Monday, August 27, 2018

ਸਤਨਾਮ ਸਿੰਘ ਸੋਨੀ ਦੀ ਅਗਵਾਈ 'ਚ ਮਨਾਇਆ ਰੱਖੜੀ ਦਾ ਤਿਉਹਾਰ


ਖੰਨਾ - ਯੂਥ ਕਾਂਗਰਸ ਦੇ ਪ੍ਰੋਗਰਾਮ ਤਹਿਤ ਪ੍ਰਧਾਨ ਯੂਥ ਕਾਂਗਰਸ ਖੰਨਾ ਸਤਨਾਮ ਸਿੰਘ ਸੋਨੀ ਦੀ ਅਗਵਾਈ 'ਚ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਦੇਸ਼ ਦੇ ਸੰਵਿਧਾਨ ਦੀ ਰੱਖਿਆ ਕਰਨ ਦੀ ਸੁੰਹ ਚੁੱਕੀ ਗਈ ਤੇ ਧੀਆਂ-ਭੈਣਾਂ ਵੱਲੋਂ ਭਾਰਤ ਦੇ ਸੰਵਿਧਾਨ 'ਤੇ ਰੱਖੜੀ ਬੰਨੀ ਗਈ ਤਾਂ ਜੋ ਸਾਡੇ ਦੇਸ਼ ਦਾ ਸੰਵਿਧਾਨ ਧੀਆਂ ਭੈਣਾਂ ਦੀ ਰੱਖਿਆ ਕਰ ਸਕੇ। ਸੋਨੀ ਰੋਹਣੋਂ ਨੇ ਕਿਹਾ ਕਿ ਦੇਸ਼ ਦੇ ਅੰਦਰ ਭਾਪਜਾ ਤੇ ਆਰਐੱਸਐੱਸ ਆਪਣੀਆਂ ਕੋਝੀਆਂ ਹਰਕਤਾਂ ਨਾਲ ਸੰਵਿਧਾਨ ਤੇ ਲੋਕਤੰਤਰ ਲਈ ਖ਼ਤਰਾ ਖੜ੍ਹਾ ਕਰ ਰਹੀਆਂ ਹਨ। ਸਿਰਫ਼ ਸੱਤਾ ਦੀ ਲਾਲਸਾ 'ਚ ਇਹ ਦੋਵੇਂ ਗ਼ਲਤ ਮਨਸੂਬੇ ਘੜ ਰਹੀਆਂ ਹਨ। ਇੰਨ੍ਹਾਂ ਤੋਂ ਦੇਸ਼ ਦੇ ਸੰਵਿਧਾਨ, ਲੋਕਤੰਤਰ ਨੂੰ ਬਚਾਉਣਾ ਸਮੇਂ ਦੀ ਲੋੜ ਹੈ। ਇਸ ਮੌਕੇ ਹਰਦੀਪ ਸਿੰਘ ਨੀਨੂੰ, ਰਾਜੇਸ਼ ਕੁਮਾਰ ਮੇਸ਼ੀ, ਅਨਮੋਲ ਪੁਰੀ, ਸੰਦੀਪ ਘਈ, ਨਿਸ਼ਾ ਸ਼ਰਮਾ, ਜਸਪਾਲ ਕੌਰ, ਪ੍ਰਿਆ ਧੀਮਾਨ, ਸੰਕੁਤਲਾ ਰਾਣੀ, ਜਸਵੀਰ ਕੌਰ, ਸਪਨਾ, ਰੂਬਲ, ਪੂਜਾ, ਪੱਲਵੀਂ ਆਦਿ ਹਾਜ਼ਰ ਸਨ।