Thursday, February 2, 2017

ਕੋਟਲੀ ਨੂੰ ਚੋਣ ਪ੍ਰਚਾਰ ਦੇ ਆਖਰੀ ਦਿਨ ਪਿੰਡਾਂ ਵਿਚੋਂ ਭਰਵਾਂ ਹੁੰਗਾਰਾ

ਖੰਨਾ 2 ਫਰਵਰੀ-   ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਕਾਂਗਰਸੀ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਵੱਲੋਂ ਹਲਕੇ ਦੇ ਪਿੰਡਾਂ
ਵਿਚ ਮੀਟਿੰਗਾਂ ਕੀਤੀਆਂ ਗਈਆਂ । ਉਹਨਾ ਅੱਜ ਲਲਹੇੜੀ ਜ਼ੋਨ ਦੇ ਪਿੰਡ ਰਹੌਣ, ਮਾਜਰਾ, ਹਰਿਓਂ ਕਲਾਂ, ਲਲਹੇੜੀ, ਮਲਕਪੁਰ, ਨਵਾਂ ਪਿੰਡ, ਮਹੌਣ  ਆਦਿ ਪਿੰਡਾਂ ਵਿਚ ਮੀਟਿੰਗਾਂ ਨੂੰ ਸੰਬੋਧਨ ਕੀਤਾ। ਕੋਟਲੀ ਨੇ ਪਿੰਡ ਵਾਸੀਆਂ ਦਾ  ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਇਲਾਕੇ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਕੋਟਲੀ ਨੇ ਕਿਹਾ ਕਿ ਪੂਰੇ ਹਲਕੇ ਵਿਚ ਕਾਂਗਰਸ ਪਾਰਟੀ ਦੇ ਹੱਕ ਵਿਚ ਹਵਾ ਚੱਲ ਰਹੀ ਹੈ। ਕੋਟਲੀ ਨੇ ਕਿਹਾ ਅੱਜ ਅਕਾਲੀ ਭਾਜਪਾ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ ਹੈ। ਕੋਟਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਦੇ ਧਾਰਮਿਕ ਮਸਲਿਆਂ ਨੂੰ ਭੜਕਾ ਕੇ ਵੋਟਾਂ ਦਾ ਲਾਹਾ ਲੈਣਾ ਚੁਹੰਦੀ ਹੈ ਪਰ ਪੰਜਾਬ ਦੇ ਲੋਕ ਅਜਿਹੇ ਫਿਰਕਾ ਪ੍ਰਸਤ ਆਗੂਆਂ ਨੂੰ ਮੂੰਹ ਨਹੀ ਲਾਉਣਗੇ। ਇਸ ਮੌਕੇ ਤੇ, ਜਗਜੀਤ ਸਿੰਘ ਔਜਲਾ,ਨਗਰ ਕੌਂਸਲ ਦੇ ਪ੍ਰਧਾਨ ਵਿਕਾਸ ਮਹਿਤਾ, ਸਤਨਾਮ ਸਿੰਘ ਸੋਨੀ ਰੋਹਣੋ, ਡਾ ਗੁਰਮੁੱਖ ਸਿੰਘ ਚਾਹਲ, ਗੁਰਪ੍ਰੀਤ ਸਿੰਘ ਭਗਤ,ਭਾਲਿੰਦਰ ਸਿੰਘ,ਹਮੀਰ ਸਿੰਘ, ਮੁਖਤਿਆਰ ਸਿੰਘ ਮਾਲੀ, ਰਣਧੀਰ ਸਿੰਘ, ਪਾਲ ਸਿੰਘ ਫੌਜੀ, ਗੁਰਮੇਲ ਸਿੰਘ ਫੌਜੀ ਆਦਿ ਹਾਜਰ ਸਨ।