Sunday, November 11, 2018

ਉੱਘੇ ਦਾਨਵੀਰ ਸ:ਗੁਰਬਚਨ ਸਿੰਘ ਨੱਤ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ-



ਲੁਧਿਆਣਾ11ਨਵੰਬਰ

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਦੇ ਸਹੁਰਾ ਸਾਹਿਬ ਸ: ਗੁਰਬਚਨ ਸਿੰਘ ਨੱਤ(ਨੱਤ ਫਾਰਮ ਹਾਊਸ, ਗਹਿਲੇਵਾਲ ਨੇੜੇ ਕੈਲਾਸ਼ ਨਗਰ ਲੁਧਿਆਣਾ ) ਜੋ 11 ਨਵੰਬਰ ਨੂੰ ਤੜਕਸਾਰ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਕਾਕੋਵਾਲ(ਲੁਧਿਆਣਾ) ਦੇ ਸ਼ਮਸ਼ਾਨ ਘਰ ਵਿੱਚ ਕਰ ਦਿੱਤਾ ਗਿਆ।
95 ਸਾਲ ਦੀ ਉਮਰ ਭੋਗ ਕੇ ਗਏ ਬਾਪੂ ਜੀ ਨੇ ਆਪਣੇ ਪਿਤਾ ਜੀ ਸ: ਮੰਗਲ ਸਿੰਘ ਨੱਤ ਦੀ ਯਾਦ ਵਿੱਚ ਸਰਕਾਰੀ ਹਾਈ ਸਕੂਲ ਕੈਲਾਸ਼ ਨਗਰ ਲੁਧਿਆਣਾ ਤੇ ਇਸੇ ਕਾਲੋਨੀ ਦੇ ਗੁਰਦੁਆਰਾ ਸਾਹਿਬ ਲਈ ਆਪਣੀ ਜ਼ਮੀਨ ਵਿੱਚੋਂ ਲੱਖਾਂ ਰੁਪਏ ਦੀ ਜ਼ਮੀਨ ਦਾਨ ਕੀਤੀ ਹੋਈ ਸੀ। ਦਾਨਵੀਰਤਾ ਵਾਲੇ ਸੁਭਾਅ ਕਾਰਨ ਇਲਾਕੇ ਵਿੱਚ ਸਮਾਜਿਕ ਕਾਰਜਾਂ ਲਈ ਉਹ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ।
ਇਸ ਮੌਕੇਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਸਾਬਕਾ ਵਿਧਾਇਕ ਸ. ਰਣਜੀਤ ਸਿੰਘ ਢਿੱਲੋਂ,ਮਨਿੰਦਰ ਸਿੰਘ ਨੱਤ ਸਰਪੰਚ ਕਾਕੋਵਾਲ, ਕੰਵਲਜੀਤ ਸਿੰਘ ਸ਼ੰਕਰ,ਡਾ: ਨਿਰਮਲ ਜੌੜਾ, ਡਾਇਰੈਕਟਰ, ਯੁਵਕ ਭਲਾਈ ਪੰਜਾਬ ਯੂਨੀਵਰਸਿਟੀ,ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ:,ਰਵਿੰਦਰ ਸਿੰਘ ਭੱਠਲ, ਡਾ: ਐੱਸ ਪੀ ਸਿੰਘ ਸਾਬਕਾ ਵੀਸੀ, ਪ੍ਰੋ:.ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ ਜੀ ਆਈ ਐੱਮ ਟੀ,ਪੰਜਾਬੀ ਸਾਹਿੱਤ ਅਕਾਡਮੀ ਦੇ ਸਕੱਤਰ ਡਾ: ਗੁਰਇਕਬਾਲ ਸਿੰਘ ਤੇ ਮਨਜਿੰਦਰ ਧਨੋਆ, ਗੁਰਪ੍ਰੀਤ ਸਿੰਘ ਤੂਰ, ਡੀ ਆਈ ਜੀ,ਜ਼ਿਲ੍ਹਾ ਮੋਗਾ ਦੇ ਐੱਸ ਪੀ(ਹੈੱਡ ਕੁਆਰਟਰ) ਪੰਜਾਬੀ ਲੇਖਕ ਤ੍ਰੈਲੋਚਨ ਲੋਚੀ, ਜਸਵਿੰਦਰ ਸਿੰਘ ਚਾਹਲ ਕਾਰਜਕਾਰੀ ਇੰਜਨੀਅਰ ਜਨ ਸਿਹਤ ਪੰਜਾਬ, ਡਾ: ਸਤੀਸ਼ ਕੁਮਾਰ ਸ਼ਰਮਾ ਡਾਇਰੈਕਟਰ, ਸਿੱਖਿਆ, ਡੀ ਏ ਵੀ ਸੰਸਥਾਵਾਂ, ਹਰਪ੍ਰੀਤ ਸਿੰਘ  ਸਿੱਧੂ ਜਨਰਲ ਮੈਨੇਜਰ ਮੰਡੀਕਰਨ ਬੋਰਡ,ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲਾ ਲੋਕ ਸੰਪਰਕ ਅਫ਼ਸਰ,ਪਰਮਜੀਤ ਸਿੰਘ ਧਾਲੀਵਾਲ ਰੀਟ: ਚੀਫ ਇੰਜਨੀਅਰ,ਗੁਰਜੀਤ ਸਿੰਘ ਢਿੱਲੋਂ ਰਾਜਪੁਰਾ,ਗੁਰਸਾਹਿਬ ਸਿੰਘ ਤੂਰ ਯੂ ਐੱਸ ਏ, ਪ੍ਰੋ. ਅਵਤਾਰ ਸਿੰਘ ਸੱਗੂ, ਰੀਤਿੰਦਰ ਸਿੰਘ ਭਿੰਡਰ, ਗੁਰਜੀਤ ਸਿੰਘ ਰੋਮਾਣਾ ਸਾਬਕਾ ਐੱਸ ਪੀ, ਕੰਵਲਜੀਤ ਸਿੰਘ ਬਾਜਵਾ ਯੂ ਐੱਸ ਏ, ਪਲਵਿੰਦਰ ਸਿੰਘ ਗਰੇਵਾਲ,ਡਾ: ਜਗਪਾਲ ਸਿੰਘ ਸਾਬਕਾ ਪਰੋ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਡਾ: ਨਰਿੰਦਰਪਾਲ ਸਿੰਘ ਪੀ ਏ ਯੂ ਬਰਿੰਦਰ ਸਿੰਘ ਵਿਰਕ ਸ਼ਾਹਬਾਦ,ਤੋਂ ਇਲਾਵਾ ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਸ਼ਖਸੀਅਤਾਂ ਹਾਜ਼ਰ ਸਨ।
ਸ: ਗੁਰਬਚਨ ਸਿੰਘ ਨੱਤ ਆਪਣੇ ਪਿੱਛੇ ਜੀਵਨ ਸਾਥਣ ਬੀਬੀ ਜੀ ਹਰਬੰਸ ਕੌਰ,ਸਪੁੱਤਰ ਜਸਜੀਤ ਸਿੰਘ ਨੱਤ,ਗੁਰਿੰਦਰ ਜੀਤ ਸਿੰਘ ਨੱਤ,ਬੇਟੀਆਂ ਜਸਵਿੰਦਰ ਕੌਰ(ਸੁਪਤਨੀ ਗੁਰਭਜਨ ਗਿੱਲ)ਤੇ ਜਸਦੀਪ ਕੌਰ ਸਮੇਤ ਵੱਡਾ ਪਰਿਵਾਰ ਪਿੱਛੇ ਛੱਡ ਗਏ ਹਨ।
ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਚੋਂ ਪੰਜਾਬ ਆਰਟ ਕੌਸਲ ਦੇ ਚੇਅਰਮੈਨ ਪਦਮ ਸ਼੍ਰੀ ਡਾ: ਸੁਰਜੀਤ ਪਾਤਰ ਨੇ  ਕਿਹਾ ਹੈ ਕਿ
ਸ ਗੁਰਬਚਨ ਸਿੰਘ ਨੱਤ ਹੋਰਾਂ ਦੇ ਵਿਛੋੜੇ ਬਾਰੇ ਪੜ੍ਹ ਕੇ ਦਿਲ ਉਦਾਸ ਹੋਇਆ।ਮੈਂ ਗੁਰਭਜਨ ਗਿੱਲ,ਛੋਟੀ ਭੈਣ ਜਸਵਿੰਦਰ ਅਤੇ ਸਾਰੇ ਪਰਿਵਾਰ ਦੇ ਦੁੱਖ ਵਿਚ ਸ਼ਾਮਲ ਹਾਂ।ਅਰਦਾਸ ਕਰਦਾ ਹਾਂ ਕਿ ਅਕਾਲ ਪੁਰਖ ਸਾਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ ਤੇ ਵਿਛੜੀ ਆਤਮਾ ਨੂੰ ਆਪਣੇ ਅਨੰਤ ਆਪੇ ਵਿਚ ਸਮੋ ਲਵੇ। ਪੰਜਾਬ ਖੇਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ,ਉੱਘੀ  ਲੋਕ ਗਾਇਕਾ ਗੁਰ ਮੀਤ ਬਾਵਾ ,ਗਾਇਕ ਹਰਭਜਨ ਮਾਨ,ਪੰਮੀ ਬਾਈ, ਡਾ: ਜਸਵਿੰਦਰ ਭੱਲਾ ਪੀਏ ਯੂ, ਮਾਰਕਫੈੱਡ ਦੇ ਐਡੀਸ਼ਨਲ ਐੱਮ ਡੀ ਬਾਲ ਮੁਕੰਦ ਸ਼ਰਮਾ, ਪੰਜਾਬ ਸਰਕਾਰ ਦੇ ਸੇਵਾਮੁਕਤ ਸਕੱਤਰ ਸ: ਇਕਬਾਲ ਸਿੰਘ ਸਿੱਧੂ ਤੇ ਸ: ਰਾਮਿੰਦਰ ਸਿੰਘ ਆਈ ਏ ਐੱਸ , ਪੰਜਾਬੀ ਯੂਨੀ: ਦੇ ਸੀਨੀਅਰ ਪ੍ਰੋਫੈਸਰ ਡਾ: ਸੁਰਜੀਤ ਸਿੰਘ ਭੱਟੀ, ਡਾ: ਗੁਰਨਾਮ ਸਿੰਘ ਤੇ ਡਾ: ਅੰਮ੍ਰਿਤਪਾਲ ਕੌਰ ਨੇ ਵੀ ਸ: ਗੁਰਬਚਨ ਸਿੰਘ ਨੱਤ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
ਸ: ਗੁਰਬਚਨ ਸਿੰਘ ਦਾ ਅੰਗੀਠਾ ਸੰਭਾਲਣ ਦੀ ਰਸਮ ਮੰਗਲਵਾਰ ਸਵੇਰੇ 8 ਵਜੇ ਕੀਤੀ ਜਾਵੇਗੀ।
ਭੋਗ ਤੇ ਅੰਤਿਮ ਅਰਦਾਸ ਨੱਤ ਫਾਰਮ ਹਾਊਸ ਪਿੰਡ ਗਹਿਲੇਵਾਲ ਨੇੜੇ ਕੈਲਸ਼ ਨਗਰ ਵਿਖੇ 17 ਨਵੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ ਇੱਕ ਵਜੇ ਤੋਂ ਦੋ ਵਜੇ ਵਿਚਕਾਰ ਹੋਵੇਗੀ।