Sunday, October 28, 2018

ਮਹੰਤ ਗੰਗਾ ਪੁਰੀ ਬਧਿਰ ਵਿਦਿਆਲਿਯਾ ਦੀ ਨਵੀਂ ਬਣ ਰਹੀ ਇਮਾਰਤ ਦੀ ਬੈਸਮੈਂਟ ਦਾ ਲੈਂਟਰ ਦਾ ਸ਼ੁੱਭ ਮਹੂਰਤ ਐੱਸਐੱਸਪੀ ਖੰਨਾ ਧਰੁਵ ਦਹਿਆ ਵੱਲੋਂ ਕੀਤਾ ਗਿਆ।

ਮਹੰਤ ਗੰਗਾ ਪੁਰੀ ਬਧਿਰ ਵਿਦਿਆਲਿਯਾ ਦੀ ਨਵੀਂ ਬਣ ਰਹੀ ਇਮਾਰਤ ਦੀ ਬੈਸਮੈਂਟ ਦਾ ਲੈਂਟਰ ਦਾ ਸ਼ੁੱਭ ਮਹੂਰਤ ਐੱਸਐੱਸਪੀ ਖੰਨਾ ਧਰੁਵ ਦਹਿਆ ਵੱਲੋਂ ਕੀਤਾ ਗਿਆ।

ਸਕੂਲ ਪ੍ਰਬੰਧਕੀ ਕਮੇਟੀ ਪ੍ਰਧਾਨ ਤਰੂਣ ਜੈਨ, ਅਖਿਲ ਭਾਰਤੀ ਸੰਗਮੇਸ਼ਵਰ ਸੇਵ ਦਲ ਕੌਮੀ ਪ੍ਰਧਾਨ ਭਰਥਰੀ ਬਾਂਸ ਤੇ ਅਖਿਲ ਭਾਰਤੀ ਸੰਗਮੇਸ਼ਵਰ ਸੇਵ ਦਲ ਸ਼ਾਖਾ ਖੰਨਾ ਪ੍ਰਧਾਨ ਜਤਿੰਦਰ ਪਾਠਕ ਨੇ ਐੱਸਐੱਸਪੀ ਦਾ ਆਉਣ 'ਤੇ ਸਵਾਗਤ ਕੀਤਾ। ਐੱਸਐੱਸਪੀ ਨੇ ਸੰਸਥਾ ਦੀ ਸਲਾਘਾ ਕਰਦਿਆਂ ਕਿਹਾ ਕਿ ਪ੍ਰਬੰਧਕਾਂ ਵੱਲੋਂ ਵੱਡਾ ਨੇਕ ਕਾਰਜ ਕੀਤਾ ਜਾ ਰਿਹਾ ਹੈ। ਜਿਸ ਦੀ ਮੱਦਦ ਲਈ ਹਰ ਸ਼ਹਿਰ ਵਾਸੀ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਕੁਦਰਤ ਦੀ ਮਾਰ ਦਾ ਸ਼ਿਕਾਰ ਬੱਚਿਆਂ ਨੂੰ ਵੀ ਵਿੱਦਿਆ ਪ੍ਰਾਪਤ ਹੋ ਸਕੇ। ਇਸ ਮੌਕੇ ਗੌਤਮ ਅਗਰਵਾਲ, ਮਨੋਜ ਕੁਮਾਰ ਵਿੱਜ, ਵਿਸ਼ਾਲ ਬੌਬੀ, ਸਤੀਸ਼ ਪੁਰੀ, ਮਨਸ਼ ਵਰਮਾ, ਡਾ. ਹਰਭਜਨ ਸਿੰਘ, ਡਾ. ਬਲਰਾਜ ਦੇਵੇਸ਼ਵਰ, ਮਨੋਜ ਕੁਮਾਰ, ਨੀਰਜ਼ ਕੁਮਾਰ, ਰਮਨੀਕ ਜੈਨ, ਅਜੈ ਕੁਮਾਰ ਬਿੱਲਾ, ਸੰਜੂ ਸਾਹਨੇਵਾਲੀਆ, ਅਮਿਤ ਕੁਮਾਰ, ਜਤਿੰਦਰ ਸੁਧੀਰ, ਅਖਲੇਸ਼ਢੰਡ, ਅਜੈ ਗੋਇਲ, ਪਰਮੋਦ ਕੁਮਾਰ, ਹੈਪੀ ਮਲਹੋਤਰਾ, ਕਮਲਜੀਤ ਸਿੰਘ ਬੱਬੂ, ਦਵਿੰਦਰ ਸ਼ਰਮਾ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।