Monday, June 4, 2018

ਕਿਸਾਨ ਅੰਦੋਲਨ ਹੁਣ ਸਿਰਫ 6 ਜੂਨ ਤੱਕ

                                              ਦੇਸ਼ ਦੀਆਂ 172 ਕਿਸਾਨ ਜਥੇਬੰਦੀਆਂ ਵੱਲੋਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਵਾਉਣ ਅਤੇ ਕਿਸਾਨਾਂ ਦੇ ਸਮੁੱਚੇ ਕਰਜੇ ਉੱਪਰ ਲੀਕ ਫੇਰਨ ਨੂੰ ਲੈਕੇ 1 ਜੂਨ ਤੋਂ 10 ਜੂਨ ਤੱਕ ਅਰੰਭਿਆ ਸੰਘਰਸ਼ ਹੁਣ ਪੰਜਾਬ ਵਿੱਚ 6 ਜੂਨ ਨੂੰ ਸਮਾਪਤ ਹੋਵੇਗਾ। ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਅਤੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਇਹ ਫੈਸਲਾ ਲੋਕ ਹਿੱਤਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ ।