Thursday, February 2, 2017

ਸਰਕਲ ਪ੍ਰਧਾਨ ਮਾਜਰੀ ਦੇ ਪਿੰਡ ਅਕਾਲੀ ਨੂੰ ਮਿਲਿਆਂ ਭਰਵਾਂ ਹੁੰਗਾਰਾ, ਸ.ਤਲਵੰਡੀ ਨੂੰ ਲੱਡੂਆਂ ਨਾਲ ਤੋਲਿਆ

ਖੰਨਾ - ਸਿਰਕੱਢ ਅਕਾਲੀ ਆਗੂ ਅਤੇ ਸਰਕਲ ਪ੍ਰਧਾਨ ਈਸੜੂ ਸਵਰਨਜੀਤ ਸਿੰਘ ਮਾਜਰੀ,  ਚੇਅਰਮੈਨ ਗੁਰਦੀਪ ਸਿੰਘ ਮਾਜਰੀ ਅਤੇ ਜਨਰਲ ਸਕੱਤਰ ਕਾਲਾ ਮਾਜਰੀ ਵੱਲੋਂ ਪਿੰਡ ਵਿੱਚ ਰੱਖੇ ਗਏ ਪ੍ਰੋਗਰਾਮ ਦੌਰਾਨ ਹਲਕਾ ਖੰਨਾ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸ.ਰਣਜੀਤ ਸਿੰਘ ਤਲਵੰਡੀ ਨੂੰ ਲੱਡੂਆਂ ਨਾਲ ਤੋਲਿਆ ਗਿਆ।ਇਸ ਮੌਕੇ ਸ.ਰਣਜੀਤ ਸਿੰਘ ਤਲਵੰਡੀ ਨੇ ਪਿੰਡ ਵਾਸੀਆਂ ਵੱਲੋਂ ਕੀਤੇ ਗਏ ਇਕੱਠ ਅਤੇ ਲੱਡੂਆਂ ਨਾਲ ਤੋਲਣ ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਮੈਂ ਪੰਜ ਸਾਲਾਂ ਤੋਂ ਹਲਕੇ ਖੰਨੇ ਨੂੰ ਆਪਣਾ ਪਰਿਵਾਰ ਮੰਨ ਕੇ ਨਿਰਸਵਾਰਥ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਚੋਣ ਜਲਸਿਆਂ ਦੌਰਾਨ ਲੋਕਾਂ ਵੱਲੋਂ ਮਿਲ ਰਹੇ ਨਿੱਘੇ ਪਿਆਰ ਅਤੇ ਭਾਰੀ ਸਮੱਰਥਨ ਨਾਲ ਪਤਾ ਲੱਗਦਾ ਹੈ ਕਿ ਉਹ ਵੀ ਮੈਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਨ।ਉਨ੍ਹਾਂ ਅਪੀਲ਼ ਕੀਤੀ ਬੱਸ ਇਸੇ ਤਰ੍ਹਾਂ 4 ਫਰਵਰੀ ਨੂੰ ਮੇਰਾ ਸਾਥ ਦਿਉ ਅਤੇ ਤੱਕੜੀ ਦਾ ਬਟਨ ਦਬਾ ਕੇ ਮੈਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜੋ।ਉਨ੍ਹਾਂ ਕਿਹਾ ਕਿ ਖੰਨਾ ਹਲਕੇ ਨਾਲ ਹੁਣ ਤੱਕ ਧੱਕਾ ਹੁੰਦਾ ਆਇਆ ਹੈ ਪਿਛਲੇ ਲੰਬੇ ਸਮੇਂ ਤੋਂ ਖੰਨੇ ਵਿੱਚ ਕਾਂਗਰਸ ਦਾ ਰਾਜਭਾਗ ਰਿਹਾ ਹੈ ਹੁਣ ਵੀ ਮੌਜੂਦਾ ਐਮ.ਐਲ.ਏ ਕਾਂਗਰਸ ਦਾ ਹੀ ਹੈ ਪਰ ਕਿਸੇ ਨੇ ਵੀ ਖੰਨੇ ਦੇ ਲੋਕਾਂ ਦੀ ਸਾਰ ਨਹੀ ਲਈ।ਮੇਰਾ ਸੁਪਨਾ ਹੈ ਮੈਂ ਖੰਨਾ ਹਲਕੇ ਨੂੰ ਵਧੀਆਂ ਹਲਕਾ ਬਣਾਵਾ ਅਤੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਂਵਾ ਹੱਲ ਕਰਾਂ ਇਸ ਲਈ ਮੈਂ ਹਾਰਨ ਦੇ ਬਾਵਜੂਦ ਵੀ ਹਲਕੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਅਤੇ ਹਲਕੇ ਦਾ ਵਿਕਾਸ ਕਰਵਾਇਆ।ਹੁਣ ਮੇਰਾ ਸੁਪਨਾ ਹੈ ਮੈਂ ਵੱਡੇ ਪੱਧਰ ਤੱਕ ਆਪਣੇ ਹਲਕੇ ਦੀ ਅਵਾਜ਼ ਨੂੰ ਪਹੁੰਚਾਵਾਂ ਅਤੇ ਇਸ ਦਾ ਸਹੀ ਵਿਕਾਸ ਕਰਾਵਾਂ।ਇਸ ਲਈ ਤੁਸੀ ਹੋਰਨਾਂ ਪਾਰਟੀਆਂ ਦੇ ਝੂਠੇ ਲਾਰਿਆਂ ਵਿੱਚ ਨਾ ਆਇਉ ਅਤੇ ਸਿਰਫ ਤੱਕੜੀ ਨੂੰ ਵੱਧ ਤੋਂ ਵੱਧ ਵੋਟਾਂ ਪਾਉ।ਇਸ ਮੌਕੇ ਸਰਕਲ ਪ੍ਰਧਾਨ ਸਵਰਨਜੀਤ ਸਿੰਘ ਮਾਜਰੀ ਨੇ ਕਿਹਾ ਕਿ ਖੰਨਾ ਹਲਕੇ ਦਾ ਸਹੀ ਵਿਕਾਸ ਸ.ਰਣਜੀਤ ਸਿੰਘ ਤਲਵੰਡੀ ਹੀ ਕਰਵਾ ਰਹੇ ਹਨ ਇਸ ਪਿੰਡ ਦੀ ਹਰ ਇੱਕ ਵੋਟ ਸ.ਤਲਵੰਡੀ ਦੇ ਹੱਕ ਵਿੱਚ ਪਵੇਗੀ ਅਤੇ ਇਸ ਲਈ ਉਹ ਪੂਰੀ ਤਨ ਮਨ ਨਾਲ ਮਿਹਨਤ ਕਰ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਿਜਪ੍ਰੀਤ ਸਿੰਘ, ਮੀਰ ਚੰਦ, ਗਿਆਨ ਸਿੰਘ, ਸੋਹਣ ਲਾਲ, ਜੰਗੀਰ ਸਿੰਘ, ਚੰਨਣ ਸਿੰਘ, ਪੱਪੂ ਰਾਮ, ਲੱਖੀ ਸਿੰਘ, ਨਾਜਰ ਸਿੰਘ, ਕਰਨੈਲ ਸਿੰਘ, ਭਾਗ ਸਿੰਘ, ਰਾਮ ਦਾਸ, ਰਾਏ ਸਿੰਘ, ਗੁਰਨਾਮ ਸਿੰਘ, ਅਵਤਾਰ ਸਿੰਘ ਪੰਚ, ਮਹਿੰਦਰ ਕੌਰ ਪੰਚ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਮੇਲਾ ਸਿੰਘ ਜਗਦੇਵ ਸਿੰਘ, ਡਾ.ਹਰਜਿੰਦਰ ਸਿੰਘ, ਡਾ.ਰਣਜੀਤ ਸਿੰਘ, ਹਾਕਮ ਸਿੰਘ, ਅਜੈ, ਗੁਰਕੀਰਤ ਸਿੰਘ, ਹਰਿੰਦਰ ਸਿੰਘ ਆਦਿ ਹਾਜ਼ਿਰ ਸਨ।