Thursday, February 2, 2017

ਆਧਾਰ ਦਿ ਫਾਊਂਡੇਸ਼ਨ ਸੰਸਥਾ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਲਈ ਨੌਜਵਾਨਾਂ ਨੂੰ ਕੀਤਾ ਜਾਗਰੂਕ

ਅੱਜ ਆਧਾਰ ਦਿ ਫਾਊਂਡੇਸ਼ਨ ਸੰਸਥਾ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਦੇ ਅਧੀਨ ਨਵੀਂ ਆਬਾਦੀ ਵਿਖੇ 4 ਫਰਵਰੀ ਨੂੰ ਹੋਣ ਵਾਲੀਆਂ
ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਆਮ ਲੋਕਾਂ ਖ਼ਾਸ ਕਰ ਕੇ ਨਵੇਂ ਅਤੇ ਨੌਜਵਾਨ ਵੋਟਰਾਂ ਨੂੰ ਸੂਝ ਬੂਝ ਨਾਲ ਅਤੇ ਸਹੀ ਉਮੀਦਵਾਰ ਨੂੰ ਵੋਟ ਕਰਨ ਦੇ ਲਈ ਪ੍ਰੇਰਿਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਚੇਅਰਮੈਨ ਸ. ਪੁਸ਼ਕਰ ਰਾਜ ਸਿੰਘ ਜੀ ਅਤੇ ਪ੍ਰਧਾਨ ਸ਼੍ਰੀ ਮਹਿੰਦਰ ਅਰੋੜਾ ਜੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਭਰੂਣ ਹੱਤਿਆ ਅਤੇ ਦਹੇਜ ਵਰਗੀਆਂ ਸਮਾਜ ਵਿਰੋਧੀ ਲਾਹਨਤਾਂ ਦੇ ਖ਼ਿਲਾਫ਼ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਉਨ੍ਹਾਂ ਵੱਲੋਂ ਇੱਕ ਨਵੀਂ ਰੀਤ ਕਾਇਮ ਕਰਦੇ ਹੋਏ ਆਮ ਲੋਕਾਂ ਦੇ ਨਾਲ ਨਾਲ ਨਵੇਂ ਅਤੇ ਨੌਜਵਾਨ ਵੋਟਰਾਂ ਨੂੰ ਬਿਨਾ ਕਿਸੇ ਲਾਲਚ ਦੇ ਵੋਟ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਦੋਵਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਹਰ ਇੱਕ ਵੋਟ ਕੀਮਤੀ ਹੁੰਦੀ ਹੈ ਅਤੇ ਇਹੀ ਵੋਟ ਹਲਕੇ ਦੇ ਨਾਲ ਨਾਲ ਸੂਬੇ ਅਤੇ ਦੇਸ਼ ਦਾ ਭਵਿੱਖ ਤੈਅ ਕਰਦੀ ਹੈ। ਉਨ੍ਹਾਂ ਕਿਹਾ ਵੋਟਾਂ ਵਾਲੇ ਦਿਨ ਤੱਕ ਉਨ੍ਹਾਂ ਦੀ ਇਹ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਦੇ ਨਾਲ ਸੰਸਥਾ ਸਕੱਤਰ ਮੈਡਮ ਹਰਜੀਤ ਰਾਣੋ, ਹਰਪ੍ਰੀਤ ਤੱਗੜ੍ਹ, ਮੈਡਮ ਜੋਤੀ ਪੁੰਜ, ਹਰਜੀਤ ਰਾਣੋ, ਅੰਜੂ ਜੋਸ਼ੀ, ਲੱਕੀ ਧੀਮਾਨ, ਸਾਗਰ ਬਰਨ ਅਤੇ ਅਮਿੱਤ ਵਰਮਾ, ਹਰੀਸ਼ ਮਹਿੰਦਰੂ, ਸੁਦੇਸ਼ ਡਾਬਰਾ, ਸਤੀਸ਼ ਸ਼ਰਮਾ ਐਡਵੋਕੇਟ ਵੀ ਹਾਜ਼ਰ ਸਨ।