Monday, July 16, 2018

ਸੰਗਰਾਂਦ ਦੇ ਸ਼ੁੱਭ ਦਿਹਾੜੇ ਤੇ

ਖੰਨਾ,16,ਜੁਲਾਈ 
:ਅੱਜ ਇਥੇ ਸੰਗਰਾਂਦ ਦੇ ਸ਼ੁੱਭ ਦਿਹਾੜੇ ਤੇ ਭਾਈ ਘਨੱਈਆ ਸੇਵਾ ਸੁਸਾਇਟੀ ਵੱਲੋਂ ਗੁਰੂ ਨਾਨਕ ਪਿਆਓ (ਠੰਡਾ ਅਤੇ ਫਿਲਟਰ ਵਾਲਾ ਜਲ) ਅਮਲੋਹ ਰੋਡ ਤੇ ਲਗਾਇਆ ਗਿਆ, ਜਿਸ  ਦਾ ਉਦਘਾਟਨ ਨਗਰ ਕੌਸਲ ਦੇ ਪ੍ਰਧਾਨ ਵਿਕਾਸ ਮਹਿਤਾ ਨੇ ਕੀਤਾ। ਇਹ ਵਾਟਰ ਕੂਲਰ ਆਮ ਜਨਤਾ ਨੂੰ ਸਮਰਪਿਤ ਕੀਤਾ ,ਸ਼ਹਿਰ ਦੇ ਪਤਵੰਤੇ ਸੱਜਣ ਰਣਜੀਤ ਸਿੰਘ ਹੀਰਾ, ਗੁਰਮੀਤ ਨਾਗਪਾਲ ਨੇ ਵੀ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ , ਪਾਠੀ ਸਿੰਘ ਦੇ  ਅਰਦਾਸ ਉਪਰੰਤ ਭੋਗ ਲਵਾ ਕੇ ਮਿੱਠੇ ਚੋਲਾਂ ਦਾ ਲੰਗਰ ਵੀ ਲਗਾਇਆ ਗਿਆ,     ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਵਲੋ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਇਲਾਕੇ ਵਿੱਚ ਝੋਪੜ ਪੱਟੀਆਂ ਤੋਂ ਇਲਾਵਾ ਅਮਲੋਹ ਨੂੰ ਜਾਣ ਵਾਲੇ ਰਾਹਗੀਰ ਵੀ ਰੁੱਕਦੇ ਹਨ ਤੇ ਇੱਥੇ ਪਾਣੀ ਦੀ ਬਹੁਤ ਲੋੜ ਰਹਿੰਦੀ ਸੀ। ਇਸ ਮੌਕੇ ਸੂਬੇਦਾਰ ਹਰੀ ਨਰੰਜਣ, ਮਾਸਟਰ ਤਾਰਾ ਸਿੰਘ, ਸਤਵਿੰਦਰ ਵਾਲੀਆ , ਪਰਵੀਨ ਕੁਮਾਰ, ਬਲਜੀਤ ਸਿੰਘ, ਬੰਟੀ ਕੁਮਾਰ, ਰਵੀ ਕੁਮਾਰ, ਗੁਰਚਰਨ ਸਿੰਘ, ਮਨਜੀਤ ਮਾਨ, ਜਗਪਾਲ ਸਿੰਘ, ਦੀਦਾਰ ਸਿੰਘ ਠੇਕੇਦਾਰ ਤੇ ਹੋਰ ਕਈ  ਆਗੂ ਸ਼ਾਮਲ ਹੋਏ।