Sunday, August 12, 2018

ਪ੍ਰਮਾਤਮਾ ਯਾਦੂ ਨੂੰ ਕਾਮਯਾਬ ਕਰੇ -ਖੱਟੜਾ


ਖੰਨਾ, 12 ਅਗਸਤ ਹਰਮਨਪਿਆਰੇ ਯਾਦਵਿੰਦਰ ਸਿੰਘ ਯਾਦੂ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜ਼ਿਲ੍ਹ
ਮੁਹਾਲੀ ਦਾ ਕੋ-ਆਬਜ਼ਰਵਰ ਨਿਯੁਕਤ ਕਰਨ 'ਤੇ ਸ਼ੋ੍ਰਮਣੀ ਕਮੇਟੀ ਮੈਂਬਰ ਦਵਿੰਦਰ ਸਿੰਘ ਖੱਟੜਾ ਦੀ ਅਗਵਾਈ 'ਚ ਸਮੂਹ ਡੀ. ਆਰ. ਮੋਟਰਜ਼ ਖੰਨਾ ਵਿਖੇ ਵਿਸ਼ੇਸ਼ ਤੌਰ 'ਤੇ ਸਮਾਗਮ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਖੱਟੜਾ ਨੇ ਯਾਦੂ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਓ ਭੇਟ ਕੀਤੀ ਅਤੇ ਅਰਦਾਸ ਕੀਤੀ ਕਿ ਪ੍ਰਮਾਤਮਾ ਯਾਦੂ ਨੂੰ ਕਾਮਯਾਬ ਕਰੇ | ਖੱਟੜਾ ਨੇ ਕਿਹਾ ਕਿ ਪਾਰਟੀ ਵਲੋਂ ਦਿੱਤਾ ਗਿਆ ਇਹ ਮਾਣ ਇਕ ਵੱਡੀ ਜਿੰਮੇਵਾਰੀ ਹੈ, ਜਿਸ ਨੂੰ ਨਿਭਾਉਣਾ ਯਾਦੂ ਲਈ ਔਖਾ ਤੇ ਹੋਵੇਗਾ ਪਰ ਇਹ ਉਨ੍ਹਆ ਵਲੋਂ ਪਾਰਟੀ ਲਈ ਇਮਾਨਦਾਰੀ ਲਈ ਕੀਤੇ ਗਏ ਕੰਮਾਂ ਦਾ ਸਨਮਾਨ ਹੈ | ਜ਼ਿਲ੍ਹਆ ਅਕਾਲੀ ਦਲ ਪ੍ਰਧਾਨ ਰਘਵੀਰ ਸਹਾਰਨਮਾਜਰਾ ਨੇ ਯਾਦਵਿੰਦਰ ਸਿੰਘ ਯਾਦੂ ਨੂੰ ਇਸ ਨਿਯੁਕਤੀ ਲਈ ਵਧਾਈ ਦਿੱਤੀ ਅਤੇ ਆਗੂਆਂ ਤੇ ਵਰਕਰਾਂ ਨੂੰ ਈਸੜੂ ਕਾਨਫਰੰਸ 'ਚ ਵੱਧ ਚੜ੍ਹ• ਕੇ ਪਹੁੰਚਣ ਦੀ ਅਪੀਲ ਕੀਤੀ | ਜ਼ਿਲ੍ਹ•ਾ ਭਾਜਪਾ ਪ੍ਰਧਾਨ ਰਣਜੀਤ ਸਿੰਘ ਹੀਰਾ ਨੇ ਕਿਹਾ ਕਿ ਯਾਦੂ ਮਿਹਨਤੀ ਨੌਜਵਾਨ ਹੈ ਤੇ ਮਿਹਨਤ ਨਾਲ ਕੰਮ ਕਰਨ ਵਾਲਿਆਂ ਨੂੰ ਪਾਰਟੀਆਂ ਅੱਗੇ ਲਿਆਉਂਦੀਆਂ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਮੀ ਜਨਰਲ ਸਕੱਤਰ ਬੀ. ਸੀ. ਵਿੰਗ ਰਾਜਿੰਦਰ ਸਿੰਘ ਜੀਤ, ਸੀਨੀਅਰ ਆਗੂ ਸਵਰਨ ਸਿੰਘ ਸੰਧੂ, ਸੁਖਵਿੰਦਰ ਸਿੰਘ ਮਾਂਗਟ, ਮੰਡਲ ਪ੍ਰਧਾਨ ਸੁਧੀਰ ਸੋਨੂੰ, ਹਰਜੀਤ ਸਿੰਘ ਭਾਟੀਆ, ਹਰਵੀਰ ਸਿੰਘ ਸੋਨੂੰ, ਰਾਜੇਸ਼ ਡਾਲੀ, ਸਾਬਕਾ ਸਰਪੰਚ ਇਕੋਲਾਹਾ ਕੁਲਦੀਪ ਸਿੰਘ ਵਲੋਂ ਯਾਦੂ ਨੂੰ ਸਹਾਇਕ ਆਬਜ਼ਵਰ ਨਿਯੁਕਤ ਹੋਣ 'ਤੇ ਪਾਰਟੀ ਦਾ ਧੰਨਵਾਦ ਕੀਤਾ ਤੇ ਈਸੜੂ ਕਾਨਫਰੰਸ ਵਿਖੇ ਵੱਡਾ ਇੱਕਠਾ ਕਰਨ ਦਾ ਭਰੋਸਾ ਦਿਵਾਇਆ ਗਿਆ | ਇਸ ਮੌਕੇ ਹਰੀ ਸਿੰਘ ਮੰਡਿਆਲਾ, ਭਾਜਾਪਾ ਨੇਤਾ ਰਮਰੀਸ਼ ਵਿਜ, ਸੰਤ ਸਿੰਘ ਸਾਬਕਾ ਫ਼ੌਜੀ, ਪਰਮਜੀਤ ਸਿੰਘ ਬੌਬੀ, ਤੇਜਿੰਦਰ ਸਿੰਘ ਇਕੋਲਾਹਾ, ਜਗਦੀਪ ਸਿੰਘ ਦੀਪੀ, ਅਮਨਦੀਪ ਸਿੰਘ ਲੇਲ•, ਖ਼ੁਸ਼ਦੇਵ ਸਿੰਘ ਛੋਟਾ ਖੰਨਾ, ਕੌਾਸਲਰ ਸੁਖਦੇਵ ਸਿੰਘ, ਨਿਰਮਲ ਸਿੰਘ ਮਾਨੂੰਪੁਰ, ਜਗਪਾਲ ਸਿੰਘ ਜੋਗੀ ਦਹਿੜੂ, ਜਸਪ੍ਰੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਖੱਟੜਾ, ਹਰਪ੍ਰੀਤ ਸਿੰਘ ਕਾਲਾ ਮਾਣਕਮਾਜਰਾ, ਤਰਲੋਚਨ ਸਿੰਘ ਘੁੰਗਰਾਲੀ, ਰਾਜਵਿੰਦਰ ਸਿੰਘ ਖੱਟੜਾ, ਹਰਿੰਦਰ ਸਿੰਘ ਖੱਟੜਾ, ਤੇਜਿੰਦਰ ਸਿੰਘ ਖੱਟੜਾ, ਅਮਰਜੀਤ ਸਿੰਘ ਖੱਟੜਾ, ਨਵਤੇਜ ਸਿੰਘ ਖੱਟੜਾ, ਹਰਜੀਤ ਸਿੰਘ ਖਾਲਸਾ, ਮਾ. ਕ੍ਰਿਪਾਲ ਸਿੰਘ ਘੁਡਾਣੀ, ਬਲਜੀਤ ਸਿੰਘ ਭੁੱਲਰ, ਮਨਜੋਤ ਸਿੰਘ ਮੋਨੂੰ, ਹਰਵਿੰਦਰ ਸਿੰਘ ਟੌਸਾ, ਗੁਰਮੀਤ ਸਿੰਘ ਸਰਪੰਚ ਕ੍ਰਿਸ਼ਨਗੜ•, ਚਰਨਜੀਤ ਸਿੰਘ ਚੰਨਾ, ਚਰਨਜੀਤ ਸਿੰਘ ਮੋਨਪੁਰ, ਹਰਸਿਮਰਨਜੀਤ ਸਿੰਘ ਰੀਚੀ, ਮਨਜੀਤ ਸਿੰਘ ਦੈਹਿੜੂ ਆਦਿ ਹਾਜ਼ਰ ਸਨ |