Friday, August 24, 2018

ਕਿਆ ਬਾਤ ਪੁਲਿਸ

ਸ੍ਰੀ ਧਰੁਵ ਦਹਿਆ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਸ੍ਰੀ ਸੁਰੇਸ਼ ਅਰੋੜਾ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ, ਸ੍ਰੀ ਰਣਬੀਰ ਸਿੰਘ ਖੱਟੜਾ ਆਈ.ਪੀ.ਐਸ. ਡਿਪਟੀ ਇੰਸਪੈਕਟਰ ਲੁਧਿਆਣਾ, ਰੇਜ਼, ਲੁਧਿਆਣਾ ਜੀ ਦਿਸ਼ਾਂ ਨਿਰਦੇਸ਼ਾ ਅਨੁਸਾਰ ਜੇਰ ਸਰਕਰਦਗੀ ਸ੍ਰੀ ਜਸਵੀਰ ਸਿੰਘ, ਪੀ.ਪੀ.ਐਸ. ਪੁਲਿਸ ਕਪਤਾਨ (ਆਈ), ਖੰਨਾ, ਸ੍ਰੀ ਜਗਵਿੰਦਰ ਸਿੰਘ ਚੀਮਾ, ਪੀ.ਪੀ.ਐਸ. ਉਪ ਪੁਲਿਸ ਕਪਤਾਨ (ਆਈ), ਖੰਨਾ, ਇੰਸਪੈਕਟਰ ਮਨਜੀਤ ਸਿੰਘ ਇੰਚਾਰਜ਼ ਨਾਰਕੋਟਿਕ ਸੈਲ ਖੰਨਾ, ਸਹਾਇਕ ਥਾਣੇਦਾਰ ਸੁਖਵੀਰ ਸਿੰਘ, ਹੌਲਦਾਰ ਹਰਜੀਤ ਸਿੰਘ, ਹੌਲਦਾਰ ਮਹਿੰਦਰ ਸਿੰਘ, ਹੌਲ਼ਦਾਰ ਸੁਖਵਿੰਦਰ ਸਿੰਘ, ਹੌਲ਼ਦਾਰ ਸੁਖਜੀਤ ਸਿੰਘ, ਪੀ.ਐੱਚ.ਜੀ ਗਿਆਨ ਸਿੰਘ ਅਤੇ ਪੀ.ਐੱਚ.ਜੀ ਜੁਝਾਰ ਸਿੰਘ ਪੁਲਿਸ ਪਾਰਟੀ ਵੱਲੋ ਪ੍ਰਿਸਟੀਨ ਮਾਲ ਜੀ.ਟੀ ਰੋਡ ਅਲੌੜ ਵਿਖੇ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾ ਅਤੇ ਸ਼ੱਕੀ ਪੁਰਸ਼ਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਗੋਬਿੰਦਗੜ ਸਾਇਡ ਤੋ ਇੱਕ ਕਾਰ ਆਈ, ਜਿਸ ਨੂੰ ਰੋਕ ਕੇ ਚੈੱਕ ਕੀਤਾ ਤਾਂ ਉਸ ਵਿੱਚ ਬੈਠੇ ਦੋ ਵਿਅਕਤੀਆ ਪਾਸੋਂ ੨੦,੦੦,੦੦੦/- (੨੦ ਲੱਖ ਰੁਪਏ) ਦੀ ਰਾਸ਼ੀ ਬ੍ਰਾਮਦ ਹੋਈ। ਦੌਰਾਨੇ ਪੁੱਛਗਿੱਛ, ਉਕਤ ਵਿਅਕਤੀਆ ਨੇ ਦੱਸਿਆ ਕਿ ਉਹ ਸਹਾਰਨਪੁਰ (ਯੂ.ਪੀ) ਤੋਂ ਆ ਰਹੇ ਹਨ ਅਤੇ ਉਹਨਾ ਨੇ ਲੁਧਿਆਣਾ ਵਿਖੇ ਜਾਣਾ ਹੈ ਅਤੇ ਉਕਤ ਰਕਮ ਬਾਰੇ ਪੁੱਛਣ ਪਰ ਉਕਤ ਵਿਅਕਤੀਆ ਵੱਲੋ ਕੋਈ ਠੋਸ ਸਬੂਤ ਜਾਂ ਦਸਤਾਵੇਜ ਪੇਸ਼ ਨਹੀ ਕੀਤਾ ਗਿਆ। ਜਿਸ ਸਬੰਧੀ ਇਨਕਮ ਟੈਕਸ ਮਹਿਕਮਾ ਨੂੰ ਸੂਚਿਤ ਕਰਕੇ ਮੌਕਾ ਪਰ ਬੁਲਾਇਆ ਗਿਆ ਅਤੇ ਉਕਤ ਵਿਅਕਤੀਆ ਸਮੇਤ ਉਕਤ ਰਕਮ ਨੂੰ ਅਗਲੀ ਕਾਰਵਾਈ ਲਈ ਮਹਿਕਮਾ ਇੰਨਕਮ ਟੈਕਸ (ਇਨਵੈਸਟੀਗੇਸ਼ਨ ਟੀਮ) ਦੇ ਹਵਾਲੇ ਕੀਤਾ ਗਿਆ