ਖੰਨਾ ਸ਼ਹਿਰੀ ਸੰਘਰਸ਼ ਕਮੇਟੀ ਵੱਲੋਂ ਖੰਨਾ ਦੇ ਏ.ਡੀ.ਸੀ. ਖੰਨਾ ਜਸਪਾਲ ਸਿੰਘ ਗਿੱਲ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਖੰਨਾ ਵਿਚ ਘੁੰਮ ਰਹੇ ਗਊ ਧਨ ਨੂੰ ਸਹੀ ਜਗ੍ਹਾ ਤੇ ਪਹੁੰਚਾਇਆ ਜਾਵੇ | ਜ਼ਿਕਰਯੋਗ ਹੈ ਕਿ ਅੱਜ ਖੰਨਾ ਸ਼ਹਿਰੀ ਸੰਘਰਸ਼ ਕਮੇਟੀ ਵਲੋਂ ਧਰਨਾ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ | ਜਦੋਂ ਮਕਸਦ ਦੇ ਨਾਲ ਅੱਜ ਸ਼ਹਿਰੀ ਸੰਘਰਸ਼ ਕਮੇਟੀ ਦੇ ਮੈਂਬਰ ਏ.ਡੀ.ਸੀ. ਖੰਨਾ ਦੇ ਦਫ਼ਤਰ ਅੱਗੇ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਏ.ਡੀ.ਸੀ. ਖੰਨਾ ਨੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਗਊਆਂ ਨੂੰ ਜਲਦ ਹੀ ਸਹੀ ਜਗ੍ਹਾ ਤੇ ਪਹੁੰਚਾਇਆ ਜਾਵੇਗਾ | ਐਡੀਸ਼ਨਲ ਡਿਪਟੀ ਕਮਿਸ਼ਨਰ ਅਤੇ ਸੰਘਰਸ਼ ਕਮੇਟੀ ਦੇ ਮੈਂਬਰਾਂ ਅਤੇ ਪੱਤਰਕਾਰਾਂ ਸਮੇਤ ਅਮਲੋਹ ਭਾਦਸੋਂ ਬੀੜ ਦੇ ਵਿਚ ਗਊ ਧਨ ਨੂੰ ਛੱਡਣ ਲਈ ਨਿਰੀਖਣ ਕੀਤਾ | ਇਸ ਮੌਕੇ ਏ.ਡੀ.ਸੀ. ਖੰਨਾ ਨੇ ਕਿਹਾ ਕਿ ਉਹ ਜਲਦ ਹੀ ਡੀ. ਸੀ. ਸਾਹਿਬ ਲੁਧਿਆਣਾ ਅਤੇ ਡੀ.ਸੀ. ਸਾਹਿਬ ਪਟਿਆਲਾ ਨਾਲ ਮਿਲ ਕੇ ਖੰਨਾ ਦੀਆਂ ਗਊਆਂ ਨੂੰ ਇਸ ਬੀੜ ਵਿਚ ਛੱਡਣ ਦੀ ਸਿਫ਼ਾਰਸ਼ ਕਰਨਗੇ | ਉਨ੍ਹਾਂ ਕਿਹਾ ਕਿ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜਲਦੀ ਹੀ ਇਸ ਦਾ ਹੱਲ ਵੀ ਕੱਢ ਲਿਆ ਜਾਵੇਗਾ | ਇਸ ਮੌਕੇ ਡੀ. ਐਸ. ਪੀ. ਦੀਪਕ ਰਾਏ ਨੇ ਵਿਸ਼ਵਾਸ ਦੁਆਇਆ ਕਿ ਉਹ ਗਊਆਂ ਰੱਖਿਆ ਲਈ ਹਰ ਕਦਮ ਚੁੱਕਣ ਲਈ ਤਿਆਰ ਹਨ | ਇਸ ਮੌਕੇ ਖੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹੰਸ ਰਾਜ ਵਿਰਾਨੀ ਨਿਸ਼ਾਂਤ ਸ਼ਰਮਾ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦ ਤੋਂ ਇਲਾਵਾ ਵੈਦ ਅਮਰਜੀਤ ਸ਼ਰਮਾ ਕੌਰ ਕਮੇਟੀ ਪ੍ਰਧਾਨ ਪਹੁੰਚੇ | ਇਸ ਮੌਕੇ ਹੋਰਾਂ ਤੋਂ ਇਲਾਵਾ ਸਮਾਜ ਸੇਵੀ ਸ਼ਸ਼ੀ ਵਰਧਨ ਸ਼ਰਮਾ, ਆਸ਼ਾ ਕਾਲੀਆ, , ਅਨੁਜ ਗੁਪਤਾ, ਲਲਿਤ ਸ਼ਰਮਾ, ਮਿੰਟੂ ਗੋਸਵਾਮੀ, ਪ੍ਰਗਟ ਸਿੰਘ ਭਲਵਾਨ, ਲਾਡੀ, ਵਿਨੋਦ ਬਿੱਗ, ਜਸਪਾਲ ਗੁਪਤਾ, ਪਿ੍ੰਸ ਗੁਪਤਾ, ਡਾ ਸ਼ਿਵ ਕੁਮਾਰ, ਰਾਜਨ ਬਾਵਾ, ਆਰਤੀ ਜਿੰਦਲ, ਮੰਜੂ ਜ਼ਿੰਦਲ, ਕੀਰਤ ਮੁਹਾਲੀ, ਰਾਜਿੰਦਰ ਧਾਲੀਵਾਲ, ਰਜਨੀਸ਼ ਮਦਾਨ, ਸੈਂਡੀ, ਰਾਜਨ ਸ਼ਰਮਾ, ਐਡਵੋਕੇਟ ਅਨੀਤਾ ਸ਼ਰਮਾ, ਗੋਪਾਲ ਕਾਲੜਾ, ਸਤਪਾਲ ਅਰੋੜਾ ਆਦਿ ਵੀ ਸ਼ਾਮਲ ਸਨ |