Tuesday, April 25, 2017

ਜਿਲ੍ਹਾ ਲੁਧਿਆਣਾ ਦੇ ਸਰਕਾਰੀ ਹਸਪਤਾਲਾਂ ਦੀ ਅਚਨਚੇਤ ਚੈਕਿੰਗ

ਜਿਲ੍ਹਾ ਲੁਧਿਆਣਾ ਦੇ ਸਰਕਾਰੀ ਹਸਪਤਾਲਾਂ ਦੀ ਅਚਨਚੇਤ ਚੈਕਿੰਗ
-ਡਾਕਟਰਾਂ ਸਮੇਤ 82 ਗੈਰ ਹਾਜ਼ਰ ਅਤੇ 12 ਤੋਂ ਵਧੇਰੇ ਲੇਟ ਲਤੀਫ਼ ਪਹੁੰਚੇ
-ਡਿਊਟੀ ਪ੍ਰਤੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਡਿਪਟੀ ਕਮਿਸ਼ਨਰ
ਲੁਧਿਆਣਾ, 25 ਅਪ੍ਰੈੱਲ (000)-ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ 'ਤੇ ਅੱਜ ਜ਼ਿਲ•ਾ ਲੁਧਿਆਣਾ ਵਿੱਚ ਪੈਂਦੇ ਸਾਰੇ ਸਰਕਾਰੀ (ਸਬ ਡਵੀਜਨ ਅਤੇ ਬਲਾਕ ਪੱਧਰੀ) ਹਸਪਤਾਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਜਿੱਥੇ ਵੱਖ-ਵੱਖ ਹਸਪਤਾਲਾਂ ਵਿੱਚ ਸਟਾਫ਼ ਡਿਊਟੀ 'ਤੇ ਲੇਟ ਪਹੁੰਚਿਆ ਅਤੇ ਗੈਰ ਹਾਜ਼ਰ ਪਾਇਆ ਗਿਆ, ਉਥੇ ਇਕੱਲੇ ਸਿਵਲ ਹਸਪਤਾਲ ਲੁਧਿਆਣਾ ਵਿੱਚ ਡਾਕਟਰ, ਪੈਰਾ ਮੈਡੀਕਲ ਅਤੇ ਹੋਰ ਵੱਡੀ ਗਿਣਤੀ ਵਿੱਚ ਗੈਰਹਾਜ਼ਰ ਅਤੇ ਲੇਟ ਲਤੀਫ਼ ਪਾਏ ਗਏ। ਇਹ ਚੈਕਿੰਗ ਜ਼ਿਲ•ਾ ਲੁਧਿਆਣਾ ਵਿੱਚ ਸੇਵਾਵਾਂ ਨਿਭਾਅ ਰਹੇ ਪੀ. ਸੀ. ਐੱਸ. ਅਧਿਕਾਰੀਆਂ ਦੀ ਅਗਵਾਈ ਵਿੱਚ ਕੀਤੀ ਗਈ। 
ਇਸ ਚੈਕਿੰਗ ਸੰਬੰਧੀ ਰਿਪੋਰਟ ਜਾਰੀ ਕਰਦਿਆਂ ਸਹਾਇਕ ਕਮਿਸ਼ਨਰ (ਜਨਰਲ) ਸ੍ਰੀਮਤੀ ਸਵਾਤੀ ਟਿਵਾਣਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਹਦਾਇਤ 'ਤੇ ਅੱਜ ਸਵੇਰੇ 8.00 ਵਜੇ ਤੋਂ ਬਾਅਦ ਜ਼ਿਲ•ਾ ਲੁਧਿਆਣਾ ਅੰਦਰ ਚੱਲ ਰਹੇ ਸਾਰੇ ਸਰਕਾਰੀ ਹਸਪਤਾਲਾਂ ਦੀ ਅਚਨਚੇਤ ਚੈਕਿੰਗ ਸ੍ਰੀ ਅਰਵਿੰਦ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ ਖੰਨਾ ਵੱਲੋਂ ਸਿਵਲ ਹਸਪਤਾਲ ਲੁਧਿਆਣਾ, ਸ੍ਰੀ ਅਮਿਤ ਬੈਂਬੀ ਐੱਸ. ਡੀ. ਐੱਮ. ਖੰਨਾ ਵੱਲੋਂ ਐੱਸ. ਡੀ. ਐੱਚ. ਖੰਨਾ/ਪਾਇਲ, ਸ੍ਰੀ ਨਿੱਧੀ ਕਲੋਤਰਾ ਐੱਸ. ਡੀ. ਐੱਮ. ਸਮਰਾਲਾ ਵੱਲੋਂ ਐੱਸ. ਡੀ. ਐੱਚ. ਸਮਰਾਲਾ/ਮਾਛੀਵਾੜਾ/ਕੂੰਮ ਕਲਾਂ,  ਸ੍ਰ. ਗੁਰਸਿਮਰਨ ਸਿੰਘ ਐÎਸ. ਡੀ. ਐੱਮ. ਜਗਰਾਉਂ ਵੱਲੋਂ ਐੱਸ. ਡੀ. ਐੱਚ. ਜਗਰਾਉਂ/ਸਿੱਧਵਾਂ ਬੇਟ ਅਤੇ ਪਸ਼ੂ ਹਸਪਤਾਲ ਸਿੱਧਵਾਂ ਬੇਟ, ਮਿਸ ਕਨੂੰ ਥਿੰਦ ਵੱਲੋਂ ਐੱਸ. ਡੀ. ਐੱਚ. ਰਾਏਕੋਟ/ਸੁਧਾਰ, ਸ੍ਰ. ਦਲਵਿੰਦਰਜੀਤ ਸਿੰਘ ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਵੱਲੋਂ ਐੱਸ. ਡੀ. ਐੱਚ. ਸਾਹਨੇਵਾਲ/ਮਲੌਦ/ਡੇਹਲੋਂ, ਸ੍ਰੀਮਤੀ ਲਵਜੀਤ ਕੌਰ ਕਲਸੀ ਜ਼ਿਲ•ਾ ਟਰਾਂਸਪੋਰਟ ਅਫ਼ਸਰ ਵੱਲੋਂ ਐੱਸ. ਡੀ. ਐੱਚ. ਮਾਨੂੰਪੁਰ ਅਤੇ ਸ੍ਰ. ਦਰਬਾਰਾ ਸਿੰਘ ਪੀ. ਸੀ. ਐÎੱਸ. ਅਫ਼ਸਰ ਓ. ਪੀ. ਡੀ. ਚਾਇਲਡ ਕੇਅਰ ਹਠੂਰ ਵਿਖੇ ਕੀਤੀ ਗਈ। 
ਉਨ•ਾਂ ਦੱਸਿਆ ਕਿ ਸਿਵਲ ਹਸਪਤਾਲ ਲੁਧਿਆਣਾ ਵਿਖੇ ਕੀਤੀ ਗਈ ਚੈਕਿੰਗ ਦੌਰਾਨ ਡਾਕਟਰ, ਪੈਰਾ ਮੈਡੀਕਲ ਅਤੇ ਹੋਰ ਸਟਾਫ਼ ਸਮੇਤ 64 ਗੈਰਹਾਜ਼ਰ ਅਤੇ 12 ਲੇਟ ਲਤੀਫ਼ ਪਾਏ ਗਏ। ਇਸੇ ਤਰ•ਾਂ ਐੱਸ. ਡੀ. ਐੱਚ. ਸਿੱਧਵਾਂ ਬੇਟ ਅਤੇ ਪਸ਼ੂ ਹਸਪਤਾਲ ਸਿੱਧਵਾਂ ਬੇਟ ਵਿਖੇ ਕੁੱਲ 13 ਜਣੇ ਗੈਰ ਹਾਜ਼ਰ ਪਾਏ ਗਏ ਅਤੇ ਕੁਝ ਲੇਟ ਪਹੁੰਚੇ। ਸੁਧਾਰ ਹਸਪਤਾਲ ਦੀ ਚੈਕਿੰਗ ਦੌਰਾਨ ਦੋ ਜਣੇ ਗੈਰ ਹਾਜ਼ਰ ਅਤੇ ਰਾਏਕੋਟ ਹਸਪਤਾਲ ਵਿੱਚ ਤਿੰਨ ਡਾਕਟਰ ਗੈਰਹਾਜ਼ਰ ਪਾਏ ਗਏ। ਉਪਰੋਕਤ ਤੋਂ ਇਲਾਵਾ ਖੰਨਾ, ਪਾਇਲ, ਜਗਰਾਉਂ, ਮਾਨੂੰਪੁਰ ਅਤੇ ਹਠੂਰ ਵਿਖੇ ਸਭ ਕੁਝ ਠੀਕ-ਠਾਕ ਪਾਇਆ ਗਿਆ। ਕੁਝ ਹਸਪਤਾਲਾਂ ਵਿੱਚ ਸਫਾਈ ਦੀ ਕਮੀ ਪਾਈ ਗਈ, ਜਦਕਿ ਕੁਝ ਹਸਪਤਾਲਾਂ ਵਿੱਚ ਸਫਾਈ ਅਤੇ ਹੋਰ ਪ੍ਰਬੰਧ ਪੂਰੀ ਤਰ•ਾਂ ਦਰੁਸਤ ਪਾਏ ਗਏ। 
ਸ੍ਰੀਮਤੀ ਟਿਵਾਣਾ ਨੇ ਕਿਹਾ ਕਿ ਗੈਰ ਹਾਜ਼ਰ ਅਤੇ ਲੇਟ ਲਤੀਫ਼ ਪਾਏ ਗਏ ਸਟਾਫ਼ ਬਾਰੇ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਸੰਬੰਧਤ ਵਿਭਾਗਾਂ ਦੇ ਮੁੱਖੀਆਂ ਨੂੰ ਵਿਭਾਗੀ ਕਾਰਵਾਈ ਲਈ ਲਿਖਿਆ ਜਾਵੇਗਾ। ਉਨ•ਾਂ ਕਿਹਾ ਕਿ ਉਪਰੋਕਤ ਅਧਿਕਾਰੀਆਂ ਨੇ ਚੈਕਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਡਾਕਟਰਾਂ ਸਮੇਤ ਸਾਰੇ ਸਟਾਫ਼ ਨੂੰ ਹਦਾਇਤ ਕੀਤੀ ਕਿ ਸਰਕਾਰੀ ਡਿਊਟੀ ਵਿੱਚ ਕਿਸੇ ਵੀ ਤਰ•ਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਅਚਨਚੇਤ ਚੈਕਿੰਗਾਂ ਜਾਰੀ ਰਹਿਣਗੀਆਂ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੀ ਮਨਸ਼ਾ ਤਹਿਤ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਨੂੰ ਉੱਚ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਨ•ਾਂ ਦਾ ਆਮ ਲੋਕਾਂ ਨੂੰ ਭਰਪੂਰ ਲਾਹਾ ਮਿਲਣਾ ਚਾਹੀਦਾ ਹੈ।