Wednesday, October 17, 2018

ਮੁਸੀਬਤਾਂ ਦੇ ਸ਼ਹਿਰ ਖੰਨਾ ਵਿਚ ਆਪ ਜੀ ਦਾ ਸਵਾਗਤ ਲੋਕਾਂ ਵਿਚ ਆਸ ਕਿ ਨਵੇਂ ਏ. ਡੀ. ਸੀ. ਸ਼ਹਿਰ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਗੇ |

ਸ: ਜਸਪਾਲ ਸਿੰਘ ਗਿੱਲ ਆਈ.ਏ.ਐਸ ਨੂੰ ਖੰਨਾ ਦਾ ਨਵਾਂ ਏ. ਡੀ. ਸੀ. ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਖੰਨਾ ਵਿਖੇ ਏ. ਡੀ. ਸੀ. ਵਜੋਂ ਕੰਮ ਕਰ ਰਹੇ ਅਜੈ ਸੂਦ ਪੀ. ਸੀ. ਐਸ. ਨੂੰ ਮੋਗਾ ਬਦਲ ਦਿੱਤਾ ਗਿਆ ਹੈ | ਖੰਨਾ ਦੇ ਨਵੇਂ ਏ. ਡੀ. ਸੀ. ਜਸਪਾਲ ਸਿੰਘ ਗਿੱਲ ਸੋਮਵਾਰ ਆਪਣਾ ਅਹੁਦਾ ਸੰਭਾਲਣਗੇ |ਸ: ਗਿੱਲ 2011 ਬੈਚ ਦੇ ਆਈ. ਏ. ਐਸ. ਅਫ਼ਸਰ ਹਨ | ਉਹ ਇਸ ਤੋਂ ਪਹਿਲਾ ਐਡੀਸ਼ਨਲ ਚੀਫ਼ ਐਡਮਨੀਸਟਰੇਟਰ ਗਲਾਡਾ ਲੁਧਿਆਣਾ ਅਤੇ ਕਰ ਅਤੇ ਆਬਕਾਰੀ ਵਿਭਾਗ ਦੇ ਏ. ਈ. ਟੀ. ਸੀ. ਵਜੋਂ ਕੰਮ ਕਰ ਚੁੱਕੇ ਹਨ |ਮੁਸੀਬਤਾਂ ਦੇ ਸ਼ਹਿਰ ਖੰਨਾ ਵਿਚ ਆਪ ਜੀ ਦਾ ਸਵਾਗਤ  ਲੋਕਾਂ ਵਿਚ ਆਸ  ਕਿ ਨਵੇਂ ਏ. ਡੀ. ਸੀ. ਸ਼ਹਿਰ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਗੇ |