Saturday, August 25, 2018

ਰੋਟਰੀ ਕਲੱਬ ਦੀ ਨਵੀਂ ਕਾਰਜਕਾਰਨੀ ਦਾ ਗਠਨ

ਫ਼ਤਹਿਗੜ੍ਹ ਸਾਹਿਬ,
-ਇੱਥੇ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕਰਕੇ ਰੋਟਰੀ ਕਲੱਬ ਦੀ ਨਵੀਂ ਕਾਰਜਕਾਰਨੀ ਦਾ ਗਠਨ ਸਰਬਸੰਮਤੀ ਨਾਲ ਕੀਤਾ ਗਿਆ ਜਿਸ ਤਹਿਤ ਵਿਵੇਕ ਵਰਮਾ ਨੂੰ ਰੋਟਰੀ ਕਲੱਬ ਸਰਹਿੰਦ ਦਾ ਪ੍ਰਧਾਨ ਅਤੇ ਸ਼ੇਖਰ ਬਿੱਥਰ ਨੂੰ ਉਨ੍ਹਾਂ ਦੀਆਂ ਕਲੱਬ ਅਤੇ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਦੇਖਦੇ ਹੋਏ ਸਕੱਤਰ ਨਿਯੁਕਤ ਕੀਤਾ ਗਿਆ ਜਦੋਂਕਿ ਰਾਜੇਸ਼ ਚੋਪੜਾ ਨੂੰ ਖ਼ਜ਼ਾਨਚੀ ਚੁਣਿਆ ਗਿਆ | ਇਨ੍ਹਾਂ ਨਵ-ਨਿਯੁਕਤ ਅਹੁਦੇਦਾਰਾਂ ਨੇ ਆਪਣੇ ਅਹੁਦਿਆਂ 'ਤੇ ਰਹਿੰਦਿਆਂ ਇਮਾਨਦਾਰੀ ਨਾਲ ਸਮਾਜ ਸੇਵੀ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੀ ਸਹੰੁ ਵੀ ਚੁੱਕੀ | ਇਹ ਅਹੁਦੇਦਾਰ 2018-2019 ਸਾਲ ਦੌਰਾਨ ਕੰਮ ਕਰਨ ਵਾਲੇ ਅਹੁਦੇਦਾਰਾਂ ਵਲੋਂ ਚੁਣੇ ਗਏ ਹਨ | ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਸਕੱਤਰ ਸ਼ੇਖਰ ਬਿੱਥਰ ਨੇ ਬਾਖ਼ੂਬੀ ਨਿਭਾਇਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਕਲੱਬ ਦੇ ਜ਼ਿਲ੍ਹਾ ਰਾਜਪਾਲ ਡਾ: ਵੀ.ਬੀ. ਦਿਕਸ਼ਿਤ ਅਤੇ ਜ਼ਿਲ੍ਹਾ ਸਕੱਤਰ ਡਾ. ਬੁੱਧ ਦੇਵ ਆਰੀਆ ਸ਼ਾਮਿਲ ਹੋਏ | ਸ਼ੇਖਰ ਬਿੱਥਰ ਵਲੋਂ ਸਮਾਗਮ ਦੌਰਾਨ ਸਕਰੀਨਿੰਗ ਰਾਹੀਂ ਰੋਟਰੀ ਕਲੱਬ ਵਲੋਂ ਕੀਤੇ ਅਹਿਮ ਕਾਰਜਾਂ ਤੇ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ | ਇਸ ਮੌਕੇ ਸਾਬਕਾ ਪ੍ਰਧਾਨ ਵਿਨੀਤ ਸ਼ਰਮਾ ਵਲੋਂ ਨਵ-ਨਿਯੁਕਤ ਪ੍ਰਧਾਨ ਵਿਵੇਕ ਵਰਮਾ ਨੰੂ ਰੋਟਰੀ ਕਾਲਰ ਸੌਾਪਿਆ ਗਿਆ | ਇਸ ਦੌਰਾਨ ਓ.ਪੀ. ਜਿਊਲਰਜ਼ ਦੇ ਐਮ.ਡੀ. ਸੁਨੀਲ ਵਰਮਾ ਨੂੰ ਵੀ ਰੋਟਰੀ ਕਲੱਬ ਦਾ ਮੈਂਬਰ ਚੁਣਿਆ ਗਿਆ | ਸਮਾਗਮ ਵਿਚ ਵੱਖ-ਵੱਖ ਸ਼ਖ਼ਸੀਅਤਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਸਮੇਤ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸੁਨੀਲ ਬੈਕਟਰ, ਕਮਲ ਗੁਪਤਾ, ਰਾਜੀਵ ਅਗਰਵਾਲ, ਅਸ਼ਵਨੀ ਸਿੰਘੀ, ਡਾ. ਮਹੇਸ਼, ਡਾ. ਧਰਮਿੰਦਰ ਸਿੰਘ ਉਭਾ, ਡਾ. ਕਸ਼ਮੀਰ ਸਿੰਘ ਪਿ੍ੰਸੀਪਲ, ਪ੍ਰੋ. ਹਰਸ਼ਵਿੰਦਰ ਸਿੰਘ, ਗੋਪਾਲ ਬਿੰਬਰਾ, ਰਾਕੇਸ਼ ਮਿੱਤਰ ਠੁਕਰਾਲ, ਪੀ.ਡੀ.ਜੀ. ਦਿਨੇਸ਼ ਗੁਪਤਾ, ਪ੍ਰਦੀਪ ਮਲਹੋਤਰਾ, ਦਿਨੇਸ਼ ਵਰਮਾ, ਪ੍ਰਸ਼ੋਤਮ ਸਿੰਗਲਾ, ਆਰ.ਐਨ. ਸ਼ਰਮਾ, ਡਾ. ਹਿਤੇਂਦਰ ਸੂਰੀ ਗੋਲਡ ਮੈਡਲਿਸਟ, ਡਾ. ਦੀਪਕ ਜੋਤ ਸਿੰਘ ਅਤੇ ਵਿਜੈ ਬੈਕਟਰ ਆਦਿ ਮੌਜੂਦ ਸਨ |