Wednesday, October 24, 2018

ਰੋਟਰੀ ਕਲੱਬ ਖੰਨਾ ਵਲੋਂ ਵਿਸ਼ਵ ਪੋਲੀਓ ਦਿਵਸ

, ਖੰਨਾ-

ਰੋਟਰੀ ਕਲੱਬ ਖੰਨਾ ਵਲੋਂ ਵਿਸ਼ਵ ਪੋਲੀਓ ਦਿਵਸ ਮਨਾਇਆ ਗਿਆ | ਇਸ ਮੌਕੇ ਰੋਟਰੀ ਕੰਪਿਊਟਰ ਸੈਂਟਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਰੋਟਰੀ ਭਵਨ ਵਿਚ ਪੋਲੀਓ ਤੋਂ ਹੋਣ ਵਾਲੇ ਨੁਕਸਾਨ ਅਤੇ ਇਸ ਦੇ ਇਲਾਜ ਦੇ ਬਾਰੇ ਵਿਚ ਦੱਸਿਆ ਗਿਆ | ਇਸ ਮੌਕੇ ਰੋਟਰੀ ਇੰਟਰਨੈਸ਼ਨਲ ਦੀ ਪੋਲੀਓ ਖ਼ਾਤਮੇ ਵਿਚ ਭੂਮਿਕਾ ਬਾਰੇ ਵੀ ਦੱਸਿਆ ਗਿਆ | ਇਸ ਮੌਕੇ ਇਕ ਰੈਲੀ ਰੋਟਰੀ ਭਵਨ ਤੋਂ ਰੋਟਰੀ ਕੰਪਿਊਟਰ ਸੈਂਟਰ ਦੇ ਵਿਦਿਆਰਥੀਆਂ ਅਤੇ ਰੋਟੇਰੀਅਨ ਦੇ ਨਾਲ ਮਿਲ ਕੇ ਕੱਢੀ ਗਈ | ਜਿਸ ਵਿਚ ਲੋਕਾਂ ਵਿਚ ਪੋਲੀਓ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਪ੍ਰਚਾਰ ਕੀਤਾ ਗਿਆ | ਇਸ ਮੌਕੇ ਖੰਨਾ ਦੇ ਐਸ. ਐਮ. ਓ. ਡਾ: ਰਾਜਿੰਦਰ ਗੁਲ੍ਹਾਟੀ ਵਲੋਂ ਡਾ: ਰਾਘਵ ਅਗਰਵਾਲ ਮੁੱਖ ਮਹਿਮਾਨ ਦੇ ਰੂਪ ਵਿਚ ਪਹੰੁਚੇ | ਬੱਚਿਆਂ ਨੇ ਇਸ ਮੌਕੇ ਤੇ ਨਾਅਰੇ ਲਗਾ ਕੇ ਲੋਕਾਂ ਨੂੰ ਪੋਲੀਓ ਤੋਂ ਬਚਣ ਸਬੰਧੀ ਸੰਦੇਸ਼ ਦਿੱਤਾ | ਇਸ ਮੌਕੇ ਅਨਿਲ ਸੂਦਨ, ਅਸ਼ੋਕ ਨਾਗੀ, ਅਨੁਰਾਗ ਐਾਡ ਅਰਵਿੰਦ ਪ੍ਰੋਜੈਕਟ ਚੇਅਰਮੈਨ, ਐਮ. ਆਰ. ਅਰੋੜਾ, ਰਾਜਿੰਦਰ ਅਰੋੜਾ, ਪਰਮਜੀਤ ਸੇਤੀਆ, ਅਜੈ ਭੰਡਾਰੀ, ਹੇਮੰਤ ਸ਼ਾਸਤਰੀ, ਸੰਜੇ ਗਰਗ ਆਦਿ ਹਾਜ਼ਰ ਸਨ |