Sunday, April 15, 2018

ਗੁਰਦੁਆਰਾ ਭਗਤ ਨਾਮਦੇਵ ਵਿਖੇ ਖ਼ਾਲਸੇ ਦਾ ਸਿਰਜਣਾ ਦਿਵਸ ਮਨਾਇਆ


ਗੁਰਦੁਆਰਾ ਭਗਤ ਨਾਮਦੇਵ ਜੀ ਲਲਹੇੜੀ ਰੋਡ ਖੰਨਾ ਵਿਖੇ ਖ਼ਾਲਸੇ ਦਾ ਸਿਰਜਨਾ ਦਿਵਸ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਬਾਬਾ ਪੰਜਾਬ ਸਿੰਘ ਮਾਦਪੁਰ ਵਾਲਿਆਂ ਨੇ ਆਪਣੀ ਕਥਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਧਾਨ ਦਰਸ਼ਨ ਸਿੰਘ ਕੈਂਥ, ਵਾਈਸ ਪ੍ਰਧਾਨ ਅਮਰਜੀਤ ਸਿੰਘ, ਸਕੱਤਰ ਦਵਿੰਦਰ ਸਿੰਘ ਤੱਗੜ, ਦੇਵਿੰਦਰ ਸਿੰਘ ਮੋਹਲ, ਗੁਰਬਖ਼ਸ਼ ਸਿੰਘ, ਗੁਰਮੀਤ ਸਿੰਘ, ਵਰਿਆਮ ਸਿੰਘ, ਧਰਮ ਸਿੰਘ, ਪਰਮਜੀਤ ਸਿੰਘ ਭੰਮਰਾ, ਪਰਦੀਪ ਸਿੰਘ, ਮੰਗਤ ਸਿੰਘ ਬੋਦੀ, ਮਾ: ਬਲਵੀਰ ਸਿੰਘ, ਅਮਨਪ੍ਰੀਤ ਸਿੰਘ, ਹਰਦੀਪ ਕੌਰ, ਮਨਜੀਤ ਕੌਰ, ਕੁਲਵੰਤ ਕੌਰ, ਗੁਰਮੀਤ ਕੌਰ, ਬਾਬਾ ਕਰਨੈਲ ਸਿੰਘ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।