Saturday, June 23, 2018

ਖਤੱਰੀ ਚੇਤਨਾ ਮੰਚ ਨਿੱਤਰਿਅਾ ਗੌਰਮਿੰਟ ਗਰਲਜ਼ ਸਕੂਲ ਖੰਨਾ ਦੀ ਮੱਦਤ ਲਈ ਸਾਦਾ ਸਮਾਗਮ ਰਚ ਕੇ ਕੂਲਰ ਕੀਤਾ ਭੇਂਟ

ਖਤੱਰੀ ਚੇਤਨਾ ਮੰਚ ਨਿੱਤਰਿਅਾ ਗੌਰਮਿ-----------------
ਖੰਨਾ,23ਜੂਨ(         ) ਸ਼ਹਿਰ ਅੰਦਰ ਚੰਗੀ ਪੈਂਹਠ  ਰੱਖਣ ਵਾਲੇ ਮਾਤਾ ਕੁਸ਼ਲਿਅਾ ਸੇਵਾ ਕੇਂਦਰ ਯੂਨਿਟ ਅਾਫ ਪੰਜਾਬ ਖੱਤਰੀ ਚੇਤਨਾ ਮੰਚ ਚੈਰੀਟੇਬਲ ਟਰੱਸਟ ਖੰਨਾ ਨੇ ਪਿਛਲੇ ਕੁਝ ਵਰਿਅਾਂ ਚ ਗਰੀਬ ਗੁਰਬੇ ਤੇ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਅਜਿਹੀ ਮੋੜੀ ਗੱਡੀ ਹੋ ਜੋ ਇਤਿਹਾਸ ਬਣ ਗਈ ਹੈ ਅਤੇ ਜਿਸ ਦੇ ਚਰਚੇ ਨਾ ਕੇਵਲ ਖੰਨਾ ਸ਼ਹਿਰ ਅਦੰਰ  ਬਲਕਿ ਪੂਰੇ ਪੰਜਾਬ ਚ ਸਿਖਰਾਂ ਤੇ ਹਨ|ਹੁਣ ਇਹ ਮੰਚ ਇਲਾਕੇ ਚ ਮਿੰਨੀ ਯੂਨੀਵਰਸਿਟੀ ਵੱਜੋਂ ਜਾਣੇ ਜਾਂਦੇ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਹੱਕ ਚ ਨਿੱਤਰ ਅਾਇਅਾ ਹੈ| ਇਸ ਸੰਦਰਭ ਚ ਖੱਤਰੀ ਚੇਤਨਾ ਮੰਚ ਵੱਲੋਂ ਅੱਜ ਸਕੂਲ ਚ ਇੱਕ ਸਾਦਾ ਤੇ ਪ੍ਭਾਵਸ਼ਾਲੀ ਸਮਾਗਮ ਰਚਿਅਾ ਗਿਅਾ ਜਿਸ ਵਿੱਚ  ਸ਼ਹਿਰ ਦੀ ਪ੍ਮੁੱਖ ਹਸਤੀ ਤੇ ਸਮਾਜ ਸੇਵੀ ਰਣਬੀਰ ਖੰਨਾ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ| ਇਸ ਤੋਂ ਪਹਿਲਾਂ ਮੰਚ ਵੱਲੋਂ ਸਕੂਲ ਨੂੰ ਇੱਕ ਵਾਟਰ ਕੂਲਰ ਭੇਂਟ ਕੀਤਾ ਗਿਅਾ ਅਤੇ ਨਾਲ ਹੀ ਮੰਚ ਦੇ ਸਮੂਹ ਅਹੁਦੇਦਾਰਾਂ ਵੱਲੋਂ ਸ਼੍ਰੀ ਰਣਵੀਰ ਖੰਨਾ ਨੂੰ ਇੱਕ ਦੁਸ਼ਾਲਾ ਤੇ ਮੋਮੈਂਟੋਂ ਦੇ ਕੇ ੳੁਨਾਂ ਦਾ ਸਨਮਾਨ ਵੀ ਕੀਤਾ ਗਿਅਾ| ਸਮਾਗਮ ਨੂੰ ਸੰਬੋਧਨ ਕਰਦਿਅਾਂ ਵੱਖ ਵੱਖ ਬੁਲਾਰਿਅਾਂ ਨੇ ਜਿਥੇ ਰਣਵੀਰ ਖੰਨਾ ਵੱਲੋਂ ਸਮਾਜ ਸੇਵੀ ਕੰਮਾਂ ਵਿੱਚ ਪਾਏ ਯੋਗਦਾਨ ਨੂੰ ਸਲਾਹਿਅਾ ੳੁਥੇ ਨਾਲ ਹੀ ੳੁਨਾਂ ਨੇ ਇਹ ਵਿਸ਼ਵਾਸ਼ ਵੀ ਦਿਵਾਇਅਾ ਕਿ ਖੱਤਰੀ ਚੇਤਨਾ ਮੰਚ ਭਵਿੱਖ ਚ ਵੀ ਗੌਰਮਿੰਟ ਗਰਲਜ਼ ਸਕੂਲ ਦੀ ਹਰ ਪੱਖੋਂ ਮੱਦਤ ਲਈ ਸਦਾ ਤਿਅਾਰ ਰਹੇਗਾ|ਇਸ ਮੌਕੇ ਮੰਚ ਦੇ ਬੁਲਾਰਿਅਾਂ ਨੇ ਗਰੀਬ ਵਿਦਿਅਾਰਥੀਅਾਂ ਦੀ ਫੀਸ ਤੇ ਕਿਤਾਬਾਂ ਪੱਖੋਂ ਸਹਾਇਤਾ ਕਰਨ ਦਾ ਅੈਲਾਨ ਵੀ ਕੀਤਾ|ਸਮਾਗਮ ਚ ਮੰਚ ਦੇ ਪੈਟਰਨ ਮਦਨ ਲਾਲ ਸ਼ਾਹੀ,ਪ੍ਧਾਨ ਰਜਿੰਦਰ ਪੁਰੀ,ਜਨਰਲ ਸਕੱਤਰ ਸੀ.ਏ,ਅੈਸ ਕੇ.ਭੱਲਾ,ਚੀਫ  ਅਡਵਾਈਜਰ ਮਾਸਟਰ ਗਿਅਾਨ ਚੰਦ,ਸ਼ਤੀਸ਼ ਸੋਫਤ,ਅਸ਼ੋਕ ਦਿੳੂਰਾ,ਰਮੇਸ਼ ਟੀਂਗਰਾ,ਸੰਜੇ ਬਾਂਸਲ,ਨਰੇਸ਼ ਭਾਂਬਰੀ,ਦਲਜੀਤ ਸਿੰਘ (ਮਿਸਟਰ ਇੰਡੀਅਾ),ਰਜਿੰਦਰ ਮਨੋਚਾ,ਮਨਜੀਤ ਸੌਂਦ,ਦੀਪਕ ਖੁਲਰ,ਹਰ ਗੋਪਾਲ ਸਹਿਗਲ,ਬਿਪਨ ਘਈ,ਅਜੀਤ ਸਾਹੀ,ਬੰਸੀ ਲਾਲ ਟੰਡਨ,ਹੰਸ ਰਾਜ ਕੌਸ਼ਲ,ਪਿ੍ੰਸੀਪਲ ਪਿ੍ੰਸੀਪਲ ਪਰਦੀਪ ਕੁਮਾਰ ਰੌਣੀ, ਸ਼ਤੀਸ਼ ਦੂਅਾ,ਅਧਿਅਾਪਕ ਅਾਗੂ ਅਜੀਤ ਖੰਨਾ,ਮੈਡਮ ਸੀਮਾ ਜੈਨ,ਰਮਨਦੀਪ ਕੌਰ,ਮਖੱਣ ਸਿੰਘ,ਪੂਨਮ ਖੰਨਾ,ਰਾਜੂ ਖੰਨਾ,ਕਾਜੂ ਖੰਨਾ,ਮਾਸਟਰ ਕੇ.ਅਾਰ.ਥਾਪਰ,ਸਿਕੰਦਰ ਸਿੰਘ,ਰਮਨਦੀਪ ਕੁਮਾਰ,ਮੈਡਮ ਸੀਮਾ,ਅਮਰਜੀਤ ਸਿੰਘ,ਖੋ ਖੋ ਕੋਚ ਦਰਸ਼ਨ ਸਿੰਘ,ਪੀ.ਟੀ ਮਾਸਟਰ ਜਸਵਿੰਦਰ ਕੁਮਾਰ,ਮਨੀ ਅਰੋੜਾ ਸਮੇਤ ਸਕੂਲੀ ਵਿਦਿਅਾਰਥਣਾਂ ਵੀ ਮੌਜੂਦ ਸਨ|ਅੰਤ ਚ ਸਕੂਲ ਪਿ੍ੰਸੀਪਲ ਪਰਦੀਪ ਕੁਮਾਰ ਰੌਣੀ ਨੇ ਖੱਤਰੀ ਚੇਤਨਾ ਮੰਚ  ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਪ੍ਸ਼ੰਸ਼ਾ ਕਰਦਿਅਾਂ ਕਾਮਨਾ ਕੀਤੀ ਕਿ ਵਾਹਿਗੁਰੂ  ਸਮੂਹ ਅਹੁਦੇਦਾਰਾਂ ਨੂੰ ਤੰਦਰੁਸਤੀ ਬਖਸ਼ੇ ਤੇ ੳੁਨਾਂ ਦੀ ਲੰਬੀ ੳੁਮਰ ਕਰੇ|ੳੁਨਾਂ ਮੰਚ ਦਾ ਤਹਿ ਦਿਲੋਂ ਸ਼ੁਕਰੀਅਦਾ ਕਰਦਿਅਾਂ ਸਮਾਜ ਸੇਵੀ ਜਥੇਬੰਦੀਅਾਂ ਤੇ ਸ਼ਹਿਰਵਾਸੀਅਾਂ ਨੂੰ ਇਹ ਅਪੀਲ ਵੀ ਕੀਤੀ ਕਿ ੳੁਹ ਵੀ ਖੱਤਰੀ ਚੇਤਨਾ ਮੰਚ ਵਾਂਗ ਗੌਰਮਿੰਟ ਗਰਲਜ਼ ਸਕੂਲ ਦੀ ਸਹਾਇਤਾ ਵਾਸਤੇ ਅੱਗੇ ਅਾੳੁਣ  ਤਾਂ ਜੋ ਗਰੀਬ ਤੇ ਲੋੜਵੰਦ ਬੱਚਿਅਾਂ ਦੀ ਮੱਦਤ ਕੀਤੀ ਜਾ ਸਕੇ|