Thursday, October 18, 2018

ਦੁਸਹਿਰਾ ਕਮੇਟੀ ਖੰਨਾ ਵਲੋਂ ਅੱਜ ਹੋ ਰਹੇ ਦੁਸਹਿਰਾ ਉਤਸਵ ਦੀ ਤਿਆਰੀ ਜੋਰਾਂ ਤੇ ਹੈ

ਖੰਨਾ-ਦੁਸਹਿਰਾ ਕਮੇਟੀ ਖੰਨਾ ਵਲੋਂ ਅੱਜ ਹੋ ਰਹੇ ਦੁਸਹਿਰਾ ਉਤਸਵ ਦੀ ਤਿਆਰੀ ਜੋਰਾਂ ਤੇ ਹੈ | ਦੁਸਹਿਰਾ ਕਮੇਟੀ ਦੇ ਪ੍ਰਧਾਨ ਵਿਸ਼ਾਲ ਬਾਬੀ ਨੇ ਦੱਸਿਆ ਸੂਰਜ ਛਿਪਣ ਦਾ ਸਮਾਂ 5.50 ਦਾ ਹੈ, ਜਿਸ ਨਾਲ ਮੇਘਨਾਥ, ਕੁੰਭਕਰਨ ਤੋਂ ਬਾਅਦ ਰਾਵਣ ਨੂੰ ਠੀਕ 5.50 'ਤੇ ਅਗਨੀ ਭੇਟ ਕੀਤੀ ਜਾਵੇਗੀ | ਇਸ ਸਾਲ ਰਾਵਣ ਨੂੰ ਅੱਗ ਇਕ ਆਤਿਸ਼ਬਾਜ਼ੀ ਯੁਕਤ ਤੀਰ ਨਾਲ ਲਗਾਈ ਜਾਵੇਗੀ ਅਤੇ 30 ਮੀਟਰ ਦੂਰ ਬਣੀ ਸਟੇਜ ਤੋਂ ਭਗਵਾਨ ਰਾਮ ਵਲੋਂ ਤੀਰ ਛੱਡਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸਵੇਰੇ ਸਾਢੇ 7 ਵਜੇ ਯੱਗ ਨਾਲ ਦੁਸਹਿਰਾ ਉਤਸਵ ਸ਼ੁਰੂ ਹੋ ਜਾਵੇਗਾ, ਜਿਸ ਦਾ ਆਰੰਭ ਪਿਆਰੇ ਲਾਲ ਦੇਵਗਨ ਕਰਨਗੇ | 9.50 ਤੇ ਨਰੇਸ਼ ਸੂਦ ਅਤੇ ਜਤਿੰਦਰ ਪਾਠਕ ਸੁੰਦਰ ਕਾਂਡ ਪਾਠ ਆਰੰਭ ਕਰਵਾਉਣਗੇ | ਮੁਨੀਸ਼ ਬਾਂਸਲ ਅਤੇ ਗੁਲਸ਼ਨ ਧੀਮਾਨ ਗੁਣਗਾਨ ਕਰਨਗੇ | ਉਨ੍ਹਾਂ ਕਿਹਾ ਕਿ ਜਿਹੜੇ ਤੀਰਾਂ ਨਾਲ ਰਾਵਣ, ਮੇਘਨਾਥ ਅਤੇ ਕੁੰਭਕਰਨ ਨੂੰ ਮਾਰਿਆ ਜਾਵੇਗਾ ਉਸ ਦੀ ਪੂਜਾ ਜਸਵੰਤ ਜਿਊਲਰਜ਼ ਦੇ ਸੁਰਿੰਦਰ ਸ਼ਰਮਾ ਕਰਨਗੇ | ਇਸ ਸਾਲ ਦੁਸਹਿਰਾ ਉਤਸਵ ਵਿਚ ਮੁੱਖ ਮਹਿਮਾਨ ਵਜੋਂ ਵਿਧਾਇਕ ਗੁਰਕੀਰਤ ਸਿੰਘ ਅਤੇ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਨਾਲ ਪ੍ਰਧਾਨ ਨਗਰ ਕੌਾਸਲ ਵਿਕਾਸ ਮਹਿਤਾ ਵਿਸ਼ੇਸ਼ ਮਹਿਮਾਨ ਹੋਣਗੇ | ਦੁਸਹਿਰਾ ਉਤਸਵ ਤੇ ਸ਼ਹਿਰ ਵਿਚ ਪੁਲਿਸ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਸਾਰੇ ਪੁਲਿਸ ਅਧਿਕਾਰੀ ਆਪਣੀਆਂ ਡਿਊਟੀਆਂ ਤੇ ਰਹਿਣਗੇ | ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਚੱਪੇ ਚੱਪੇ ਤੇ ਸਾਦੀ ਵਰਦੀ ਵਿਚ ਪੁਲਿਸ ਵਾਲੇ ਤਾਇਨਾਤ ਰਹਿਣਗੇ | ਉਨ੍ਹਾਂ ਦੱਸਿਆ ਕਿ ਟਰੈਫ਼ਿਕ ਪੁਲਿਸ ਨੂੰ ਵੀ ਸ਼ਹਿਰ ਵਿਚ ਆਵਾਜਾਈ ਨੂੰ ਬਿਨਾਂ ਜਾਮ ਲੱਗੇ ਚੱਲਣ ਲਈ ਸੁਚੇਤ ਕਰ ਦਿੱਤਾ ਗਿਆ ਹੈ | ਖੰਨਾ ਦੇ ਉਤਸਵ ਸਥਾਨ ਵਿਚ ਐਾਟੀ ਸਵਾਟੇਜ਼ ਡਾਗ ਸਕੁਾਆਇਡ ਦਾ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਨੇ ਦਸਹਿਰਾ ਕਮੇਟੀ ਨਾਲ ਤਾਲਮੇਲ ਕਰਕੇ ਗਰਾਊਾਡ ਵਿਚ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ  ਹਨ