਾਈਡੈਸ ਦੇ ਸਾਰੇ ਅਧਿਆਪਕ ਸਾਹਿਬਾਨ ਦਾ ਅਜਿਹੇ ਭਾਸਣ ਕਰਵਾ ਕੇ ਵਿਦਿਆਰਥੀਆਂ ਦਾ ਮਾਰਗ ਦਰਸਕ ਕਰਨ ਦੀ ਸ਼ਲਾਘਾ ਕੀਤੀ।